1 ਜੁਲਾਈ ਤੋਂ ਬਦਲ ਜਾਣਗੇ ਵੈਸਟਜੈੱਟ, AIR ਕੈਨੇਡਾ ਫਲਾਈਟਾਂ ਦੇ ਇਹ ਨਿਯਮ

06/27/2020 6:05:13 PM

ਕੈਲਗਰੀ : ਕੋਰੋਨਾ ਵਾਇਰਸ ਮਹਾਮਾਰੀ ਦੀ ਚਿੰਤਾ ਵਿਚਕਾਰ ਕੈਨੇਡਾ ਦੀਆਂ ਦੋ ਸਭ ਤੋਂ ਵੱਡੀਆਂ ਏਅਰਲਾਈਨਾਂ ਵੈਸਟਜੈੱਟ ਤੇ ਏਅਰ ਕੈਨੇਡਾ ਨੇ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਆਪਣੀਆਂ ਘਰੇਲੂ ਉਡਾਣਾਂ ਲਈ  'ਸੀਟ ਡਿਸਟੈਂਸਿੰਗ ਪ੍ਰੋਟੋਕੋਲ' ਹਟਾਉਣ ਦਾ ਐਲਾਨ ਕੀਤਾ ਹੈ, ਯਾਨੀ ਹੁਣ ਸਭ ਸੀਟਾਂ 'ਤੇ ਬੁਕਿੰਗ ਹੋਵੇਗੀ।

ਵੈਸਟਜੈੱਟ ਤੇ ਏਅਰ ਕੈਨੇਡਾ ਦੇ ਯਾਤਰੀ ਹੁਣ ਵਿਚਕਾਰ ਵਾਲੀ ਸੀਟ ਬੁੱਕ ਕਰਾ ਸਕਣਗੇ। ਪਹਿਲਾਂ, ਏਅਰ ਕੈਨੇਡਾ ਨੇ ਇਕਨੋਮੀ ਕਲਾਸ ਵਿਚ ਆਸਪਾਸ ਦੀਆਂ ਸੀਟਾਂ ਦੀ ਵਿਕਰੀ ਬੰਦ ਕਰ ਦਿੱਤੀ ਸੀ। ਵੈਸਟਜੈੱਟ ਨੇ ਵੀ ਅਜਿਹਾ ਹੀ ਕੀਤਾ ਸੀ, ਤਾਂ ਕਿ ਕੋਵਿਡ-19 ਦੇ ਫੈਲਣ ਨੂੰ ਰੋਕਿਆ ਜਾ ਸਕੇ। ਉੱਥੇ ਹੀ, ਅਮਰੀਕੀ ਏਅਰਲਾਈਨਾਂ ਨੇ ਵੀ ਐਲਾਨ ਕੀਤਾ ਕਿ ਉਹ ਅਗਲੇ ਬੁੱਧਵਾਰ ਤੋਂ ਸਭ ਸੀਟਾਂ 'ਤੇ ਉਡਾਣਾਂ ਦੀ ਬੁਕਿੰਗ ਸ਼ੁਰੂ ਕਰੇਗੀ।

ਵੈਸਟਜੈੱਟ ਦੀ ਆਨਲਾਈਨ ਬੁਕਿੰਗ ਸੇਵਾ ਬੁੱਧਵਾਰ ਤੋਂ ਪਹਿਲਾਂ ਦੀ ਤਰ੍ਹਾਂ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਏਅਰਲਾਈਨਾਂ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 1 ਲੱਖ 2 ਹਜ਼ਾਰ 794 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 65,726 ਠੀਕ ਹੋ ਚੁੱਕੇ ਹਨ, ਜਦੋਂ ਕਿ 8,508 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਕੈਨੇਡਾ ਭਰ ਵਿਚ ਕੁੱਲ ਮਿਲਾ ਕੇ 28,560 ਮਾਮਲੇ ਸਰਗਰਮ ਹਨ।


Sanjeev

Content Editor

Related News