ਨਵੇਂ ਸਾਲ ਤੋਂ ਪਹਿਲਾਂ ਘਰ 'ਚ ਲਿਆਓ ਇਹ 7 ਸ਼ੁਭ ਚੀਜ਼ਾਂ 'ਚੋਂ ਕੋਈ ਇਕ ਚੀਜ਼ , ਸਾਰਾ ਸਾਲ ਬਣੀ ਰਹੇਗੀ ਬਰਕਤ

12/2/2021 5:48:55 PM

ਨਵੀਂ ਦਿੱਲੀ - ਸਾਲ 2021 ਦਾ ਆਖਰੀ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਸਾਲ 'ਚ ਕੋਰੋਨਾ ਵਾਇਰਸ, ਪੈਟਰੋਲ ਦੀਆਂ ਵਧੀਆਂ ਕੀਮਤਾਂ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਲੋਕਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਹਰ ਕੋਈ ਇਹੀ ਕਾਮਨਾ ਕਰ ਰਿਹਾ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਲਈ ਖੁਸ਼ੀਆਂ ਲੈ ਕੇ ਆਵੇ। ਵਾਸਤੂ ਮੁਤਾਬਕ ਜੇਕਰ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਹੋ ਤਾਂ ਇਸ ਨਾਲ ਸਾਲ ਭਰ ਖੁਸ਼ਹਾਲੀ ਅਤੇ ਸੁੱਖ ਸਮਰਿੱਧੀ ਬਣੀ ਰਹਿੰਦੀ ਹੈ। । ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੀਆਂ ਹੀ ਚੀਜ਼ਾਂ ਬਾਰੇ...

ਮੋਰ ਦਾ ਖੰਭ

ਭਗਵਾਨ ਕ੍ਰਿਸ਼ਨ ਦਾ ਪਿਆਰਾ ਮੋਰ ਖੰਭ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ। ਅਜਿਹੇ 'ਚ ਤੁਹਾਨੂੰ 1 ਤੋਂ 3 ਮੋਰ ਦੇ ਖੰਭ ਘਰ ਲੈ ਕੇ ਆਉਣੇ ਚਾਹੀਦੇ ਹਨ ਅਤੇ ਇਸ ਨੂੰ ਭਗਵਾਨ ਕ੍ਰਿਸ਼ਨ ਦੇ ਮੱਥੇ 'ਤੇ ਲਗਾਓ। ਤੁਸੀਂ ਚਾਹੋ ਤਾਂ ਇਸ ਨੂੰ ਕੰਧ 'ਤੇ ਵੀ ਲਗਾ ਸਕਦੇ ਹੋ।

ਇਹ ਵੀ ਪੜ੍ਹੋ : Vastu Shastra : ਸਵੇਰੇ ਉੱਠਦੇ ਸਾਰ ਕਦੇ ਨਾ ਦੇਖੋ ਇਹ ਚੀਜ਼ਾਂ , ਸਾਰਾ ਦਿਨ ਜਾ ਸਕਦੈ ਬੇਕਾਰ

ਗੋਮਤੀ ਚੱਕਰ

ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਗੋਮਤੀ ਚੱਕਰ ਰੱਖਣ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ। ਵਾਸਤੂ ਅਨੁਸਾਰ 11 ਗੋਮਤੀ ਚੱਕਰਾਂ ਨੂੰ ਪੀਲੇ ਕੱਪੜੇ ਵਿੱਚ ਲਪੇਟ ਕੇ ਤਿਜੋਰੀ ਵਿੱਚ ਰੱਖਣ ਨਾਲ ਸਾਰਾ ਸਾਲ ਬਰਕਤ ਬਣੀ ਰਹਿੰਦੀ ਹੈ।

ਤੁਲਸੀ ਜਾਂ ਮਨੀ ਪਲਾਂਟ

ਨਵੇਂ ਸਾਲ ਤੋਂ ਪਹਿਲਾਂ ਤੁਲਸੀ ਜਾਂ ਮਨੀ ਪਲਾਂਟ ਘਰ ਵਿਚ ਲਗਾਓ। ਤੁਸੀਂ ਘਰ ਦੇ ਅੰਦਰ ਵੀ ਮਨੀ ਪਲਾਂਟ ਲਗਾ ਸਕਦੇ ਹੋ। ਇਸ ਨਾਲ ਘਰ 'ਚ ਖੁਸ਼ਹਾਲੀ ਅਤੇ ਬਰਕਤ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : Vastu Tips : ਬੱਚੇ ਦੇ ਸਟੱਡੀ ਰੂਮ 'ਚ ਲਗਾਓ ਇਹ ਬੂਟੇ , ਵਧੇਗੀ ਇਕਾਗਰਤਾ ਅਤੇ ਆਤਮਵਿਸ਼ਵਾਸ

ਕਮਲ ਦੀ ਮਾਲਾ

ਦੇਵੀ ਲਕਸ਼ਮੀ ਦੀ ਕਿਰਪਾ ਪ੍ਰਾਪਤ ਕਰਨ ਲਈ ਪੂਜਾ ਘਰ 'ਚ ਕਮਲਗੱਟੇ ਦੀ ਮਾਲਾ ਰੱਖੋ। ਅਜਿਹਾ ਕਰਨ ਨਾਲ ਘਰ ਵਿਚ ਦੇਵੀ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।

ਲਾਫਿੰਗ ਬੁੱਧਾ

ਨਵੇਂ ਸਾਲ ਦੇ ਸ਼ੁਭ ਮੌਕੇ 'ਤੇ ਦੋਹਾਂ ਹੱਥਾਂ 'ਚ ਕਮੰਡਲ ਲੈ ਕੇ ਵਾਲੀ ਲਾਫਿੰਗ ਬੁੱਧਾ ਦੀ ਮੂਰਤੀ ਨੂੰ  ਘਰ 'ਚ ਲਿਆਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਉੱਤਰ-ਪੂਰਬ ਦਿਸ਼ਾ ਵਿੱਚ ਰੱਖਣ ਨਾਲ ਬਰਕਤ ਮਿਲਦੀ ਹੈ।

ਇਹ ਵੀ ਪੜ੍ਹੋ : ਉਤਪੰਨਾ ਇਕਾਦਸ਼ੀ 'ਤੇ ਕਰੋ ਇਹ ਉਪਾਅ, ਖ਼ੁਸ਼ਹਾਲੀ ਤੇ ਖ਼ੁਸ਼ੀਆਂ ਨਾਲ ਭਰ ਜਾਵੇਗਾ ਘਰ

ਸਵਾਸਤਿਕ ਦੀ ਤਸਵੀਰ

ਪੁਰਾਣਾਂ ਵਿੱਚ, ਸਵਾਸਤਿਕ ਨੂੰ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦਾ ਪ੍ਰਤੀਕ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ 'ਚ ਰੱਖਣ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਜੇਕਰ ਤੁਸੀਂ ਤਸਵੀਰ ਨਹੀਂ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਲਾਲ ਸਿੰਦੂਰ ਨਾਲ ਕੰਧ 'ਤੇ ਸਵਾਸਤਿਕ ਬਣਾ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਨਕਾਰਾਤਮਕ ਊਰਜਾ ਘਰ ਵਿਚ ਦਾਖਲ ਨਹੀਂ ਹੁੰਦੀ।

ਦੱਖਣਾਵਰਤੀ ਸ਼ੰਖ

ਵਾਸਤੂ ਅਨੁਸਾਰ ਘਰ ਵਿੱਚ ਦੱਖਣਾਵਰਤੀ ਅਤੇ ਮੋਤੀ ਸ਼ੰਖ ਰੱਖਣਾ ਸ਼ੁਭ ਹੁੰਦਾ ਹੈ। ਨਵੇਂ ਸਾਲ ਤੋਂ ਪਹਿਲਾਂ ਇਸ ਨੂੰ ਖਰੀਦੋ ਅਤੇ ਇਸ ਦੀ ਪੂਜਾ ਕਰੋ ਅਤੇ ਫਿਰ ਇਸ ਨੂੰ ਅਲਮਾਰੀ ਜਾਂ ਵਾਲਟ ਵਿੱਚ ਰੱਖੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਬਰਕਤ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : Vastu Tips : Areca Palm Plant ਲਗਾਉਣ ਨਾਲ ਵਧੇਗੀ ਘਰ ਦੀ ਸੁੰਦਰਤਾ, ਤਣਾਅ ਵੀ ਹੋਵੇਗਾ ਦੂਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur