ਵਾਸਤੂ ਮੁਤਾਬਕ ਪਰਸ ''ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਪੈ ਜਾਵੇਗੀ ਕੰਗਾਲੀ
4/13/2022 5:12:32 PM
ਨਵੀਂ ਦਿੱਲੀ- ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਕੋਲ ਭਰਪੂਰ ਮਾਤਰਾ 'ਚ ਪੈਸਾ ਰਹੇ ਕਿਉਂਕਿ ਅੱਜ ਦੇ ਸਮੇਂ 'ਚ ਧਨ ਦਾ ਅਭਾਵ ਹੋਣਾ ਵਿਅਕਤੀ ਦੇ ਜੀਵਨ 'ਚ ਇਕੱਠੇ ਕਈ ਪਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਹੈ। ਹਮੇਸ਼ਾ ਦੇਖਣ 'ਚ ਆਉਂਦਾ ਹੈ ਕਿ ਕਈ ਵਾਰ ਬਹੁਤ ਮਿਹਨਤ ਕਰਨ 'ਤੇ ਧਨ ਇਕੱਠਾ ਨਹੀਂ ਹੋ ਪਾਉਂਦਾ ਹੈ ਜਾਂ ਹਮੇਸ਼ਾ ਧਨ ਦੀ ਹਾਨੀ ਬਣੀ ਰਹਿੰਦੀ ਹੈ। ਜੇਕਰ ਕੁਝ ਗੱਲਾਂ ਨੂੰ ਅਣਦੇਖਿਆ ਕੀਤਾ ਜਾਵੇ ਤਾਂ ਧਨ ਦੀ ਸਮੱਸਿਆ ਹੋਣ ਲੱਗਦੀ ਹੈ। ਵਾਸਤੂ 'ਚ ਹਰ ਚੀਜ਼ ਨੂੰ ਲੈ ਕੇ ਨਿਯਮ ਬਣਾਏ ਗਏ ਹਨ। ਇਸ ਤਰ੍ਹਾਂ ਨਾਲ ਵਾਸਤੂ 'ਚ ਧਨ ਸਥਾਨ ਤੋਂ ਲੈ ਕੇ ਪਰਸ ਤੱਕ ਲਈ ਕੁਝ ਮਹੱਤਵਪੂਰਨ ਗੱਲਾਂ ਦੱਸੀਆਂ ਗਈਆਂ ਹਨ। ਵਾਸਤੂ ਕਹਿੰਦਾ ਹੈ ਕਿ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਰਸ 'ਚ ਨਹੀਂ ਰੱਖਣਾ ਚਾਹੀਦਾ। ਜੇਕਰ ਇਹ ਚੀਜ਼ਾਂ ਪਰਸ 'ਚ ਰੱਖੀਆਂ ਜਾਣ ਤਾਂ ਧਨ ਦੀ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਚੱਲੋ ਜਾਣਦੇ ਹਾਂ ਕਿਹੜੀਆਂ ਹਨ ਉਹ ਚੀਜ਼ਾਂ...
ਪੁਰਾਣੇ ਬਿੱਲ ਅਤੇ ਪਰਚੀਆਂ
ਹਮੇਸ਼ਾ ਲੋਕਾਂ ਦੀ ਆਦਤ ਹੰੁਦੀ ਹੈ ਕਿ ਜੇਕਰ ਕੋਈ ਪਰਚੀ ਜਾਂ ਪੁਰਾਣੇ ਬਿੱਲ ਹੋਣ ਤਾਂ ਉਹ ਉਨ੍ਹਾਂ ਨੂੰ ਆਪਣੇ ਪਰਸ 'ਚ ਹੀ ਸੰਭਾਲ ਕੇ ਰੱਖ ਲੈਂਦੇ ਹਨ ਅਤੇ ਕਈ ਦਿਨਾਂ ਤੱਕ ਨਹੀਂ ਕੱਢਦੇ ਹਨ। ਪਰ ਅਜਿਹਾ ਕਰਨਾ ਤੁਹਾਡੇ ਲਈ ਧਨ ਹਾਨੀ ਦਾ ਕਾਰਨ ਬਣ ਸਕਦਾ ਹੈ। ਵਾਸਤੂ ਦੇ ਅਨੁਸਾਰ, ਪਰਸ 'ਚ ਬੇਕਾਰ ਪਈਆਂ ਪਰਚੀਆਂ ਬਿੱਲ ਆਦਿ ਨਹੀਂ ਰੱਖਣੇ ਚਾਹੀਦੇ ਅਤੇ ਪਰਸ ਨੂੰ ਸਮੇਂ-ਸਮੇਂ 'ਤੇ ਸਾਫ ਕਰਦੇ ਰਹਿਣਾ ਚਾਹੀਦਾ ਕਿਉਂਕਿ ਪਰਸ ਵੀ ਇਕ ਤਰ੍ਹਾਂ ਨਾਲ ਮਾਂ ਲਕਸ਼ਮੀ ਦਾ ਸਥਾਨ ਹੁੰਦਾ ਹੈ।
ਚਾਬੀ ਜਾਂ ਧਾਤੂ ਦੀਆਂ ਚੀਜ਼ਾਂ
ਹਮੇਸ਼ਾ ਲੋਕ ਆਪਣੇ ਪਰਸ 'ਚ ਚਾਬੀਆਂ ਆਦਿ ਰੱਖ ਲੈਂਦੇ ਹਨ ਜਾਂ ਫਿਰ ਕਈ ਵਾਰ ਦੇਖਣ 'ਚ ਆਉਂਦਾ ਹੈ ਕਿ ਲੋਕ ਆਪਣੇ ਪਰਸ 'ਚ ਛੋਟਾ ਜਿਹਾ ਚਾਕੂ ਰੱਖਦੇ ਹਨ ਪਰ ਵਾਸਤੂ 'ਚ ਇਸ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਰੁਪਏ-ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਰੇ ਲੋਕਾਂ ਦੀਆਂ ਤਸਵੀਰਾਂ
ਕਈ ਵਾਰ ਲੋਕ ਆਪਣੇ ਪਰਸ 'ਚ ਆਪਣੇ ਵੱਡੇ-ਵਡੇਰਿਆਂ ਦੀ ਤਸਵੀਰ ਯਾਦ ਦੇ ਤੌਰ 'ਤੇ ਰੱਖਦੇ ਹਾਂ ਪਰ ਵਾਸਤੂ ਕਹਿੰਦਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਨਾ-ਪੱਖੀ ਊਰਜਾ ਦਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਧਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਗਵਾਨ ਦੀਆਂ ਤਸਵੀਰਾਂ
ਹਮੇਸ਼ਾ ਲੋਕ ਭਗਵਾਨ ਦੀ ਤਸਵੀਰ ਵੀ ਪਰਸ 'ਚ ਲਗਾ ਲੈਂਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਪਰਸ 'ਚ ਭੁੱਲ ਕੇ ਵੀ ਭਗਵਾਨ ਦੀ ਤਸਵੀਰ ਨਹੀਂ ਲਗਾਉਣੀ ਚਾਹੁੰਦੀ ਕਿਉਂਕਿ ਅਸੀਂ ਪਰਸ ਨੂੰ ਹਰ ਜਗ੍ਹਾ ਲੈ ਕੇ ਜਾਂਦੇ ਹਨ ਅਤੇ ਕਦੇ-ਕਦੇ ਸਾਨੂੰ ਗੰਦੇ ਹੱਥਾਂ ਨਾਲ ਪਰਸ ਛੂਹਣਾ ਪੈਂਦਾ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਂ ਲਕਸ਼ਮੀ ਨਰਾਜ਼ ਹੋ ਸਕਦੀ ਹੈ ਅਤੇ ਤੁਹਾਨੂੰ ਧਨ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਕਰਜ ਦੇ ਬੋਝ ਦਾ ਸਾਹਮਣਾ ਕਰਨਾ ਪੈ ਸਕਦਾ ਹੈ।