ਔਰਤਾਂ ਨੂੰ ਮਿਲਣਗੇ ਸਸਤੇ ਕਰਜ਼ੇ, ਨਵਰਾਤਰੀ ਦੌਰਾਨ ਹੋ ਸਕਦਾ ਹੈ ਐਲਾਨ

Tuesday, Oct 03, 2023 - 04:10 PM (IST)

ਨਵੀਂ ਦਿੱਲੀ : ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਔਰਤਾਂ ਲਈ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਨਾਂ 'ਤੇ ਲਏ ਗਏ ਹਰ ਤਰ੍ਹਾਂ ਦੇ ਕਰਜ਼ਿਆਂ 'ਤੇ ਵਿਆਜ ਦਰਾਂ ਮਰਦਾਂ ਨਾਲੋਂ ਘੱਟ ਰੱਖੀਆਂ ਜਾਣਗੀਆਂ। ਇਸ ਨਾਲ ਸਬੰਧਤ ਯੋਜਨਾਵਾਂ ਦਾ ਐਲਾਨ ਨਵਰਾਤਰੀ ਦੌਰਾਨ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਔਰਤਾਂ ਨੂੰ ਸਸਤੇ ਕਰਜ਼ੇ ਦੇਣ ਲਈ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ :   1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ

ਲੋਨ 'ਤੇ ਕਿੰਨੀ ਮਿਲੇਗੀ ਛੋਟ ?

ਇਸ ਸਵਾਲ 'ਤੇ ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਪਰ, ਇਹ ਸੰਭਵ ਹੈ ਕਿ 30-40 ਲੱਖ ਰੁਪਏ ਤੱਕ ਦਾ ਹੋਮ ਲੋਨ ਲੈਣ ਵਾਲੀਆਂ ਔਰਤਾਂ ਨੂੰ ਵਿਆਜ ਵਿੱਚ ਛੋਟ ਮਿਲੇਗੀ। ਜੇਕਰ ਔਰਤ ਹੋਮ ਲੋਨ ਲਈ ਸਹਿ ਬਿਨੈਕਾਰ ਹੈ ਤਾਂ ਵੀ ਇਹ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :   4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ

ਔਰਤਾਂ ਦੇ ਨਾਂ 'ਤੇ ਕਰਜ਼ੇ ਵਧਣ ਨਾਲ ਵਧੇਗੀ ਉਨ੍ਹਾਂ ਦੀ ਅਚੱਲ ਜਾਇਦਾਦ 

ਕਰਜ਼ਾ ਵਿਆਜ ਮੁਆਫੀ ਲਈ ਔਰਤਾਂ ਦਾ ਵਰਗੀਕਰਨ ਕੀਤਾ ਜਾਵੇਗਾ। ਸਧਾਰਣ ਔਰਤਾਂ ਨੂੰ ਯਕੀਨੀ ਤੌਰ 'ਤੇ ਛੋਟ ਮਿਲੇਗੀ, ਪਰ ਇਕੱਲੀ ਬੱਚੇ ਦੀ ਮਾਂ, ਸਿਰਫ਼ ਬਾਲੜੀਆਂ ਦੀ ਮਾਂ ਜਾਂ ਵਿਧਵਾ ਨੂੰ ਵਧੇਰੇ ਛੋਟ ਮਿਲ ਸਕਦੀ ਹੈ। ਕੰਮਕਾਜੀ ਲੜਕੀਆਂ ਨੂੰ ਸਸਤੀਆਂ ਦਰਾਂ 'ਤੇ ਕਰਜ਼ਾ ਦੇਣ ਦਾ ਵਿਚਾਰ ਵੀ ਚੱਲ ਰਿਹਾ ਹੈ। ਇਸ ਦਾ ਉਦੇਸ਼ 1 ਤੋਂ 5 ਸਾਲ ਦੌਰਾਨ ਨੌਕਰੀ 'ਤੇ ਲੱਗੀਆਂ ਲੜਕੀਆਂ ਨੂੰ ਛੋਟ ਦਾ ਲਾਭ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਮਕਾਨ ਦੇ ਰੂਪ ਵਿੱਚ ਜਾਇਦਾਦ ਹਾਸਲ ਕਰਨ ਲਈ ਉਤਸ਼ਾਹਿਤ ਹੋ ਸਕਣ। ਭਾਜਪਾ ਦੇ ਰਣਨੀਤੀਕਾਰ ਅਜਿਹਾ ਸੋਚਦੇ ਹਨ। ਜਿਸ ਤਰ੍ਹਾਂ ਸੂਬਿਆਂ 'ਚ ਜ਼ਮੀਨ ਅਤੇ ਮਕਾਨ ਦੀ ਰਜਿਸਟਰੀ 'ਤੇ ਘੱਟ ਫੀਸ ਦੇ ਕੇ ਔਰਤਾਂ ਦੇ ਨਾਂ 'ਤੇ ਜ਼ਿਆਦਾ ਜਾਇਦਾਦਾਂ ਦੀ ਰਜਿਸਟਰੀ ਹੋ ਰਹੀ ਹੈ, ਉਸੇ ਤਰ੍ਹਾਂ ਔਰਤਾਂ ਦੇ ਨਾਂ 'ਤੇ ਕਰਜ਼ੇ ਵਧਣ ਨਾਲ ਉਨ੍ਹਾਂ ਦੀ ਅਚੱਲ ਜਾਇਦਾਦ ਵੀ ਵਧਣੀ ਸ਼ੁਰੂ ਹੋ ਜਾਵੇਗੀ।

ਹੋਮ ਲੋਨ ਲੈਣ ਦੇ ਮਾਮਲੇ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ 

ਹੋਮ ਲੋਨ ਲੈਣ ਦੇ ਮਾਮਲੇ 'ਚ ਔਰਤਾਂ ਮਰਦਾਂ ਨਾਲੋਂ ਵੱਧ ਹਨ। 46% ਮਰਦਾਂ ਦੇ ਮੁਕਾਬਲੇ 48% ਔਰਤਾਂ ਨੇ ਹੋਮ ਲੋਨ ਲਿਆ ਹੈ। ਬਾਕੀ 6% ਕਰਜ਼ਾ ਸਾਂਝੇ ਤੌਰ 'ਤੇ ਲਿਆ ਗਿਆ ਹੈ। ਕਾਰੋਬਾਰ ਅਤੇ ਬੱਚਿਆਂ ਦੀ ਪੜ੍ਹਾਈ ਲਈ ਕਰਜ਼ਿਆਂ ਦਾ ਰੁਝਾਨ ਵੀ ਤੇਜ਼ੀ ਨਾਲ ਵਧਿਆ ਹੈ। ਸਰਕਾਰ ਨੂੰ ਲੱਗਦਾ ਹੈ ਕਿ ਇਹ ਯੋਜਨਾ ਉਨ੍ਹਾਂ ਪਾਰਟੀਆਂ ਨੂੰ ਜਵਾਬ ਦੇਣ ਲਈ ਕਾਫੀ ਹੈ, ਜੋ 33 ਫੀਸਦੀ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਨਾ ਕਰਨ ਬਾਰੇ ਸਵਾਲ ਉਠਾ ਰਹੀਆਂ ਹਨ।

ਇਹ ਵੀ ਪੜ੍ਹੋ :  ਗਾਂਧੀ ਜਯੰਤੀ 'ਤੇ ਅੱਜ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ 2023 'ਚ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News