ਲੇਈਕੋ ਦੇ ਇਨ੍ਹਾਂ ਸਮਾਰਟਸਫੋਨ ਲਈ ਜਾਰੀ ਹੋਇਆ ਐਡ੍ਰਾਇਡ ਮਾਰਸ਼ਮੈਲੋ ਦਾ ਅਪਡੇਟ
Friday, Sep 09, 2016 - 04:23 PM (IST)

ਜਲੰਧਰ- ਲੇਈਕੋ (LeEco) ਨੇ ਆਪਣੇ ਦੋ ਸਮਾਰਟਫੋਨਸ (Le 1s ਅਤੇ Le 1s Eco) ਲਈ ਭਾਰਤ ''ਚ ਐਂਡ੍ਰਾਇਡ ਮਾਰਸ਼ਮੈਲੋ ਦਾ ਅਪਡੇਟ ਜਾਰੀ ਕੀਤਾ ਹੈ। ਕੰਪਨੀ ਨੇ Eco 5.8.017S ਅਪਡੇਟ ਦੇ ਬਾਰੇ ''ਚ ਆਪਣੇ ਆਫੀਸ਼ਿਅਲ ਫੋਰਮ ਅਤੇ ਟਵਿੱਟਰ ਅਕਾਊਂਟ ਤੋਂ ਜਾਣਕਾਰੀ ਦਿੱਤੀ ਹੈ। ਜੇਕਰ ਯੂਜ਼ਰ ਇਸ ਨਵੇਂ ਅਪਡੇਟ ਨੂੰ ਡਾਉਨਲੋਡ ਕਰਨਾ ਚਾਹੁੰਦੇ ਹੋ ਤਾਂ ਉਹ Eco 5.8.017S ਅਪਡੇਟ ਦੀ zip file (1.3GB) ਡਾਊਨਲੋਡ ਕਰ ਸਕਦੇ ਹਨ
LeEco Le 1S ਇਸ ''ਚ 5.5 - ਇੰਚ ਦੀ iPS LED ਡਿਸਪਲੇ 1080p ਰੈਜ਼ੋਲਿਊਸ਼ਨ ਨਾਲ, ਮੀਡੀਆਟੈੱਕ ਹੈਲਿਓ X10 ਚਿਪਸੈੱਟ, 2.2GHz ਓਕਟਾ-ਕੋਰ GPU ''ਤੇ ਚੱਲਦਾ ਹੈ। ਇਸ ਤੋਂ ਇਲਾਵਾ ਇਸ ''ਚ 3GB ਦੀ ਰੈਮ, 32GB ਦੀ ਇੰਟਰਨਲ ਸਟੋਰੇਜ਼, ਫਿੰਗਰਪ੍ਰਿੰਟ ਸੈਂਸਰ, 13MP ਦਾ ISOCELL ਕੈਮਰਾ ਸਿੰਗਲ LED ਫ਼ਲੈਸ਼, ਫ੍ਰੰਟ ਫੇਸਿੰਗ ਕੈਮਰਾ 5 ਮੈਗਾਪਿਕਸਲ ਦਾ ਹੈ। ਸਮਾਰਟਫ਼ੋਨ ਦਾ ਡਾਇਮੇਸ਼ਨ 7.5mm ਅਤੇ 169 ਗਰਾਮ ਹੀ ਭਾਰ ਹੈ।
LeEco Le 1S Eco ਸਮਾਰਟਫ਼ੋਨ ''ਚ 5.5-ਇੰਚ ਦੀ FDH ਡਿਸਪਲੇ, 3GB ਰੈਮ, 32GB ਦੀ ਇੰਟਰਨਲ ਸਟੋਰੇਜ ਮੌਜੂਦ ਹੈ। ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਪਿਕਸਲ ਫ੍ਰੰਟ ਫੇਸਿੰਗ ਕੈਮਰਾ, 1.85GHZ ਮੀਡੀਆਟੈੱਕ ਹੈਲਿਓ X10 ਓਕਟਾ-ਕੋਰ ਪ੍ਰੋਸੇਸਰ ਐਂਡ੍ਰਾਇਡ v5.0.2 ''ਤੇ ਕੰਮ ਕਰਦਾ ਹੈ, ਜੋ EUI 5.5 ਦੇ ਨਾਲ ਆਉਂਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫ਼ੋਨ ਹੈ।