ਸੋਨੇ ਦੀਆਂ ਕੀਮਤਾਂ ''ਚ ਅਚਾਨਕ ਆਈ ਵੱਡੀ ਤਬਦੀਲੀ, ਦੇਖੋ ਨਵੇਂ Rate
Saturday, May 17, 2025 - 12:45 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਸਨ ਪਰ 17 ਮਈ ਦੀ ਸਵੇਰ ਤੋਂ ਸੋਨੇ ਦੀਆਂ ਕੀਮਤਾਂ ਹੌਲੀ-ਹੌਲੀ ਮੁੜ ਵੱਧ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਅੱਜ ਯਾਨੀ 17 ਮਈ ਨੂੰ ਦੇਸ਼ ਭਰ 'ਚ 24 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 95,290 ਰੁਪਏ ਪਹੁੰਚ ਚੁੱਕੀ ਹੈ, ਜਿਸ 'ਚ ਬੀਤੇ ਦਿਨ ਦੀ ਤੁਲਨਾ 'ਚ 10 ਰੁਪਏ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
ਦੇਸ਼ ਭਰ 'ਚ ਸੋਨੇ ਦੀਆਂ ਤਾਜ਼ਾ ਕੀਮਤਾਂ
ਗੁੱਡਰਿਟਰਨਜ਼ ਦੇ ਨਵੀਨਤਮ ਅੰਕੜਿਆਂ ਅਨੁਸਾਰ:
22 ਕੈਰੇਟ ਸੋਨਾ- 87,360 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ- 95,290 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ- 71,480 ਰੁਪਏ ਪ੍ਰਤੀ 10 ਗ੍ਰਾਮ
ਇਹ ਦਰਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਕੁਝ ਅੰਤਰ ਨਾਲ ਲਾਗੂ ਹੋ ਰਹੀਆਂ ਹਨ। ਆਓ ਜਾਣਦੇ ਹਨ ਕਿਹੜੇ ਸ਼ਹਿਰ 'ਚ ਕਿੰਨਾ ਮਹਿੰਗਾ ਹੋਇਆ ਸੋਨਾ:-
ਇਹ ਵੀ ਪੜ੍ਹੋ : ਕਰਮਚਾਰੀਆਂ ਦੀਆਂ ਮੌਜਾਂ! ਸੁਪਰੀਮ ਕੋਰਟ ਨੇ ਦਿੱਤਾ 25 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਨਿਰਦੇਸ਼
ਉੱਤਰ ਪ੍ਰਦੇਸ਼ ਦੇ ਸਰਾਫਾ ਬਾਜ਼ਾਰਾਂ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਕਾਫ਼ੀ ਵਾਧਾ ਦੇਖਿਆ ਗਿਆ।
ਵਾਰਾਣਸੀ 'ਚ ਸੋਨਾ 1,200 ਰੁਪਏ ਪ੍ਰਤੀ 10 ਗ੍ਰਾਮ ਤੱਕ ਮਹਿੰਗਾ ਹੋਇਆ ਹੈ।
ਲਖਨਊ, ਨੋਇਡਾ, ਗਾਜ਼ੀਆਬਾਦ, ਮੇਰਠ ਅਤੇ ਗੋਰਖਪੁਰ 'ਚ
24 ਕੈਰੇਟ ਸੋਨਾ- 95,280 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ- 87,350 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ- 71,470 ਰੁਪਏ ਪ੍ਰਤੀ 10 ਗ੍ਰਾਮ
ਦਿੱਲੀ ਦੀਆਂ ਕੀਮਤਾਂ
24 ਕੈਰੇਟ ਸੋਨਾ- 95,290 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ- 87,360 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ- 71,480 ਰੁਪਏ ਪ੍ਰਤੀ 10 ਗ੍ਰਾਮ
ਮੁੰਬਈ ਦੀਆਂ ਕੀਮਤਾਂ
22 ਕੈਰੇਟ ਸੋਨਾ- 87,210 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ- 95,140 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ- 71,360 ਰੁਪਏ ਪ੍ਰਤੀ 10 ਗ੍ਰਾਮ
ਸਵੇਰੇ 8 ਵਜੇ ਤੱਕ ਬਜ਼ਾਰ 'ਚ ਹਲਕੀ ਤੇਜ਼ੀ ਦਰਜ ਕੀਤੀ ਗਈ ਪਰ ਸਰਾਫ਼ਾ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਦੁਪਹਿਰ ਤੱਕ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e