ਜ਼ੋਮੈਟੋ ਨੇ ਕੀਤੀ ਨਵੀਂ ਸਰਵਿਸ ਦੀ ਸ਼ੁਰੂਆਤ; ਹੁਣ ਕੰਪਨੀ ਨਹੀਂ ਲਵੇਗੀ ਰੈਸਟੋਰੈਂਟ ਤੋਂ ਕੋਈ ਕਮਿਸ਼ਨ
Thursday, Nov 19, 2020 - 06:44 PM (IST)
ਨਵੀਂ ਦਿੱਲੀ — ਆਨਲਾਈਨ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਨੇ ਕਾਰੋਬਾਰ ਨੂੰ ਮੁੜ ਲੀਹ 'ਤੇ ਪਾਉਣ ਲਈ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਜ਼ੋਮੈਟੋ ਨੇ ਬੁੱਧਵਾਰ ਨੂੰ ਵੱਡੇ ਪੱਧਰ 'ਤੇ ਟੇਕਵੇਅ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਸਰਵਿਸ ਦੇ ਜ਼ਰੀਏ ਗਾਹਕ ਜੋਮੈਟੋ ਦੇ ਐਪ ਤੋਂ ਭੋਜਨ ਮੰਗਵਾ ਸਕਦੇ ਹਨ ਅਤੇ ਖ਼ੁਦ ਆਪਣੇ ਆਪ ਹੀ ਆਪਣਾ ਦਾ ਆਰਡਰ ਜਾ ਕੇ ਲੈ(ਪਿਕ ਕਰ) ਸਕਦੇ ਹਨ।
ਇਸ ਸਰਵਿਸ ਜ਼ਰੀਏ ਆਰਡਰ ਕਰਨ 'ਤੇ ਭੋਜਨ ਦੀ ਸਪੁਰਦਗੀ ਜ਼ੋਮੈਟੋ ਦਾ ਡਿਲਿਵਰੀ ਬੁਆਏ ਨਹੀਂ ਕਰੇਗਾ ਸਗੋਂ ਗਾਹਕ ਆਪਣਾ ਆਰਡਰ ਖੁਦ ਲੈਣਗੇ। ਇਸਦੇ ਲਈ ਜੋਮਾਟੋ ਰੈਸਟੋਰੈਂਟਾਂ ਤੋਂ ਕੋਈ ਕਮਿਸ਼ਨ ਵੀ ਨਹੀਂ ਲਵੇਗਾ ਅਤੇ ਅਦਾਇਗੀ ਗੇਟਵੇ ਚਾਰਜ ਨਹੀਂ ਲਵੇਗਾ। ਇਹ ਨਾਲ ਨਾ ਸਿਰਫ ਰੈਸਟੋਰੈਂਟਾਂ ਦੀ ਵਿਕਰੀ ਵਧੇਗੀ ਸਗੋਂ ਉਨ੍ਹਾਂ ਦਾ ਮੁਨਾਫਾ ਵੀ ਵਧੇਗਾ।
ਕੰਪਨੀ ਨੇ ਆਪਣੇ ਬਲਾੱਗ 'ਤੇ ਕਿਹਾ ਹੈ ਕਿ ਕੋਰੋਨਾ ਲਾਗ ਕਾਰਨ ਸ਼ੁਰੂਆਤੀ ਘਾਟੇ ਤੋਂ ਬਾਅਦ ਹੁਣ ਆਨਲਾਈਨ ਡਿਲਵਿਰੀ ਦਾ ਕਾਰੋਬਾਰ ਜ਼ੋਰ ਫੜ ਰਿਹਾ ਹੈ। ਹਾਲਾਂਕਿ ਵਾਧਾ ਇਕਸਾਰ ਨਹੀਂ ਹੈ। ਕੰਪਨੀ ਨੇ ਲਿਖਿਆ ਕਿ ਅਸੀਂ ਵੱਡੇ ਪੱਧਰ 'ਤੇ ਟੇਕਵੇਅ ਅਤੇ ਸੈਲਫ ਪਿਕਅਪ ਸੇਵਾ ਸ਼ੁਰੂ ਕਰ ਰਹੇ ਹਾਂ ਅਤੇ ਇਹ ਸੇਵਾ ਰੈਸਟੋਰੈਂਟਾਂ ਲਈ ਕਮਿਸ਼ਨ ਮੁਕਤ ਹੋਵੇਗੀ।
ਕੰਪਨੀ ਨੇ ਕਿਹਾ ਹੈ ਕਿ ਸਾਡੇ ਕੋਲ 55,000 ਤੋਂ ਵੱਧ ਸਹਿਭਾਗੀ ਰੈਸਟੋਰੈਂਟ ਹਨ ਅਤੇ ਅਸੀਂ ਹਰ ਹਫਤੇ ਲੱਖਾਂ ਲੋਕਾਂ ਨੂੰ ਭੋਜਨ ਪਹੁੰਚਾਉਂਦੇ ਹਾਂ। ਅਸੀਂ ਇਹ ਕਦਮ ਰੈਸਟੋਰੈਂਟ ਦੇ ਕਾਰੋਬਾਰ ਨੂੰ ਖੜ੍ਹਾ ਕਰਨ ਲਈ ਚੁੱਕਿਆ ਹੈ। ਰੈਸਟੋਰੈਂਟ ਨੂੰ ਟੇਕਵੇਅ ਸੇਵਾ ਦੁਆਰਾ ਵਧੇਰੇ ਫਾਇਦਾ ਹੋਵੇਗਾ।
ਫੂਡ ਡਿਲਿਵਰੀ ਪਲੇਟਫਾਰਮ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਭੋਜਨ ਦੀ ਸਪਲਾਈ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਫੂਡ ਪੈਕਜਿੰਗ ਤੋਂ ਡਰਨਾ ਨਹੀਂ ਚਾਹੀਦਾ ਹੈ।