ਘਰ ’ਚ ਕਸਰਤ ਕਰਨਾ ਜਿਮ ਜਿੰਨਾ ਹੀ ਫਾਇਦੇਮੰਦ

06/27/2019 9:16:59 AM

ਨਵੀਂ ਦਿੱਲੀ(ਏਜੰਸੀਆਂ)– ਜੇ ਤੁਹਾਨੂੰ ਕਸਰਤ ਕਰਨ ਲਈ ਜਿਮ ਜਾਣ ਦਾ ਸਮਾਂ ਨਹੀਂ ਮਿਲ ਰਿਹਾ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਕ ਹਾਲ ਹੀ ਦੀ ਖੋਜ ਮੁਤਾਬਕ ਘਰ ’ਚ ਕਸਰਤ ਕਰਨਾ ਵੀ ਜਿਮ ਜਿੰਨਾ ਹੀ ਫਾਇਦੇਮੰਦ ਹੋ ਸਕਦਾ ਹੈ।
ਯੂ. ਕੇ. ਦੇ ਖੋਜਕਾਰਾਂ ਵਲੋਂ ਕੀਤੇ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਘਰ ’ਚ ਹਾਈਇੰਟੇਸਿਟੀ (ਉੱਚ ਸਮਰੱਥਾ) ਦੀ ਕਸਰਤ ਕਰਨਾ ਜਿਮ ’ਚ 20 ਘੰਟੇ ਕਸਰਤ ਕਰਨ ਜਿੰਨਾ ਹੀ ਫਾਇਦੇਮੰਦ ਹੋ ਸਕਦਾ ਹੈ। ਲਿਵਰਪੂਲ ਜਾਨਸ ਮੋਰਿਸ ਯੂਨੀਵਰਸਿਟੀ ਦੇ ਖੋਜਕਾਰ ਸੈਮ ਸਕਾਟ ਮੁਤਾਬਕ ਘਰ ’ਚ ਕਸਰਤ ਕਰਨ ਨਾਲ ਸਮਾਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਇਸ ਨਾਲ ਸਰਗਰਮ ਲੋਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਰਗਰਮ ਹੋ ਜਾਂਦੇ ਹਨ।

manju bala

This news is Content Editor manju bala