ਜੋਤਿਸ਼ ਸ਼ਾਸਤਰ : ਜ਼ਿੰਦਗੀ 'ਚ ਸਥਿਰਤਾ ਲਿਆਉਣ ਲਈ ਜ਼ਰੂਰ ਅਪਣਾਓ ਗੁੜ ਨਾਲ ਸਬੰਧਿਤ ਇਹ ਉਪਾਅ

3/26/2022 6:07:02 PM

ਨਵੀਂ ਦਿੱਲੀ - ਸਰਦੀਆਂ ਵਿੱਚ ਗੁੜ ਜਿੱਥੇ ਸਾਡੇ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ, ਉੱਥੇ ਹੀ ਗ੍ਰਹਿਆਂ ਦੇ ਨੁਕਸ ਅਤੇ ਦੇਵਤਿਆਂ ਨੂੰ ਖੁਸ਼ ਕਰਨ ਲਈ ਵੀ ਗੁੜ ਦਾ 1 ਟੁਕੜਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸ਼ਾਸਤਰਾਂ ਵਿੱਚ ਗੁੜ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਇਹ ਅਕਸਰ ਦੇਵਤਾ ਨੂੰ ਪ੍ਰਸਾਦ ਵਜੋਂ ਚੜ੍ਹਾਇਆ ਜਾਂਦਾ ਹੈ। ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਗੁੜ ਚੜ੍ਹਾਉਣ ਨਾਲ ਭਗਵਾਨ ਬਹੁਤ ਪ੍ਰਸੰਨ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਆਓ ਤੁਹਾਨੂੰ ਦੱਸਦੇ ਹਾਂ, ਗੁੜ ਦੇ ਨੁਸਖੇ ਤੁਹਾਡੀ ਧਨ ਸੰਬੰਧੀ ਸਮੱਸਿਆਵਾਂ ਅਤੇ ਕੰਮ ਵਿੱਚ ਰੁਕਾਵਟਾਂ ਨੂੰ ਦੂਰ ਕਰਦੇ ਹਨ। ਆਓ ਜਾਣਦੇ ਹਾਂ ਗੁੜ ਦੇ ਛੋਟੇ-ਛੋਟੇ ਨੁਸਖੇ-

ਜੇਕਰ ਤੁਹਾਡੀ ਕੁੰਡਲੀ 'ਚ ਮੰਗਲ ਗ੍ਰਹਿ ਕਮਜ਼ੋਰ ਹੈ ਤਾਂ ਮੰਗਲਵਾਰ ਨੂੰ ਗੁੜ ਦਾ ਦਾਨ ਜ਼ਰੂਰ ਕਰੋ, ਅਜਿਹਾ ਕਰਨ ਨਾਲ ਤੁਹਾਡਾ ਮੰਗਲ ਮਜ਼ਬੂਤ ​​ਹੋਵੇਗਾ ਅਤੇ ਤੁਹਾਡੀ ਕਿਸਮਤ ਹਮੇਸ਼ਾ ਤੁਹਾਡੇ ਨਾਲ ਰਹੇਗੀ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ 800 ਗ੍ਰਾਮ ਘਿਓ 'ਚ ਗੁੜ ਮਿਲਾ ਕੇ ਹਨੂੰਮਾਨ ਜੀ ਦੇ ਮੰਦਰ 'ਚ ਰੱਖਣ ਨਾਲ ਮੰਗਲ ਦਾ ਅਸ਼ੁਭ ਪ੍ਰਭਾਵ ਖਤਮ ਹੁੰਦਾ ਹੈ।

ਇਹ ਵੀ ਪੜ੍ਹੋ : Vastu Tips:ਇਸ ਦਿਸ਼ਾ 'ਚ ਲਗਾਓ ਮੋਰਪੰਖ ਦਾ ਪੌਦਾ, ਚਮਕੇਗੀ ਪਰਿਵਾਰ ਦੀ ਕਿਸਮਤ

ਜੇਕਰ ਤੁਸੀਂ ਆਪਣੀ ਕੋਈ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਹੈ ਤਾਂ ਗੁੜ ਨੂੰ ਲਾਲ ਕੱਪੜੇ 'ਚ ਲਪੇਟ ਕੇ ਸਿੱਕੇ ਨਾਲ ਬੰਨ੍ਹ ਕੇ ਨਦੀ 'ਚ ਸੁੱਟ ਦਿਓ। ਅਜਿਹਾ ਕਰਨ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।

ਅੱਜ ਕੱਲ੍ਹ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਨੌਕਰੀ ਨਾ ਮਿਲਣ ਤੋਂ ਚਿੰਤਤ ਹਨ। ਇਸ ਲਈ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ ਜਾਂ ਤੁਸੀਂ ਇੰਟਰਵਿਊ ਲਈ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਗੁੜ ਅਤੇ ਆਟਾ ਮਿਲਾ ਕੇ ਗਾਂ ਨੂੰ ਖੁਆਓ। ਅਜਿਹਾ ਕਰਨ ਨਾਲ ਤੁਹਾਡਾ ਕੰਮ ਪੂਰਾ ਹੋ ਜਾਵੇਗਾ ਅਤੇ ਤੁਹਾਡੀ ਨੌਕਰੀ ਮਿਲਣ ਦੀ ਸੰਭਾਵਨਾ ਵਧ ਜਾਵੇਗੀ।

ਦੂਜੇ ਪਾਸੇ ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਸੌਣ ਵਾਲੇ ਕਮਰੇ 'ਚ ਸੌਣ ਤੋਂ ਪਹਿਲਾਂ 2 ਕਿਲੋ ਗੁੜ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਰੱਖੋ। ਅਜਿਹਾ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਜਲਦੀ ਦੂਰ ਹੋ ਜਾਵੇਗੀ।

ਅਗਲਾ ਉਪਾਅ ਇਹ ਹੈ ਕਿ ਜੇਕਰ ਤੁਹਾਨੂੰ ਵਾਰ-ਵਾਰ ਸੱਟ ਲੱਗ ਰਹੀ ਹੈ ਜਾਂ ਤੁਹਾਡੇ ਨਾਲ ਹਮੇਸ਼ਾ ਦੁਰਘਟਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤਾਂ ਅਜਿਹੀ ਸਥਿਤੀ 'ਚ ਤਾਂਬੇ ਦੇ ਭਾਂਡੇ 'ਚ ਗੁੜ ਰੱਖ ਕੇ ਹਨੂੰਮਾਨ ਜੀ ਦੇ ਮੰਦਰ 'ਚ ਦਾਨ ਕਰੋ। ਅਜਿਹਾ ਕਰਨ ਨਾਲ ਤੁਹਾਡੀ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ : ਵਾਸਤੂ ਟਿਪਸ : ਸਖ਼ਤ ਮਿਹਨਤ ਕਰਨ ਦੇ ਬਾਅਦ ਵੀ ਸਫ਼ਲਤਾ ਨਹੀਂ ਮਿਲ ਰਹੀ ਤਾਂ ਅਪਣਾਓ ਇਹ ਉਪਾਅ

ਜੇਕਰ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਅਤੇ ਜਾਇਦਾਦ ਬਣਾਉਣਾ ਚਾਹੁੰਦੇ ਹੋ ਤਾਂ ਹਰ ਸ਼ੁੱਕਰਵਾਰ ਨੂੰ ਕਿਸੇ ਲੋੜਵੰਦ ਨੂੰ ਗੁੜ ਦਾਨ ਕਰੋ। ਤੁਸੀਂ ਚਾਹੋ ਤਾਂ ਐਤਵਾਰ ਨੂੰ ਲਾਲ ਗਾਂ ਨੂੰ ਗੁੜ ਵੀ ਖੁਆ ਸਕਦੇ ਹੋ। ਜਲਦੀ ਹੀ ਤੁਹਾਨੂੰ ਧਨ ਲਾਭ ਹੋਵੇਗਾ।

ਜੇਕਰ ਤੁਸੀਂ ਬੇਅੰਤ ਧਨ ਚਾਹੁੰਦੇ ਹੋ, ਤਾਂ ਲਾਲ ਕੱਪੜੇ ਵਿੱਚ ਗੁੜ ਦਾ ਇਕ ਪੀਸ ਰੱਖੋ। ਇਸ ਵਿਚ ਇਕ ਰੁਪਏ ਦਾ ਸਿੱਕਾ ਵੀ ਪਾ ਦਿਓ। ਹੁਣ ਇਸ ਨੂੰ ਮਾਂ ਲਕਸ਼ਮੀ ਦੇ ਚਰਨਾਂ 'ਚ ਰੱਖੋ। ਬੰਡਲ ਨੂੰ ਧੂਪ-ਦੀਵਾ ਦਿਖਾਓ। ਹੁਣ ਇਸ ਕੱਪੜੇ ਨੂੰ ਪੈਸੇ ਰੱਖਣ ਵਾਲੀ ਆਪਣੀ ਤਿਜੋਰੀ ਜਾਂ ਥਾਂ ਭਾਵ ਜਗ੍ਹਾ 'ਤੇ ਰੱਖੋ। ਇਸ ਨਾਲ ਤੁਹਾਨੂੰ ਪੈਸਾ ਮਿਲਣ ਲੱਗੇਗਾ।

ਜੇਕਰ ਤੁਸੀਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹੋ, ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹੋ, ਤਾਂ ਤੁਹਾਨੂੰ ਹਨੂੰਮਾਨ ਜੀ ਨੂੰ ਗੁੜ ਦੀ ਬਣੀ ਮਠਿਆਈ ਚੜ੍ਹਾਉਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਗੁੜ ਅਤੇ ਛੋਲੇ ਵੀ ਚੜ੍ਹਾ ਸਕਦੇ ਹੋ। ਅਜਿਹਾ ਕਰਨ ਨਾਲ ਮੰਗਲ ਦਾ ਕ੍ਰੋਧ ਸ਼ਾਂਤ ਹੋਵੇਗਾ ਅਤੇ ਤੁਹਾਡੇ ਜੀਵਨ ਵਿੱਚ ਸਥਿਰਤਾ ਆਵੇਗੀ।

ਇਹ ਵੀ ਪੜ੍ਹੋ : ਮਾਨਸਿਕ ਪਰੇਸ਼ਾਨੀ ਅਤੇ ਬੀਮਾਰੀਆਂ ਤੋਂ ਆਪਣੇ ਪਰਿਵਾਰ ਦੀ ਸੁਰੱਖ਼ਿਆ ਲਈ ਅਪਣਾਓ ਇਹ Vastu Tips

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur