ਸ਼ਰਮਨਾਕ! ਡੇਰਾਬੱਸੀ ਵਿਖੇ ਹਵਸ ''ਚ ਅੰਨ੍ਹੇ ਹੋਏ ਵਿਅਕਤੀ ਨੇ 6 ਮਹੀਨੇ ਦੀ ਵੱਛੀ ਨੂੰ ਬਣਾਇਆ ਸ਼ਿਕਾਰ

Thursday, Aug 03, 2023 - 11:44 AM (IST)

ਸ਼ਰਮਨਾਕ! ਡੇਰਾਬੱਸੀ ਵਿਖੇ ਹਵਸ ''ਚ ਅੰਨ੍ਹੇ ਹੋਏ ਵਿਅਕਤੀ ਨੇ 6 ਮਹੀਨੇ ਦੀ ਵੱਛੀ ਨੂੰ ਬਣਾਇਆ ਸ਼ਿਕਾਰ

ਡੇਰਾਬੱਸੀ (ਅਨਿਲ) : ਮੁਬਾਰਕਪੁਰ ਪੁਲਸ ਨੇ ਨਸ਼ੇ ਦੀ ਹਾਲਤ ’ਚ ਇਕ ਫੈਕਟਰੀ ਮੁਲਾਜ਼ਮ ਨੂੰ ਵੱਛੀ ਨਾਲ ਕਥਿਤ ਤੌਰ ’ਤੇ ਗ਼ੈਰ-ਕੁਦਰਤੀ ਸੈਕਸ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ 6 ਮਹੀਨੇ ਦੀ ਵੱਛੀ ਨੂੰ ਨਹਾਉਣ ਦੇ ਬਹਾਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਨੂੰ ਡੇਰਾਬੱਸੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ

ਮੁਬਾਰਕਪੁਰ ਚੌਂਕੀ ਦੇ ਇੰਚਾਰਜ ਰਣਬੀਰ ਸੰਧੂ ਨੇ ਦੱਸਿਆ ਕਿ ਮਨੋਜ ਗੁਪਤਾ ਪੁੱਤਰ ਉਮਾਸ਼ੰਕਰ ਗੁਪਤਾ ਵਾਸੀ ਪਿੰਡ ਜਾਮਨਪੁਰ ਜ਼ਿਲ੍ਹਾ ਸੀਵਾਨ ਬਿਹਾਰ ਇਥੇ ਇਕ ਗਊਸ਼ਾਲਾ ’ਚ ਸੇਵਾਦਾਰ ਵਜੋਂ ਤਾਇਨਾਤ ਹੈ, ਨੇ ਆਪਣੀ ਵਾਸਨਾ ਪੂਰੀ ਕਰਨ ਲਈ ਇਕ ਗਾਂ ਦੀ 6 ਮਹੀਨੇ ਦੀ ਵੱਛੀ ਨਾਲ ਗ਼ੈਰ-ਕੁਦਰਤੀ ਸੈਕਸ ਕੀਤਾ। ਇਕ ਵਿਅਕਤੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਤੜਕੇ 3 ਵਜੇ ਦੇ ਕਰੀਬ ਫੈਕਟਰੀ ’ਚ ਰੱਖੀਆਂ ਗਾਵਾਂ ਦਾ ਦੁੱਧ ਕੱਢਣ ਲਈ ਉੱਥੇ ਪੁੱਜਿਆ ਸੀ। ਇਸ ਦੌਰਾਨ ਫੈਕਟਰੀ ਕਰਮਚਾਰੀ ਮਨੋਜ ਗੁਪਤਾ ਨੇ ਗਾਵਾਂ ਨੂੰ ਨਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਨਸ਼ੇ ਦੀ ਹਾਲਤ ’ਚ ਵੱਛੀ ਨੂੰ ਨਹਾਉਣ ਦੇ ਬਹਾਨੇ ਕੁਝ ਦੂਰੀ ’ਤੇ ਲੈ ਗਿਆ। ਕੁਝ ਸਮੇਂ ਬਾਅਦ ਉਸ ਨੇ ਮਨੋਜ ਗੁਪਤਾ ਨੂੰ ਵੱਛੀ ਨਾਲ ਗੈਰ-ਕੁਦਰਤੀ ਸੈਕਸ ਕਰਦੇ ਦੇਖਿਆ। ਉਸ ਨੇ ਰੌਲਾ ਪਾਇਆ ਪਰ ਮਨੋਜ ਭੱਜ ਗਿਆ। ਬਾਅਦ ’ਚ ਪੁਲਸ ਨੇ ਉਸ ਨੂੰ ਨਸ਼ੇ ਦੀ ਹਾਲਤ ’ਚ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

Harnek Seechewal

Content Editor

Related News