ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਮਿਲੀ ਰਾਹਤ, ਜਾਣੋ ਕਿੰਨੇ ਘਟੇ ਭਾਅ

Sunday, Sep 05, 2021 - 11:04 AM (IST)

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਆਈ.ਓ.ਸੀ.ਐੱਲ. ਮੁਤਾਬਕ ਅੱਜ ਪੈਟਰੋਲ 10 ਤੋਂ 15 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਇਸ ਦੇ ਨਾਲ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਦੇ ਬਾਅਦ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 101.19 ਪੈਸੇ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਬਾਜ਼ਾਰ ਵਿਚ ਵੀ ਕੀਮਤਾਂ ਵਿਚ ਨਰਮੀ ਦਾ ਰੁਖ਼ ਬਣਿਆ ਹੋਇਆ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਈ.ਓ.ਸੀ.ਐਲ. ਦੁਆਰਾ ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੰਪਨੀ ਦੀ ਅਧਿਕਾਰਤ ਵੈਬਸਾਈਟ ਜਾਂ ਐਸਐਮਐਸ ਦੁਆਰਾ ਵੇਖ ਸਕਦੇ ਹੋ।

ਇਹ ਵੀ ਪੜ੍ਹੋ : ਆਨਲਾਇਨ ਪੈਸੇ ਦਾ ਲੈਣ-ਦੇਣ ਹੋ ਸਕਦੈ ਬੰਦ, 30 ਸਤੰਬਰ ਤੋਂ ਪਹਿਲਾਂ-ਪਹਿਲਾਂ ਕਰੋ ਇਹ ਕੰਮ

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ               ਪੈਟਰੋਲ              ਡੀਜ਼ਲ

ਜਲੰਧਰ            102.27                90.70

ਲੁਧਿਆਣਾ         102.95                91.31

ਅੰਮ੍ਰਿਤਸਰ          103.01               91.37

ਚੰਡੀਗੜ੍ਹ              97.40                88.35

ਦਿੱਲੀ                101.19                88.62 

ਮੁੰਬਈ               107.26                96.19

ਚੇਨਈ               98.96                 93.26 

ਕੋਲਕਾਤਾ          101.72                91.84 

ਨੋਇਡਾ              98.52                 89.21 

ਜੈਪੁਰ               108.17                97.76 

ਭੋਪਾਲ              109.63                97.43 

ਇਹ ਵੀ ਪੜ੍ਹੋ : EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ

ਰਿਕਰਾਡ ਪੱਧਰ 'ਤੇ ਕੀਮਤਾਂ 

ਦੇਸ਼ ਭਰ ਦੇ ਲਗਭਗ 19 ਸੂਬਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਮੱਧ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ -ਕਸ਼ਮੀਰ ਅਤੇ ਲੱਦਾਖ ਇਸ ਸੂਚੀ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ, ਮਹਾਨਗਰਾਂ ਮੁੰਬਈ, ਹੈਦਰਾਬਾਦ ਅਤੇ ਬੰਗਲੌਰ ਵਿੱਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News