ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ

Saturday, May 09, 2026 - 12:47 PM (IST)

ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ

ਬਿਜ਼ਨੈੱਸ ਡੈਸਕ - ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਹੁਣ ਪੂਰੀ ਦੁਨੀਆ ਲਈ ਗੰਭੀਰ ਆਰਥਿਕ ਸੰਕਟ ਦਾ ਰੂਪ ਲੈਂਦਾ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਸਪਲਾਈ ਮਾਰਗ ਹੋਰਮੁਜ਼ ਸਟ੍ਰੇਟ ’ਚ ਵਧਦੇ ਤਣਾਅ ਨੇ ਗਲੋਬਲ ਊਰਜਾ ਬਾਜ਼ਾਰ ਨੂੰ ਹਿਲਾ ਦਿੱਤਾ ਹੈ। ਕੁਝ ਵਿਸ਼ਲੇਸ਼ਕ ਇਸ ਤੋਂ ਵੀ ਜ਼ਿਆਦਾ ਭਿਆਨਕ ਸਥਿਤੀ ਦਾ ਖਦਸ਼ਾ ਪ੍ਰਗਟਾ ਰਹੇ ਹਨ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਆਸਟ੍ਰੇਲੀਆਈ ਨਿਵੇਸ਼ ਬੈਂਕ ਮੈਕਵੇਰੀ ਗਰੁੱਪ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਜੇਕਰ ਸੰਘਰਸ਼ ਜੂਨ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ, ਤਾਂ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਮੈਕਵੇਰੀ ਦੇ ਗਲੋਬਲ ਤੇਲ ਅਤੇ ਗੈਸ ਰਣਨੀਤੀਕਾਰ ਵਿਕਾਸ ਦਿਵੇਦੀ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਕਰੀਬ 29 ਫੀਸਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੰਗ ਖਤਮ ਹੋਣ ਤੋਂ ਬਾਅਦ ਵੀ ਜੇਕਰ ਸਟ੍ਰੇਟ ਪੂਰੀ ਤਰ੍ਹਾਂ ਸਾਧਾਰਨ ਨਹੀਂ ਹੋਇਆ, ਤਾਂ ਤੇਲ ਲੰਮੇ ਸਮੇਂ ਤੱਕ ਮਹਿੰਗਾ ਰਹਿ ਸਕਦਾ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਤੇਲ ਦੀਆਂ ਕੀਮਤਾਂ ’ਚ ਖਤਰਨਾਕ ਉਛਾਲ

ਰਿਪੋਰਟ ਮੁਤਾਬਕ 28 ਫਰਵਰੀ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕਈ ਮੌਕਿਆਂ ’ਤੇ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਚੁੱਕਾ ਹੈ ਅਤੇ ਕੁਝ ਸਮੇਂ ਲਈ 126 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ। ਹੁਣ ਅਰਥਸ਼ਾਸਤਰੀ ਅਤੇ ਊਰਜਾ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਹਾਲਾਤ ਹੋਰ ਵਿਗੜ ਸਕਦੇ ਹਨ।

ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਫੈੱਡਰਲ ਰਿਜ਼ਰਵ ਬੈਂਕ ਆਫ ਡਲਾਸ ਦੇ ਅੰਦਾਜ਼ੇ ਅਨੁਸਾਰ ਜੇਕਰ ਹੋਰਮੁਜ਼ ਸਟ੍ਰੇਟ ਲੰਮੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ ਤੇਲ ਦੀਆਂ ਕੀਮਤਾਂ 167 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾ ਸਕਦੀਆਂ ਹਨ।

‘ਇਤਿਹਾਸ ਦਾ ਸਭ ਤੋਂ ਵੱਡਾ ਊਰਜਾ ਸੰਕਟ’

ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਦੇ ਮੁਖੀ ਫਾਤਿਹ ਬਿਰੋਲ ਨੇ ਮੌਜੂਦਾ ਹਾਲਾਤ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਊਰਜਾ ਸੰਕਟ ਦੱਸਿਆ ਹੈ। ਮਾਹਿਰਾਂ ਮੁਤਾਬਕ ਇਹ ਸੰਕਟ ਸਿਰਫ ਈਂਧਨ ਦੀਆਂ ਕੀਮਤਾਂ ਤੱਕ ਸੀਮਤ ਨਹੀਂ ਰਹੇਗਾ। ਇਸ ਦਾ ਅਸਰ ਗਲੋਬਲ ਵਪਾਰ, ਸਪਲਾਈ ਚੇਨ ਅਤੇ ਆਰਥਿਕ ਵਿਕਾਸ ’ਤੇ ਵੀ ਪਵੇਗਾ।

ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ

ਫਾਈਨਾਂਸ਼ੀਅਲ ਟਾਈਮਜ਼ ’ਚ ਪ੍ਰਕਾਸ਼ਿਤ ‘ਗਲੋਬਲ ਟ੍ਰੇਡ ਅਲਰਟ’ ਦੇ ਵਿਸ਼ਲੇਸ਼ਣ ਅਨੁਸਾਰ ਜੇਕਰ ਲੰਮੇ ਸਮੇਂ ਤੱਕ ਤੇਲ ਬਾਜ਼ਾਰ ’ਚ ਅਸਥਿਰਤਾ ਬਣੀ ਰਹੀ ਤਾਂ ਗਲੋਬਲ ਵਪਾਰ ਵਾਧੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੇ ਆਖਿਰ ਤੱਕ ਗਲੋਬਲ ਵਪਾਰ ਵਾਧਾ 1.75 ਫੀਸਦੀ ਤੱਕ ਘਟ ਸਕਦਾ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਸਪਲਾਈ ਚੇਨ ’ਤੇ ਵਧਦਾ ਦਬਾਅ

ਵਧਦੀ ਈਂਧਨ ਲਾਗਤ ਅਤੇ ਪ੍ਰਭਾਵਿਤ ਸਮੁੰਦਰੀ ਮਾਰਗਾਂ ਦਾ ਅਸਰ ਦੁਨੀਆ ਭਰ ਦੀ ਸਪਲਾਈ ਚੇਨ ’ਤੇ ਸਾਫ ਦਿਖਾਈ ਦੇਣ ਲੱਗਾ ਹੈ। ਸ਼ਿਪਿੰਗ ਲਾਗਤ ਵਧ ਰਹੀ ਹੈ, ਮਾਲ ਦੀ ਢੋਆ-ਢੁਆਈ ਹੌਲੀ ਪੈ ਰਹੀ ਹੈ ਅਤੇ ਕਈ ਦੇਸ਼ਾਂ ’ਚ ਦਰਾਮਦ-ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਗਲੋਬਲ ਟ੍ਰੇਡ ਅਲਰਟ ਦੇ ਸੰਸਥਾਪਕ ਸਾਈਮਨ ਐਵੇਨੇਟ ਨੇ ਚਿਤਾਵਨੀ ਦਿੱਤੀ ਕਿ ਗਲੋਬਲ ਵਪਾਰ ਸ਼ੁਰੂਆਤੀ ਅੰਦਾਜ਼ੇ ਨਾਲੋਂ ਕਿਤੇ ਘੱਟ ਮਜ਼ਬੂਤ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਉਨ੍ਹਾਂ ਕਿਹਾ ਕਿ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ ਅਸਥਿਰਤਾ ਦਾ ਅਸਰ ਹੌਲੀ-ਹੌਲੀ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਪੂਰਾ ਆਰਥਿਕ ਪ੍ਰਭਾਵ ਦਿਸਣ ’ਚ ਕਰੀਬ 19 ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਮੁਤਾਬਕ ਸਭ ਤੋਂ ਬੁਰਾ ਦੌਰ ਸ਼ਾਇਦ ਅਜੇ ਬਾਕੀ ਹੈ। ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਨੇ ਪਹਿਲਾਂ ਅੰਦਾਜ਼ਾ ਲਾਇਆ ਸੀ ਕਿ 2026 ’ਚ ਗਲੋਬਲ ਵਪਾਰ ਵਾਧਾ 1.9 ਫੀਸਦੀ ਰਹੇਗਾ ਪਰ ਮੌਜੂਦਾ ਸੰਕਟ ਇਨ੍ਹਾਂ ਅੰਦਾਜ਼ਿਆਂ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਟਰੰਪ ਦੀ ਚਿਤਾਵਨੀ ਨਾਲ ਹੋਰ ਵਧਿਆ ਤਣਾਅ

ਮੱਧ ਪੂਰਬ ’ਚ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਦੇ ਸਮੇਂ 3 ਅਮਰੀਕੀ ਨੇਵਲ ਡਿਸਟ੍ਰੋਅਰਜ਼ ’ਤੇ ਹਮਲਾ ਕੀਤਾ ਗਿਆ। ਹਾਲਾਂਕਿ ਟਰੰਪ ਮੁਤਾਬਕ ਅਮਰੀਕੀ ਜਹਾਜ਼ਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਜਵਾਬੀ ਕਾਰਵਾਈ ’ਚ ਈਰਾਨੀ ਹਮਲਾਵਰਾਂ ਅਤੇ ਕਈ ਛੋਟੀਆਂ ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ ਗਿਆ। ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਹਿਰਾਨ ਜਲਦ ਸਮਝੌਤੇ ਦੀ ਦਿਸ਼ਾ ’ਚ ਕਦਮ ਨਹੀਂ ਚੁੱਕਦਾ, ਤਾਂ ਅਮਰੀਕਾ ਹੋਰ ਸਖਤ ਫੌਜੀ ਕਾਰਵਾਈ ਕਰ ਸਕਦਾ ਹੈ।

ਦੁਨੀਆ ਦੇ ਸਾਹਮਣੇ ਵਧਦੀ ਆਰਥਿਕ ਚਿੰਤਾ

28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਤੋਂ ਬਾਅਦ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਗਲੋਬਲ ਅਰਥਵਿਵਸਥਾ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ’ਚ ਸ਼ਾਮਲ ਹੋ ਚੁੱਕਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ ਦਾ ਦਬਾਅ, ਕਮਜ਼ੋਰ ਹੁੰਦੀ ਸਪਲਾਈ ਚੇਨ ਅਤੇ ਹੌਲੀ ਪੈਂਦਾ ਵਪਾਰਕ ਵਾਧਾ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਕੰਪਨੀਆਂ ਲਈ ਨਵੀਂ ਚੁਣੌਤੀ ਬਣ ਗਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟ ’ਚ ਸੰਕਟ ਲੰਮਾ ਖਿੱਚਦਾ ਹੈ, ਤਾਂ ਇਸ ਦੇ ਝਟਕੇ ਆਉਣ ਵਾਲੇ ਕਈ ਸਾਲਾਂ ਤੱਕ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News