Chaitra Navratri 2021 : ਚੇਤ ਦੇ ਨਰਾਤਿਆਂ 'ਚ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦਾ ਹੈ ਅਸ਼ੁੱਭ

4/13/2021 2:20:45 PM

ਜਲੰਧਰ (ਬਿਊਰੋ) - ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਪੂਰੀ ਸ਼ਰਧਾ-ਭਾਵਨਾ ਨਾਲ ਮਾਂ ਦੀ ਪੂਜਾ ਕਰਦੇ ਹਨ ਪਰ ਕਈ ਵਾਰ ਲੋਕ ਨਰਾਤਿਆਂ ਵਿਚ ਕੁਝ ਅਜਿਹੀਆਂ ਕੁਝ ਗਲਤੀਆਂ ਕਰ ਬੈਠਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਉਨ੍ਹਾਂ ਦੀ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਜੇਕਰ ਲੋਕ ਚੇਤ ਨਰਾਤੇ 'ਚ ਨਿਮਨ ਦਿੱਤੀਆਂ ਗਈਆਂ ਗੱਲਾਂ ਤੋਂ ਬਚਣ ਤਾਂ ਉਨ੍ਹਾਂ ਦੀਆਂ ਕੁੱਲ ਮਨੋਕਾਮਨਾਵਾਂ ਛੇਤੀ ਤੋਂ ਛੇਤੀ ਪੂਰੀਆਂ ਹੁੰਦੀਆਂ ਹਨ। ਵਿਸ਼ੇਸ਼ ਰੂਪ ਨਾਲ ਇਹ ਗੱਲਾਂ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ਜੋ ਨੌਂ ਦਿਨ ਵਰਤ ਕਰਦੇ ਹਨ।

ਦਿਨ ਦੇ ਸਮੇਂ ਨਹੀਂ ਸੌਂਣਾ ਚਾਹੀਦਾ
ਨਰਾਤੇ ਦੇ ਦਿਨਾਂ ’ਚ ਦਿਨ ਦੇ ਸਮੇਂ ਨਹੀਂ ਸੌਂਣਾ ਚਾਹੀਦਾ। ਦਿਨ ਵਿਚ ਸੌਂਣ ਨਾਲ ਉਮਰ ਘੱਟ ਹੁੰਦੀ ਹੈ ਅਤੇ ਸਰੀਰ ਵਿਚ ਆਲਸ ਬਣਿਆ ਰਹਿੰਦਾ ਹੈ।

ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ
ਨਰਾਤੇ ਦੇ ਨੌਂ ਦਿਨਾਂ ਵਿਚ ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ। ਹਾਲਾਂਕਿ ਬੱਚੇ ਦਾ ਮੁੰਡਣ ਕਰਵਾਉਣ ਲਈ ਇਹ ਦਿਨ ਠੀਕ ਮੰਨੇ ਜਾਂਦੇ ਹਨ।

ਘਰ ਦੀ ਸਾਫ਼-ਸਫ਼ਾਈ
ਨਰਾਤੇ ਤੋਂ ਪਹਿਲਾਂ ਘਰ ’ਚ ਲੱਗੇ ਜਾਲੇ ਸਾਫ਼ ਕਰ ਦਿਓ। ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਦਿਓ, ਕਿਉਂਕਿ ਜਿਥੇ ਗੰਦਗੀ ਹੁੰਦੀ ਹੈ, ਉਥੇ ਮਾਤਾ ਜੀ ਨਹੀਂ ਰਹਿੰਦੇ।

ਪੜ੍ਹੋ ਇਹ ਵੀ ਖ਼ਬਰ - Chaitra Navratri 2021: ‘ਚੇਤ ਨਰਾਤੇ’ ’ਤੇ ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਤੇ ਪੂਜਾ ਕਰਨ ਦੀ ਵਿਧੀ

ਘਰ ਨੂੰ ਖਾਲੀ ਨਾ ਛੱਡੋ
ਨਰਾਤੇ ਦੇ ਦਿਨਾਂ ’ਚ ਜੇਕਰ ਤੁਸੀਂ ਅਖੰਡ ਜੋਤੀ ਜਗਾਈ ਹੈ ਤਾਂ ਇਨ੍ਹਾਂ 9 ਦਿਨਾਂ ’ਚ ਕਦੇ ਵੀ ਆਪਣੇ ਘਰ ਨੂੰ ਖਾਲੀ ਛੱਡਣ ਦੀ ਗਲਤੀ ਨਾ ਕਰੋ। ਇਸ ਤੋਂ ਇਲਾਵਾ ਘਰ ’ਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਕੋਨੇ ’ਤੇ ਹਨੇਰਾ ਨਾ ਹੋਣ ਦਿਓ। ਦੋਵੇਂ ਸਮੇਂ ਮਾਂ ਦੀ ਸਮੁੱਖ ਜੋਤੀ ਜਗਾਓ ਅਤੇ ਦੁਰਗਾ ਚਾਲੀਸਾ ਜਾਂ ਸਪਤਸ਼ਤੀ ਦਾ ਜਾਪ ਕਰੋ।

ਮਾਤਾ ਜੀ ਨੂੰ ਜਲ ਭੇਟ ਕਰੋ
ਮਾਤਾ ਜੀ ਦੇ ਸਾਹਮਣੇ ਜੋ ਕਲਸ਼ ਸਥਾਪਿਤ ਕੀਤਾ ਗਿਆ ਹੈ, ਉਸ ਦੇ ਪਾਣੀ ਨੂੰ ਰੋਜ਼ਾਨਾ ਬਦਲੋ। ਕਲਸ਼ ਦੇ ਪਾਣੀ ਨੂੰ ਤੁਸੀਂ ਪੌਦੇ ’ਚ ਪਾ ਸਕਦੇ ਹੋ। ਭਾਵੇਂ ਤੁਸੀਂ ਵਰਤ ਰੱਖਦੇ ਹੋ ਜਾਂ ਨਹੀਂ, ਇਨ੍ਹਾਂ ਦਿਨਾਂ ਵਿਚ ਗੰਦੇ ਕਪੜੇ ਕਦੇ ਨਾ ਪਾਓ, ਕਿਉਂਕਿ ਇਸ ਨਾਲ ਮਾਂ ਲਕਸ਼ਮੀ ਜੀ ਨਾਰਾਜ਼ ਹੋ ਸਕਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਭਾਰੀ ਨੁਕਸਾਨ 

ਨਾ ਕਰੋ ਖੰਡਿਤ ਮੂਰਤੀ ਦੀ ਪੂਜਾ
ਨਰਾਤੇ ਦੇ ਦਿਨਾਂ ’ਚ ਮਾਂ ਦੁਰਗਾ ਦੀ ਪੁਰਾਣੀ ਅਤੇ ਖੰਡਿਤ ਮੂਰਤੀ ਦੀ ਪੂਜਾ ਕਦੇ ਨਾ ਕਰੋ। 

16 ਸ਼ਿੰਗਾਰ ਕਰਨਾ
ਮਾਂ ਦੁਰਗਾ ਨੂੰ ਚੋਲਾ, ਫੁਲਾਂ ਦੀ ਮਾਲਾ, ਹਾਰ ਅਤੇ ਨਵੇਂ ਕੱਪੜੇ ਪਹਿਨਾ ਕੇ 16 ਸ਼ਿੰਗਾਰ ਕਰੋ। ਇਨ੍ਹੀਂ ਦਿਨੀਂ ਜਨਾਨੀਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨਾ ਘਰ ਅਤੇ ਪਰਿਵਾਰ ਲਈ ਸ਼ੁੱਭ ਹੁੰਦਾ ਹੈ।

ਸ਼ਾਂਤ ਰਹੋ
ਜਿਨ੍ਹਾਂ ਘਰਾਂ ’ਚ ਲੜਾਈ-ਝਗੜਾ ਅਤੇ ਕਲੇਸ਼ ਰਹਿੰਦਾ ਹੈ, ਉਥੇ ਬਰਕਤ ਨਹੀਂ ਹੁੰਦੀ। ਘਰ ’ਚ ਸ਼ਾਂਤੀ ਰੱਖਣ ਨਾਲ ਮਾਤਾ ਜੀ ਖੁਸ਼ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ -Chaitra Navratri 2021 : ਜਾਣੋ ਕਦੋਂ ਤੋਂ ਸ਼ੁਰੂ ਹੋ ਰਹੇ ਹਨ ‘ਚੇਤ ਦੇ ਨਰਾਤੇ’, ਕਦੋਂ ਹੈ ਰਾਮ ਨੌਮੀ ਤੇ ਮਹਾਅਸ਼ਟਮੀ

ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਨਰਾਤੇ ’ਚ ਸ਼ੁੱਧ ਆਹਾਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨਰਾਤੇ ’ਚ ਪਿਆਜ਼, ਲਸਣ, ਮਾਸਾਹਾਰੀ ਚੀਜ਼ਾਂ, ਸ਼ਰਾਬ ਆਦਿ ਦਾ ਪਰਹੇਜ਼ ਕਰੋ। 

ਨਾ ਪਾਓ ਇਸ ਰੰਗ ਦੇ ਕੱਪੜੇ
ਕਾਲੇ ਅਤੇ ਨੀਲੇ ਰੰਗ, ਚਮੜੇ ਦੀ ਬੈਲਟ ਅਤੇ ਚੱਪਲ-ਜੂਤੇ, ਬੈਗ ਆਦਿ ਨਾ ਹੀ ਪਾਓ ਅਤੇ ਨਾ ਹੀ ਇਨ੍ਹਾਂ ਦੀ ਖਰੀਦਦਾਰੀ ਕਰੋ। ਪੂਜਾ ’ਚ ਬੈਠਣ ਲਈ ਲਾਲ, ਪੀਲੇ, ਗੁਲਾਬੀ ਜਾਂ ਹਰੇ ਰੰਗ ਦੇ ਕਪੱੜੇ ਹੀ ਪਾਓ।

ਪੜ੍ਹੋ ਇਹ ਵੀ ਖ਼ਬਰ - Chaitra Navratri 2021 : ਚੇਤ ਨਰਾਤੇ ਦੇ ਪਹਿਲੇ ਦਿਨ ਕਰੋ ‘ਮਾਂ ਸ਼ੈਲਪੁੱਤਰੀ’ ਦੀ ਪੂਜਾ


rajwinder kaur

Content Editor rajwinder kaur