''ਬਿੱਗ ਬੌਸ'' ''ਚ ਲੱਗਣਗੀਆਂ ਰੌਣਕਾਂ, ਘਰ ''ਚ ਆਉਣਗੇ 2 ਮਹਿਮਾਨ ਤੇ ਦੁਬਈ ਤੋਂ ਜੁੜੇਗੀ ਕ੍ਰਿਕਟ ਦੀ ਇਹ ਟੀਮ
Sunday, Oct 11, 2020 - 05:05 PM (IST)
ਨਵੀਂ ਦਿੱਲੀ (ਬਿਊਰੋ) — ਐਤਵਾਰ ਯਾਨੀਕਿ ਅੱਜ 'ਬਿੱਗ ਬੌਸ' ਵੀਕੈਂਡ ਕਾ ਵਾਰ ਦਿਲਚਸਪ ਹੋਣ ਵਾਲਾ ਹੈ। ਜਿਥੇ ਇਕ ਪਾਸੇ ਸ਼ੋਅ ਦਾ ਪਹਿਲਾ ਐਵੀਕਸ਼ਨ ਹੋਵੇਗਾ ਤੇ ਦੂਜੇ ਪਾਸੇ ਘਰ 'ਚ ਟੀ. ਵੀ. ਦੇ ਪ੍ਰਸਿੱਧ ਸਟਾਰ ਮਹਿਮਾਨ ਬਣ ਕੇ ਪਹੁੰਚਣ ਵਾਲੇ ਹਨ। ਇੰਨਾ ਹੀ ਨਹੀਂ ਸਗੋਂ ਸੱਤ ਸੁਮੰਦਰੋਂ ਪਾਰ ਦੁਬਈ ਤੋਂ ਮੁੰਬਈ ਇੰਡੀਅਨਸ ਟੀਮ 'ਬਿੱਗ ਬੌਸ' ਦੇ ਮੁਕਾਬਲੇਬਾਜ਼ਾਂ ਨਾਲ ਰੂ-ਬ-ਰੂ ਹੋਵੇਗੀ।
ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ 'ਚ 'ਛੋਟੀ ਸਰਦਾਰਨੀ' ਦੇ ਦੋਵੇਂ ਲੀਡ ਸਿਤਾਰੇ ਨਿਮਰਿਤ ਕੌਰ ਅਹਲੂਵਾਲੀਆ ਤੇ ਅਵਿਨੇਸ਼ ਰੇਖੀ 'ਬਿੱਗ ਬੌਸ' ਦੇ ਘਰ 'ਚ ਦੇਖੇ ਜਾ ਸਕਦੇ ਹਨ। ਨਿਮਰਿਤ, ਰੁਬੀਨਾ ਨੂੰ ਆਖਦੀ ਹੈ ਕਿ ਉਹ ਉਸ ਦੀ ਬਹੁਤ ਵੱਡੀ ਫੈਨ ਬਣ ਚੁੱਕੀ ਹੈ। ਅਵਿਨੇਸ਼ ਵੀ ਮੁਕਾਬਲੇਬਾਜ਼ਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਰੇ ਲੋਕਾਂ ਦਾ ਕਾਫ਼ੀ ਮਨੋਰੰਜਨ ਕਰ ਰਹੇ ਹਨ। ਇਹ ਮਹਿਮਾਨ, ਮੁਕਾਬਲੇਬਾਜ਼ ਲਈ ਟਾਸਕ ਲੈ ਕੇ ਆਏ ਹਨ, ਜੋ ਕਿ ਦੇਖਣਾ ਕਾਫ਼ੀ ਮਜ਼ੇਦਾਰ ਹੈ।
ਇਸ ਤੋਂ ਇਲਾਵਾ ਮੁੰਬਈ ਇੰਡੀਅਨ ਟੀਮ ਵੀ 'ਬਿੱਗ ਬੌਸ' ਦੇ ਮੁਕਾਬਲੇਬਾਜ਼ਾਂ ਨਾਲ ਵਰਚੁਅਲ ਮੁਲਾਕਾਤ ਕਰਨਗੇ। ਪ੍ਰੋਮੋ 'ਚ ਹਾਰਦਿਕ ਪੰਡਯਾ, ਕਰੁਨਾਲ ਪੰਡਯਾ, ਈਸ਼ਾਨ ਕਿਸ਼ਨ ਨੂੰ ਦੇਖਿਆ ਜਾ ਸਕਦਾ ਹੈ। ਹਾਰਦਿਕ, ਏਜ਼ਾਜ ਖਾਨ ਨੂੰ 'ਬਿੱਗ ਬੌਸ' ਦੇ ਘਰ 'ਚ ਚੋਕੇ-ਛੱਕੇ ਲਾਉਂਦੇ ਰਹਿਣ ਲਈ ਆਖਦੇ ਹਨ। ਟੀਮ ਇਸ ਸਮੇਂ ਦੁਬਈ 'ਚ ਆਈ. ਪੀ. ਐੱਲ. 2020 'ਚ ਰੁੱਝੀ ਹੋਈ ਹੈ। ਖੈਰ ਹਾਲੇ ਤਾਂ ਪ੍ਰੋਮੋ 'ਚ ਸਿਰਫ਼ ਮਹਿਮਾਨਾਂ ਦੀਆਂ ਝਲਕੀਆਂ ਹੀ ਦਿਖਾਈਆਂ ਗਈਆਂ ਹਨ। ਸ਼ੋਅ 'ਚ ਮੁਕਾਬਲੇਬਾਜ਼ਾਂ ਨਾਲ ਉਨ੍ਹਾਂ ਦੀ ਪੂਰੀ ਗੱਲਬਾਤ ਜਾਣਨਾ ਬਾਕੀ ਹੈ।