ਕਰਨ ਔਜਲਾ ਦੇ ਮੁਰੀਦ ਹੋਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਇਸ ਗੀਤ ਦੀ ਕੀਤੀ ਰੱਜ ਕੇ ਤਾਰੀਫ਼
Wednesday, Oct 11, 2023 - 04:37 PM (IST)
![ਕਰਨ ਔਜਲਾ ਦੇ ਮੁਰੀਦ ਹੋਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਇਸ ਗੀਤ ਦੀ ਕੀਤੀ ਰੱਜ ਕੇ ਤਾਰੀਫ਼](https://static.jagbani.com/multimedia/16_35_041579213karan aujla.jpg)
ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ‘ਮੇਕਿੰਗ ਮੈਮਰੀਜ਼’ ਨੂੰ ਲੈ ਕੇ ਚਰਚਾ ’ਚ ਹਨ। ਇਹ ਐਲਬਮ ਦੁਨੀਆ ਭਰ ’ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸੁਣੀ ਜਾ ਰਹੀ ਹੈ ਤੇ ਪ੍ਰਸ਼ੰਸਾ ਹਾਸਲ ਕਰ ਰਹੀ ਹੈ।
ਐਲਬਮ ਦੇ ਗੀਤ ਬਿਲਬੋਰਡ ’ਤੇ ਵੀ ਧੁੰਮਾਂ ਪਾ ਰਹੇ ਹਨ। ਨਾਲ ਹੀ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਕਰਨ ਔਜਲਾ ਦੇ ਮੁਰੀਦ ਹੋ ਗਏ ਹਨ। ਹਰਭਜਨ ਸਿੰਘ ਨੇ ਇਕ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦਿਆਂ ਕਰਨ ਔਜਲਾ ਦੇ ਗੀਤ ਦੀ ਤਾਰੀਫ਼ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ
ਦੱਸ ਦੇਈਏ ਕਿ ਇਸ ਗੀਤ ਦਾ ਨਾਂ ‘ਚੁੰਨੀ’ ਹੈ, ਜੋ ਅੱਜ-ਕੱਲ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਰਿਹਾ ਹੈ। ਹਰਭਜਨ ਸਿੰਘ ਨੇ ਲਿਖਿਆ, ‘‘ਵੱਖਰਾ ਲੈਵਲ ਕਰਨ ਔਜਲਾ, ਚੁੰਨੀ ਗੀਤ ਰਿਪੀਟ ’ਤੇ ਚੱਲ ਰਿਹਾ।’’
ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਗੀਤ ਦਾ ਯੂਟਿਊਬ ਲਿੰਕ ਵੀ ਅਟੈਚ ਕੀਤਾ ਹੈ।
ਕਰਨ ਔਜਲਾ ਦੀ ‘ਮੇਕਿੰਗ ਮੈਮਰੀਜ਼’ ਐਲਬਮ ’ਚ ਕੁਲ 9 ਗੀਤ ਹਨ, ਜਿਨ੍ਹਾਂ ’ਚੋਂ 3 ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ, ਜਦਕਿ ਬਾਕੀ ਗੀਤਾਂ ਦੀਆਂ ਵੀਡੀਓਜ਼ ਆਉਣੀਆਂ ਬਾਕੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।