ਸਰਵੇਖਣ ''ਚ ਆਇਆ ਸਾਹਮਣੇ, 73 ਫੀਸਦੀ ਭਾਰਤੀ ਚਾਹੁੰਦੇ ਹਨ ਨੀਂਦ ''ਚ ਸੁਧਾਰ

03/16/2019 12:56:45 PM

ਨਵੀਂ ਦਿੱਲੀ— ਸਿਹਤ ਟੈਕਨਾਲੋਜੀ ਖੇਤਰ ਦੀ ਗਲੋਬਲ ਪੱਧਰ 'ਤੇ ਵੱਕਾਰੀ ਕੰਪਨੀ ਫਲਿਪਸ ਨੇ ਆਪਣੇ ਸਾਲਾਨਾ ਗਲੋਬਲ ਨੀਂਦ ਸਰਵੇਖਣ ਤਹਿਤ ਭਾਰਤ ਦੇ ਸਬੰਧ 'ਚ ਸਾਹਮਣੇ ਆਏ ਨਤੀਜਿਆਂ ਨੂੰ ਸ਼ੁੱਕਰਵਾਰ ਜਾਰੀ ਕੀਤਾ, ਜਿਸ ਵਿਚ 73 ਫੀਸਦੀ ਭਾਰਤੀਆਂ ਨੇ ਨੀਂਦ ਦੀ ਗੁਣਵੱਤਾ 'ਚ ਸੁਧਾਰ ਦੀ ਇੱਛਾ ਪ੍ਰਗਟਾਈ ਹੈ। ਇਹ ਸਰਵੇਖਣ 'ਦਿ ਗਲੋਬਲ ਪਰਸੂਟ ਆਫ ਬੈਟਰ ਸਲੀਪ ਹੈਲਥ' ਸਿਰਲੇਖ ਤਹਿਤ ਕੀਤਾ ਗਿਆ ਹੈ। ਫਲਿਪਸ ਅਤੇ ਕੇ.ਜੀ.ਟੀ. ਗਰੁੱਪ ਵਲੋਂ ਕੀਤੇ ਗਏ ਇਸ ਸਵਰੇਖਣ 'ਚ ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਭਾਰਤ, ਸਿੰਗਾਪੁਰ, ਫਰਾਂਸ, ਜਰਮਨੀ, ਜਾਪਾਨ, ਨੀਦਰਲੈਂਡ, ਦੱਖਣੀ ਕੋਰੀਆ ਅਤੇ ਅਮਰੀਕਾ ਦੇ 11.006 ਲੋਕਾਂ ਦੀ ਇੰਟਰਵਿਊ ਕੀਤੀ ਗਈ। 

ਇਸ ਵਿਚ ਭਾਰਤ ਲਈ ਸਾਹਮਣੇ ਆਏ ਨਤੀਜਿਆਂ 'ਚ 55 ਫੀਸਦੀ ਬਾਲਗਾਂ ਨੇ ਸਵੀਕਾਰਿਆ ਕਿ ਉਹ ਚੰਗੀ ਨੀਂਦ ਲੈਂਦੇ ਹਨ, ਇਸ ਦੇ ਬਾਵਜੂਦ 73 ਫੀਸਦੀ ਲੋਕਾਂ ਨੇ ਨੀਂਦ ਦੀ ਗੁਣਵੱਤਾ ਸੁਧਾਰਨ ਦੀ ਇੱਛਾ ਪ੍ਰਗਟਾਈ। ਸਰਵੇਖਣ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਭਾਰਤੀਆਂ 'ਚ ਨੀਂਦ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਅਤੇ 38 ਫੀਸਦੀ ਬਾਲਗਾਂ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ 'ਚ ਉਨ੍ਹਾਂ ਦੀ ਨੀਂਦ 'ਚ ਸੁਧਾਰ ਹੋਇਆ ਹੈ। ਨਾਲ ਹੀ ਇਸ ਵਿਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ 34 ਫੀਸਦੀ ਲੋਕ ਜ਼ਿਆਦਾ ਨੀਂਦ ਲੈ ਸਕਣ ਜਾਂ ਉਸ ਦੇ ਇਲਾਜ ਬਾਰੇ ਜਾਣਨਾ ਚਾਹੁੰਦੇ ਹਨ ਜਦਕਿ 24 ਫੀਸਦੀ ਲੋਕ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪਹਿਲਾਂ ਤੋਂ ਸੋਸ਼ਲ ਮੀਡੀਆ ਜਾਂ ਆਨਲਾਈਨ ਮੰਚਾਂ ਦੀ ਵਰਤੋਂ ਕਰ ਚੁੱਕੇ ਹਨ।

DIsha

This news is Content Editor DIsha