ਧੋਨੀ ਵੱਲੋਂ ਪ੍ਰਮੋਟਿਡ Z Black ਅਗਰਬੱਤੀ ਬ੍ਰਾਂਡ ਦੀਆਂ USA ਦੇ ਸਕੂਲ ਤੱਕ ਧੁੰਮਾਂ, ਮਿਲੀ ਵੱਡੀ ਉਪਲੱਬਧੀ

Thursday, Jul 17, 2025 - 10:28 AM (IST)

ਧੋਨੀ ਵੱਲੋਂ ਪ੍ਰਮੋਟਿਡ Z Black ਅਗਰਬੱਤੀ ਬ੍ਰਾਂਡ ਦੀਆਂ USA ਦੇ ਸਕੂਲ ਤੱਕ ਧੁੰਮਾਂ, ਮਿਲੀ ਵੱਡੀ ਉਪਲੱਬਧੀ

ਇੰਦੌਰ/ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) - ਕ੍ਰਿਕਟਰ ਐੱਮ. ਐੱਸ. ਧੋਨੀ ਵੱਲੋਂ ਪ੍ਰਮੋਟਿਡ ਅਗਰਬੱਤੀ ਬ੍ਰਾਂਡ ‘ਜ਼ੈੱਡ ਬਲੈਕ’ ਹੁਣ ਹਾਰਵਰਡ ਬਿਜ਼ਨੈੱਸ ਸਕੂਲ ’ਚ ਕੇਸ ਸਟੱਡੀ ਬਣਿਆ ਹੈ। ਇਸ ਦੀ ਮੂਲ ਕੰਪਨੀ ਮੈਸੂਰ ਦੀਪ ਪ੍ਰਫਿਊਮਰੀ ਹਾਊਸ (ਐੱਮ. ਡੀ. ਪੀ. ਐੱਚ.) ਇਸ ਰਵਾਇਤੀ ਪਰਿਵਾਰਕ ਪੇਸ਼ੇ ਨੂੰ 2027 ਤੱਕ 1,000 ਕਰੋੜ ਰੁਪਏ ਦੇ ਖੁਸ਼ਬੂਦਾਰ ਸਾਮਰਾਜ ’ਚ ਬਦਲਣ ਲਈ ਸਰਾਹਿਆ ਗਿਆ ਹੈ।

ਇਹ ਵੀ ਪੜ੍ਹੋ :    RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ

ਐੱਸ. ਪੀ. ਜੈਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਰਿਸਰਚ ਦੇ ਪ੍ਰੋ. ਤੁਲਸੀ ਜੈਕੁਮਾਰ ਵੱਲੋਂ ਲਿਖਤੀ ਇਸ ਕੇਸ ਨੂੰ ਨਿਊਯਾਰਕ ਦੇ ਫੈਸ਼ਨ ਇੰਸਟੀਚਿਊਟ ਆਫ ਟੈਕਨਾਲੋਜੀ (ਐੱਫ. ਆਈ. ਟੀ.) ਸਮੇਤ ਕੌਮਾਂਤਰੀ ਸੰਸਥਾਨਾਂ ’ਚ ਪੜ੍ਹਾਇਆ ਜਾ ਰਿਹਾ ਹੈ। 1990 ਦੇ ਦਹਾਕੇ ਦੀ ਸ਼ੁਰੂਆਤ ’ਚ ਇੰਦੌਰ ਦੇ ਇਕ ਗੈਰਾਜ ਤੋਂ ਸ਼੍ਰੀ ਪ੍ਰਕਾਸ਼ ਅਗਰਵਾਲ ਵੱਲੋਂ ਸਥਾਪਤ ਐੱਮ. ਡੀ. ਪੀ. ਐੱਚ. ਅੱਜ ਦੁਨੀਆ ਦੇ ਪ੍ਰਮੁੱਖ ਅਗਰਬੱਤੀ ਬਰਾਮਦਕਾਰਾਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ :     ਰੇਲਵੇ ਵਿਭਾਗ ਹਰ ਯਾਤਰੀ ਦੀ ਕਰੇਗਾ ਨਿਗਰਾਨੀ, ਟਿਕਟ ਬੁਕਿੰਗ ਦੇ ਨਿਯਮਾਂ 'ਚ ਵੀ ਹੋਇਆ ਬਦਲਾਅ

ਇਹ ਕੰਪਨੀ 9.4 ਲੱਖ ਵਰਗ ਫੁੱਟ ਦੀ ਸਹੂਲਤ ’ਚ ਸੰਚਾਲਿਤ ਹੁੰਦੀ ਹੈ ਅਤੇ ਰੋਜ਼ਾਨਾ 3.5 ਕਰੋੜ ਅਗਰਬੱਤੀਆਂ ਬਣਾਉਂਦੀ ਹੈ। ਜ਼ੈੱਡ ਬਲੈਕ ਅਗਰਬੱਤੀਆਂ ਦੇ ਰੋਜ਼ਾਨਾ 15 ਲੱਖ ਪੈਕੇਟ ਵਿਕਦੇ ਹਨ। ਕੰਪਨੀ ’ਚ 4,000 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ’ਚ 80 ਫੀਸਦੀ ਔਰਤਾਂ ਹਨ। ਐੱਮ. ਡੀ. ਪੀ. ਐੱਚ. ਦੇ ਉਤਪਾਦ 45 ਤੋਂ ਜ਼ਿਆਦਾ ਦੇਸ਼ਾਂ ’ਚ ਬਰਾਮਦ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ :     Aadhaar card ਦੀ ਗੰਭੀਰ ਲਾਪਰਵਾਹੀ ਦਾ ਪਰਦਾਫਾਸ਼;  RTI 'ਚ ਹੋਏ ਕਈ ਹੈਰਾਨ ਕਰਨ ਵਾਲੇ ਖੁਲਾਸੇ

ਐੱਮ. ਡੀ. ਪੀ. ਐੱਚ. ਅਤੇ ਜ਼ੈੱਡ ਬਲੈਕ ਦੇ ਡਾਇਰੈਕਟਰ ਅਨਿਕੇਤ ਅਗਰਵਾਲ ਨੇ ਕਿਹਾ,‘‘ਹਾਰਵਰਡ ਵੱਲੋਂ ਸਾਡੇ ਸਫਰ ਨੂੰ ਕੇਸ ਸਟੱਡੀ ਦੇ ਰੂਪ ’ਚ ਚੁਣਿਆ ਜਾਣਾ ਇਹ ਦਰਸਾਉਂਦਾ ਹੈ ਕਿ ਭਾਰਤੀ ਸੋਚ ਅਤੇ ਸਪੱਸ਼ਟ ਨਜ਼ਰ ਕਿਸ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਅਸਰ ਕਰ ਸਕਦੀ ਹੈ। ਜ਼ੈੱਡ ਬਲੈਕ ਅੱਜ 45 ਤੋਂ ਜ਼ਿਆਦਾ ਦੇਸ਼ਾਂ ’ਚ ਮੌਜੂਦ ਹੈ। ਹਰ ਬਾਜ਼ਾਰ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਸੁਗੰਧਾਂ ਦੀ ਰੇਂਜ ਵਿਕਸਤ ਕੀਤੀ ਹੈ।

ਇਹ ਵੀ ਪੜ੍ਹੋ :     ਰਿਕਾਰਡ ਤੋੜਣਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਦਸੰਬਰ ਮਹੀਨੇ ਕਿੱਥੇ ਪਹੁੰਚਣਗੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News