ਕੋਵਿਡ-19 ਨਾਲ ਲੰਮੀ ਲਡ਼ਾਈ ਪਿੱਛੋਂ ਕੈਨੇਡੀਅਨ ਅਦਾਕਾਰ ਨਿਕ ਕਾਰਡੇਰੋ ਦੀ ਮੌਤ

Monday, Jul 06, 2020 - 08:28 PM (IST)

ਕੋਵਿਡ-19 ਨਾਲ ਲੰਮੀ ਲਡ਼ਾਈ ਪਿੱਛੋਂ ਕੈਨੇਡੀਅਨ ਅਦਾਕਾਰ ਨਿਕ ਕਾਰਡੇਰੋ ਦੀ  ਮੌਤ

ਵਾਸ਼ਿੰਗਟਨ/ਓਟਾਵਾ— ਕੋਰੋਨਾ ਵਾਇਰਸ ਨਾਲ ਲੰਮੀ ਲੜਾਈ ਤੋਂ ਬਾਅਦ ਨਿਕ ਕਾਰਡੇਰੋ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਤਨੀ ਅਮਾਂਡਾ ਕਲੋਟਸ ਨੇ ਇੰਸਟਾਗ੍ਰਾਮ 'ਤੇ ਪੋਸਟ 'ਚ ਇਹ ਜਾਣਕਾਰੀ ਦਿੱਤੀ।

ਹੈਮਿਲਟਨ 'ਚ ਜਨਮੇ ਨਿਕ ਕਾਰਡੇਰੋ ਮਾਰਚ ਦੇ ਅਖੀਰ 'ਚ ਹਸਪਤਾਲ 'ਚ ਦਾਖ਼ਲ ਹੋਏ ਸਨ। ਉਨ੍ਹਾਂ ਨੂੰ ਲਾਸ ਏਂਜਲਸ 'ਚ ਸੀਡਾਰਸ-ਸਿਨਾਈ ਮੈਡੀਕਲ ਸੈਂਟਰ 'ਚ ਆਈ. ਸੀ. ਯੂ. 'ਚ ਦਾਖ਼ਲ ਕਰਾਇਆ ਗਿਆ ਸੀ।

ਤਕਰੀਬਨ ਨੱਬੇ ਦਿਨਾਂ ਤੱਕ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਦੌਰਾਨ ਉਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਆਈਆਂ ਸਨ। ਉਨ੍ਹਾਂ ਦਾ ਪੈਰ ਵੀ ਕੱਟਿਆ ਗਿਆ ਸੀ, ਨਾਲ ਹੀ ਉਨ੍ਹਾਂ ਦੇ ਫੇਫੜੇ ਸੰਕ੍ਰਮਿਤ ਹੋਣ ਕਾਰਨ ਉਹ ਟੈਂਪਰੇਰੀ ਪੇਸਮੇਕਰ ਦੇ ਸਾਹਰੇ ਜਿਊਂਦੇ ਸਨ।

ਉਨ੍ਹਾਂ ਦੀ ਪਤਨੀ ਪੋਸਟ 'ਚ ਲਿਖਿਆ, ''ਮੈਂ ਬਹੁਤ ਟੁੱਟ ਗਈ ਹਾਂ ਕਿਉਂਕਿ ਮੈਂ ਉਨ੍ਹਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੀ। ਨਿਕ ਇਕ ਚਮਕਦਾ ਤਾਰਾ ਸੀ। ਹਰ ਇਕ ਦੇ ਦੋਸਤ ਸਨ ਅਤੇ ਹਰ ਕਿਸੇ ਦੀ ਮਦਦ ਕਰਦੇ ਸਨ। ਉਹ ਇਕ ਪਿਤਾ ਤੇ ਪਤੀ ਹੋਣ ਦੇ ਨਾਤੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸਨ।'' ਅਮਾਂਡਾ ਨੇ ਦੁਖ ਜ਼ਾਹਰ ਕਰਦਿਆਂ ਪਿਛਲੇ 95 ਦਿਨਾਂ 'ਚ ਲੋਕਾਂ ਵੱਲੋਂ ਮਿਲੇ ਪਿਆਰ, ਸਮਰਥਨ ਤੇ ਸਹਾਇਤਾ ਲਈ ਸਭ ਦਾ ਧੰਨਵਾਦ ਕੀਤਾ।


author

Sanjeev

Content Editor

Related News