ਜੀ. ਐੱਸ. ਟੀ. ''ਤੇ ਸੰਭਾਵਿਤ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਸਿਸਟਮ ਨੂੰ ਸੁਰੱਖਿਅਤ ਬਣਾਉਣ ਦੀ ਲੋੜ

Monday, Jun 19, 2017 - 10:42 AM (IST)

ਨਵੀਂ ਦਿੱਲੀ—ਅਗਲੇ ਮਹੀਨੇ ਤੋਂ ਵਸਤੂ ਤੇ ਸੇਵਾ ਕਰ ਦੇ ਲਾਗੂ ਹੋਣ ਦੇ ਮੱਦੇਨਜ਼ਰ ਮਾਹਿਰਾਂ ਨੇ ਸੁਚੇਤ ਕੀਤਾ ਹੈ ਕਿ ਸਰਕਾਰ ਤੇ ਕੰਪਨੀਆਂ ਨੂੰ ਤੇਜ਼ੀ ਨਾਲ ਗੁੰਝਲਦਾਰ ਹੋ ਰਹੇ ਸਾਈਬਰ ਹਮਲਿਆਂ ਨਾਲ ਨਿਪਟਣ ਲਈ ਆਪਣੀ ਕੰਪਿਊਟਰ ਨੈੱਟਵਰਕ ਪ੍ਰਣਾਲੀ ਲਈ ਸੁਰੱਖਿਆ ਦੇ ਸਹੀ ਉਪਾਅ ਕਰਨੇ ਚਾਹੀਦੇ ਹਨ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਜਾ ਰਿਹਾ ਵਸਤੂ ਤੇ ਸੇਵਾਕਰ 1 ਜੁਲਾਈ ਤੋਂ ਲਾਗੂ ਹੋਵੇਗਾ। ਮਾਹਿਰਾਂ ਨੇ ਦੱਸਿਆ ਕਿ ਜੇਕਰ ਸਰਕਾਰ ਤੇ ਨਿੱਜੀ ਕੰਪਨੀਆਂ ਨੇ ਜੀ. ਐੱਸ. ਟੀ. 'ਤੇ ਸੰਭਾਵਿਤ ਸਾਈਬਰ ਹਮਲੇ ਨਾਲ ਨਿਪਟਣ ਲਈ ਆਪਣੇ ਆਪ ਨੂੰ ਸਹੀ ਢੰਗ ਨਾਲ ਤਿਆਰ ਨਹੀਂ ਕੀਤਾ ਤਾਂ ਸੁਰੱਖਿਆ ਉਲੰਘਣਾ ਦੀਆਂ ਘਟਨਾਵਾਂ ਵਧ ਸਕਦੀਆਂ ਹਨ।
ਪੀ. ਡਬਲਯੂ. ਇੰਡੀਆ ਪਾਰਟਨਰ ਅਤੇ ਲੀਡਰ (ਸਾਈਬਰ ਸੁਰੱਖਿਆ) ਸ਼ਿਵਰਾਮਾ ਕ੍ਰਿਸ਼ਣਨ ਨੇ ਕਿਹਾ ਕਿ ਨਵੀਂ ਟੈਕਸ ਵਿਵਸਥਾ ਨਾਲ ਕੰਪਨੀਆਂ 'ਤੇ ਕਈ ਖਤਰੇ ਹਨ। ਡਾਟਾ, ਲੀਕ ਮਾਸਟਰ ਡਾਟਾ 'ਚ ਬਦਲਾਅ ਅਤੇ ਤੀਜੇ ਪੱਖ ਦੀ ਦਖਲਅੰਦਾਜ਼ੀ ਵਰਗੇ ਖਤਰੇ ਵਧ ਸਕਦੇ ਹਨ। ਅਜਿਹੇ 'ਚ ਕੰਪਨੀਆਂ ਨੂੰ ਜੀ. ਐੱਸ. ਟੀ. 'ਤੇ ਧਿਆਨ ਦਿੰਦੇ ਹੋਏ ਆਪਣੀ ਆਈ. ਟੀ. ਸਰੰਚਨਾ 'ਚ ਸੋਧ ਕਰਨੀ ਹੋਵੇਗੀ।
ਟੈਕਸ ਡਾਟ ਕਾਮ ਦੇ ਸੀਨੀਅਰ ਸਲਾਹਕਾਰ ਅੰਸ਼ ਭਾਰਗਵ ਨੇ ਕਿਹਾ ਕਿ ਹਰ ਮਹੀਨੇ ਘੱਟ ਤੋਂ ਘੱਟ 80 ਲੱਖ ਦਾਤਾ ਦੇ ਅੰਕੜੇ ਦਰਜ ਹੋਣਗੇ, ਅਜਿਹੇ 'ਚ ਇਹ ਸੰਵੇਦਨਸ਼ੀਲ ਵਿੱਤੀ ਸੂਚਨਾ ਨੂੰ ਹਰ ਸੰਭਵ ਤਰੀਕੇ ਨਾਲ ਦੁਰ-ਪ੍ਰਭਾਵਪੂਰਨ ਹਮਲਿਆਂ ਜਾਂ ਸੁਰੱਖਿਆ ਉਲੰਘਣਾ ਤੋਂ ਬਚਾਇਆ ਜਾਵੇ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਸਾਈਬਰ ਸੁਰੱਖਿਆ ਇਕਾਈ ਨਾ ਸਿਰਫ ਸੁਰੱਖਿਆ ਖਤਰਿਆਂ ਦਾ ਪਤਾ ਲਾਉਣ 'ਚ ਸਗੋਂ ਲੋੜ ਦੇ ਹਿਸਾਬ ਨਾਲ ਧੋਖਾਦੇਹੀ ਦੀ ਜਾਂਚ ਅਤੇ ਅਪਰਾਧ ਵਿਗਿਆਨ 'ਚ ਵੀ ਕਾਬਿਲ ਹੋਵੇ।


Related News