Amazon ਦਾ ਵੱਡਾ ਐਲਾਨ : ਸਾਬਕਾ ਫ਼ੌਜੀਆਂ ਨੂੰ ਦੇਵੇਗਾ ਰੁਜ਼ਗਾਰ ਦੇ ਨਵੇਂ ਮੌਕੇ
Tuesday, Sep 16, 2025 - 12:49 PM (IST)

ਨਵੀਂ ਦਿੱਲੀ- ਐਮਾਜ਼ੋਨ ਇੰਡੀਆ ਅਤੇ ਭਾਰਤੀ ਫੌਜ ਦੇ ਅਧੀਨ ਸਥਾਪਿਤ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜ਼ੇਸ਼ਨ (AWPO) ਨੇ ਇਕ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਹਨ। ਇਸ ਦਾ ਮਕਸਦ ਸਾਬਕਾ ਫ਼ੌਜੀਆਂ, ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਕੰਪਨੀ 'ਚ ਕਰੀਅਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਸਹਿਮਤੀ ਤਹਿਤ ਐਮਾਜ਼ੋਨ ਇੰਡੀਆ, ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਪਲੱਬਧ ਨੌਕਰੀਆਂ ਅਤੇ ਭਰਤੀਆਂ ਬਾਰੇ ਜਾਣਕਾਰੀ AWPO ਨਾਲ ਸਾਂਝੀ ਕਰੇਗੀ। ਨਾਲ ਹੀ ਕੰਪਨੀ ਵੱਲੋਂ ਵੇਬਿਨਾਰ, ਵਰਕਸ਼ਾਪ ਅਤੇ ਜਾਗਰੂਕਤਾ ਸੈਸ਼ਨ ਵੀ ਕਰਵਾਏ ਜਾਣਗੇ।
ਐਮਾਜ਼ੋਨ ਸਟੋਰਜ਼ ਦੀ ਉਪ ਪ੍ਰਧਾਨ (ਭਾਰਤ, ਜਪਾਨ ਅਤੇ ਉਭਰਦੀਆਂ ਅਰਥਵਿਵਸਥਾਵਾਂ) ਦੀਪਤੀ ਵਰਮਾ ਨੇ ਕਿਹਾ, “ਸਾਨੂੰ ਪਤਾ ਹੈ ਕਿ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ 'ਚ ਲੀਡਰਸ਼ਿਪ ਦੇ ਖ਼ਾਸ ਗੁਣ ਹੁੰਦੇ ਹਨ। AWPO ਨਾਲ ਇਹ ਸਾਂਝਦਾਰੀ ਉਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਤਜਰਬੇ ਦੇ ਅਨੁਸਾਰ ਵਧੀਆ ਕਰੀਅਰ ਮੌਕੇ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।”
AWPO ਦੇ ਪ੍ਰਬੰਧ ਨਿਰਦੇਸ਼ਕ ਮੇਜਰ ਜਨਰਲ (ਸੇਵਾਮੁਕਤ) ਅਜੈ ਸਿੰਘ ਚੌਹਾਨ ਨੇ ਕਿਹਾ, “AWPO ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਲਈ ਸਮਰਪਿਤ ਹੈ। ਐਮਾਜ਼ੋਨ ਇੰਡੀਆ ਨਾਲ ਇਹ ਸਹਿਯੋਗ ਸਾਡੇ ਮਿਸ਼ਨ ਨੂੰ ਮਜ਼ਬੂਤੀ ਦੇਵੇਗਾ। ਇਸ ਨਾਲ ਸੈਨਿਕ ਪਰਿਵਾਰਾਂ ਨੂੰ ਕਾਰਪੋਰੇਟ ਖੇਤਰ 'ਚ ਅੱਗੇ ਵਧਣ ਦਾ ਮੌਕਾ ਮਿਲੇਗਾ, ਉਹ ਆਰਥਿਕ ਤੌਰ ‘ਤੇ ਸੁਤੰਤਰ ਹੋਣਗੇ ਅਤੇ ਉਨ੍ਹਾਂ ਦੀ ਭਲਾਈ 'ਚ ਵਾਧਾ ਹੋਵੇਗਾ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8