ਨਹੀਂ ਮਿਲੇਗੀ ਤਨਖ਼ਾਹ! ਸਗੋਂ ਪੱਲਿਓਂ ਦੇਣੇ ਪੈਣਗੇ ਪੈਸੇ, ਕੀ ਤੁਸੀਂ ਕਰਨੀ ਚਾਹੋਗੇ Zomato ਦੀ ਇਹ ਨੌਕਰੀ
Thursday, Nov 21, 2024 - 09:09 AM (IST)
ਨਵੀਂ ਦਿੱਲੀ: Zomato ਨੇ 'ਚੀਫ਼ ਆਫ਼ ਸਟਾਫ਼' ਦੀ ਪੋਸਟ ਲਈ ਅਨੋਖ਼ੀ ਭਰਤੀ ਕੱਢੀ ਹੈ। ਇਸ ਵਿਚ ਪਹਿਲੇ ਸਾਲ ਕੋਈ ਸੈਲਰੀ ਨਹੀਂ ਮਿਲੇਗੀ। ਉਲਟਾ ਉਮੀਦਵਾਰ ਪੱਲਿਓਂ 20 ਲੱਖ ਰੁਪਏ ਦੇਣੇ ਪੈਣਗੇ। ਇਹ ਪੈਸਾ ਫੀਡਿੰਗ ਇੰਡੀਆ ਨੂੰ ਦਾਨ ਕੀਤਾ ਜਾਵੇਗਾ। ਕੰਪਨੀ ਵੀ 50 ਲੱਖ ਰੁਪਏ ਦਾ ਦਾਨ ਉਮੀਦਵਾਰ ਦੀ ਮਰਜ਼ੀ ਦੀ ਸੰਸਥਾ ਨੂੰ ਦੇਵੇਗੀ। ਦੂਜੇ ਸਾਲ ਤੋਂ ਉਮੀਦਵਾਰ ਨੂੰ ਤਨਖ਼ਾਹ ਦਿੱਤੀ ਜਾਵੇਗੀ, 50 ਲੱਖ ਰੁਪਏ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਪਰ ਇਸ ਨੂੰ ਦੂਜੇ ਸਾਲ ਗੱਲਬਾਤ ਮਗਰੋਂ ਹੀ ਫਿਕਸ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
Zomato ਵੱਲੋਂ ਇਸ ਭਰਤੀ ਲਈ Advertisement ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੰਪਨੀ ਨੇ ਸਾਫ਼ ਕਿਹਾ ਹੈ ਕਿ ਉਹ ਪਹਿਲੇ ਸਾਲ ਉਮੀਦਵਾਰ ਨੂੰ ਤਨਖ਼ਾਹ ਨਾ ਦੇ ਕੇ ਉਨ੍ਹਾਂ ਨੂੰ ਸਿੱਖਣ ਅਤੇ ਯੋਗਦਾਨ ਦੇਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਕੰਪਨੀ ਇਸ ਨੂੰ ਇਕ ਤਰ੍ਹਾਂ ਦਾ ਨਿਵੇਸ਼ ਮੰਨਦੀ ਹੈ, ਜਿੱਥੇ ਉਮੀਦਵਾਰ ਨੂੰ ਜ਼ੋਮੈਟੇ ਦੀ ਕਾਰਜਸ਼ੈਲੀ ਨੂੰ ਸਮਝਣ ਦਾ ਮੌਕਾ ਮਿਲੇਗਾ। ਕੰਪਨੀ ਦਾ ਮੰਨਣਾ ਹੈ ਕਿ ਇਹ ਪ੍ਰਕੀਰਿਆ ਵੱਖਰੇ ਤਰੀਕੇ ਦੇ ਟੈਲੰਟ ਨੂੰ ਖਿੱਚੇਗੀ। ਇਹ ਉਨ੍ਹਾਂ ਲੋਕਾਂ ਨੂੰ ਲੱਭਣ ਦਾ ਤਰੀਕਾ ਹੈ ਜੋ ਪੈਸੇ ਦੇ ਨਹੀਂ ਸਗੋਂ ਕੁਝ ਸਿੱਖਣ ਅਤੇ ਯੋਗਦਾਨ ਦੇਣ ਦੇ ਚਾਹਵਾਨ ਹਨ।
ਕੰਪਨੀ ਇਸ ਭੂਮਿਕਾ ਨੂੰ ਫਾਸਟ ਟ੍ਰੈਕ ਲਰਨਿੰਗ ਪ੍ਰੋਗਰਾਮ ਵਜੋਂ ਵੇਖਦੀ ਹੈ। ਕੰਪਨੀ ਦਾ ਮੰਨਣਾ ਹੈ ਕਿ ਇਹ ਤਜ਼ੁਰਬਾ ਉਮੀਦਵਾਰਾਂ ਨੂੰ ਭਵਿੱਖ ਲਈ ਤਿਆਰ ਕਰੇਗਾ। ਇਹ ਭਰਤੀ ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਸਿੱਖਣ ਦੇ ਚਾਹਵਾਨ ਹਨ ਤੇ ਇਕ ਚੁਣੌਤੀਪੂਰਨ ਮਾਹੌਲ ਵਿਚ ਕੰਮ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਲੋਕਾਂ ਲਈ ਵੀ ਹੈ ਜੋ ਆਪਣੇ ਕਰੀਅਰ ਵਿਚ ਕੁਝ ਵੱਖਰਾ ਕਰਨਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
Zomato ਦੀ ਇਹ Advertisement ਨੌਕਰੀ ਦੀ ਭਾਲ ਕਰਨ ਵਾਲਿਆਂ ਅਤੇ ਇੰਡਸਟਰੀ ਦੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਅਨੋਖ਼ੀ ਭਰਤੀ ਪ੍ਰਕੀਰਿਆ ਨਾਲ ਕੰਪਪਨੀ ਨੂੰ ਕਿਸ ਤਰ੍ਹਾਂ ਦੇ ਉਮੀਦਵਾਰ ਮਿਲਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8