ਵੋਡਾਫੋਨ ਆਈਡਿਆ ਨੂੰ JP ਮੋਰਗਨ ਤੋਂ ਮਿਲਿਆ ਸ਼ੇਅਰ ਅਪਗ੍ਰੇਡ

Saturday, Oct 12, 2024 - 10:58 AM (IST)

ਨਵੀਂ ਦਿੱਲੀ (ਇੰਟ.) – ਗਲੋਬਲ ਬ੍ਰੋਕਰੇਜ ਫਰਮ ਜੇ. ਪੀ. ਮੋਰਗਨ ਨੇ ਫੋਡਾਫੋਨ ਆਈਡਿਆ ਦੇ ਸ਼ੇਅਰ ਰੇਟਿੰਗ ਨੂੰ ‘ਅੰਡਰਵੇਟ’ ਤੋਂ ‘ਨਿਊਟ੍ਰਲ’ ਕਰ ਦਿੱਤਾ ਹੈ। ਇਹ ਫੈਸਲਾ ਟੈਲੀਕਾਮ ਕੰਪਨੀ ਦੇ 25,000 ਕਰੋੜ ਰੁਪਏ ਦੀ ਪੂੰਜੀ ਜੁਟਾਉਣ ਅਤੇ ਸਪੈਕਟ੍ਰਮ ਬਕਾਇਆ ਦੀ ਕਨਵਰਜ਼ਨ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਇਸ ਨਾਲ ਕੰਪਨੀ ਦੇ ਸ਼ੇਅਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਜਤਾਈ ਗਈ ਹੈ।

ਜੇ. ਪੀ. ਮੋਰਗਨ ਨੇ ਵੋਡਾਫੋਨ ਆਈਡਿਆ ਦੇ ਸ਼ੇਅਰ ਦਾ ਟਾਰਗੈਟ ਪ੍ਰਾਈਸ 4 ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਹੈ। ਇਹ ਟਾਰਗੈਟ ਦਸੰਬਰ 2025 ਲਈ ਹੈ ਅਤੇ ਬੀ. ਐੱਸ. ਈ. ’ਤੇ 9.19 ਰੁਪਏ ਦੇ ਪਿਛਲੇ ਬੰਦ ਭਾਅ ਨਾਲੋਂ 8.8 ਫੀਸਦੀ ਦੀ ਬੜ੍ਹਤ ਦਾ ਸੰਕੇਤ ਦਿੰਦਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ,‘ਵੋਡਾਫੋਨ ਆਈਡਿਆ ਅਜੇ ਆਪਣੀ ਰਣਨੀਤੀ ਦੀ ਸਫਲਤਾ ਸਾਬਤ ਕਰਨ ਦੇ ਸ਼ੁਰੂਆਤੀ ਪੜਾਅ ’ਚ ਹੈ। ਇਹ ਪ੍ਰਕਿਰਿਆ ਕੈਪੇਕਸ ਦੇ ਨਿਵੇਸ਼ ਨਾਲ ਸ਼ੁਰੂ ਹੋਵੇਗੀ, ਫਿਰ ਸਬਸਕ੍ਰਾਈਬਰ ਦੀ ਗਿਣਤੀ ’ਚ ਗਿਰਾਵਟ ਨੂੰ ਰੋਕਣ ਅਤੇ ਬਾਜ਼ਾਰ ਹਿੱਸੇਦਾਰੀ ਵਾਪਸ ਪਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।’

ਭਾਰਤੀ ਏਅਰਟੈੱਲ ਅਤੇ ਭਾਰਤੀ ਹੈਕਸਾਕਾਮ ’ਤੇ ਰਾਇ

ਜੇ. ਪੀ. ਮੋਰਗਨ ਨੇ ਭਾਰਤੀ ਏਅਰਟੈੱਲ ਦੇ ਸ਼ੇਅਰ ’ਤੇ ‘ਓਵਰਵੇਟ’ ਰੇਟਿੰਗ ਦਿੱਤੀ ਹੈ। ਇਸ ਦੇ ਪਿੱਛੇ 17 ਫੀਸਦੀ ਟੈਰਿਫ ਵਾਧਾ, ਪੋਸਟਪੇਡ ਅਤੇ ਪ੍ਰੀਪੇਡ ਗਾਹਕਾਂ ਦੇ ਵਿਚਾਲੇ ਦਾ ਫਰਕ ਘੱਟ ਹੋਣਾ ਅਤੇ ਨਵੰਬਰ 2025 ਤੇ ਨਵੰਬਰ 2026 ’ਚ 15 ਫੀਸਦੀ ਦੇ ਟੈਰਿਫ ਵਾਧੇ ਦੀ ਉਮੀਦ ਹੈ।

ਜੇ. ਪੀ. ਮੋਰਗਨ ਨੇ ਭਾਰਤੀ ਏਅਰਟੈੱਲ ਦੇ ਸ਼ੇਅਰ ਦਾ ਟਾਰਗੈਟ ਪ੍ਰਾਈਸ ਦਸੰਬਰ 2025 ਲਈ 1920 ਰੁਪਏ ਰੱਖਿਆ ਹੈ। ਇਹ ਅੰਦਾਜ਼ਾ ਮਾਲੀ ਸਾਲ 2027 ’ਚ ਭਾਰਤ ਦੇ ਵਾਇਰਲੈੱਸ ਮਾਲੀਏ ਅਤੇ ਐਬਟਿਡਾ (ਵਿਆਜ, ਟੈਕਸ, ਕੀਮਤਾਂ ’ਚ ਕਮੀ ਅਤੇ ਅਮੋਰਟਾਈਜ਼ੇਸ਼ਨ ਤੋਂ ਪਹਿਲਾਂ ਦੀ ਕਮਾਈ) ’ਚ 5-6 ਫੀਸਦੀ ਦੇ ਵਾਧੇ ਦੇ ਆਧਾਰ ’ਤੇ ਲਗਾਇਆ ਗਿਆ ਹੈ।

ਜੇ. ਪੀ. ਮੋਰਗਨ ਦਾ ਮੰਨਣਾ ਹੈ ਕਿ ਏਅਰਟੈੱਲ ਮਾਲੀ ਸਾਲ 2027 ਤੱਕ 300 ਰੁਪਏ ਪ੍ਰਤੀ ਯੂਜ਼ਰ ਔਸਤ ਮਾਲੀਏ ਦਾ ਟੀਚਾ ਹਾਸਲ ਕਰ ਸਕਦਾ ਹੈ।

ਭਾਰਤੀ ਹੈਕਸਾਕਾਮ ’ਤੇ ਵੀ ‘ਓਵਰਵੇਟ’ ਰੇਟਿੰਗ ਦਿੱਤੀ ਗਈ ਹੈ ਅਤੇ ਇਸ ਦਾ ਟਾਰਗੈਟ ਪ੍ਰਾਈਸ ਦਸੰਬਰ 2025 ਲਈ 1580 ਰੁਪਏ ਰੱਖਿਆ ਗਿਆ ਹੈ। ਮਾਲੀ ਸਾਲ 2027 ਲਈ 15 ਫੀਸਦੀ ਟੈਰਿਫ ਵਾਧੇ ਦੀ ਉਮੀਦ ਦੇ ਆਧਾਰ ’ਤੇ ਮਾਲੀਏ ਅਤੇ ਐਬਟਿਡਾ ਅੰਦਾਜ਼ੇ ’ਚ 4-5 ਫੀਸਦੀ ਵਾਧੇ ਦਾ ਅਨੁਮਾਨ ਹੈ।


Harinder Kaur

Content Editor

Related News