ਅਮਰੀਕੀ ਫੈੱਡਰਲ ਰਿਜ਼ਰਵ ਬੈਂਕ ਦੀ ਵਿਆਜ ਦਰ ’ਚ ਕਟੌਤੀ ਦਾ ਭਾਰਤ ’ਤੇ ਅਸਰ ਘੱਟ ਰਹੇਗਾ : CEA

Thursday, Sep 19, 2024 - 06:05 PM (IST)

ਨਵੀਂ ਦਿੱਲੀ (ਭਾਸ਼ਾ) - ਮੁੱਖ ਆਰਥਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਅਮਰੀਕੀ ਫੈੱਡਰਲ ਰਿਜ਼ਰਵ ਬੈਂਕ ਦੇ ਵਿਆਜ ਦਰ ’ਚ ਕਟੌਤੀ ਦੇ ਕਦਮ ਦਾ ਭਾਰਤ ’ਤੇ ਅਸਰ ਘੱਟ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸ਼ੇਅਰ ਬਾਜ਼ਾਰ ਪਹਿਲਾਂ ਤੋਂ ਹੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਕੁਲ ਮਿਲਾ ਕੇ ਵਿਆਜ ਦਰਾਂ ’ਚ ਕਟੌਤੀ ਉੱਭਰਦੇ ਬਾਜ਼ਾਰਾਂ ਲਈ ਸਾਕਾਰਾਤਮਕ ਹੈ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

ਨਾਗੇਸ਼ਵਰਨ ਨੇ ਡੇਲਾਇਟ ਦੇ ‘ਗਵਰਨਮੈਂਟ ਸਮਿਟ’ 2024 ’ਚ ਕਿਹਾ,‘‘ਭਾਰਤ ’ਤੇ ਇਸ ਦਾ ਅਸਰ ਥੋੜ੍ਹਾ ਘੱਟ ਹੋਵੇਗਾ। ਇਸ ਦਾ ਜ਼ਿਆਦਾਤਰ ਹਿੱਸਾ (ਦਰ ਕਟੌਤੀ) ਮੁੱਲ ਆਧਾਰਿਤ ਹੋਵੇਗਾ। ਧਿਆਨਯੋਗ ਹੈ ਕਿ ਅਮਰੀਕੀ ਫੈੱਡਰਲ ਓਪਨ ਮਾਰਕੀਟ ਕਮੇਟੀ ਨੇ ਸਮੂਹ ਫੰਡ ਰੇਟ ਟੀਚਾ ਹੱਦ ਨੂੰ 50 ਆਧਾਰ ਅੰਕਾਂ ਤੋਂ ਘਟਾ ਕੇ 5.25-5.50 ਫੀਸਦੀ ਤੋਂ 4.75-5.00 ਫੀਸਦੀ ਕਰਨ ਲਈ ਮਤਦਾਨ ਕੀਤਾ, ਜਦੋਂਕਿ ਇਸ ਤੋਂ ਅੱਧੀ ਕਟੌਤੀ ਦੀ ਉਮੀਦ ਕੀਤੀ ਗਈ ਸੀ।

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੇ ਸਕੱਤਰ ਅਜੈ ਸੇਠ ਨੇ ਕਿਹਾ ਕਿ ਅਮਰੀਕੀ ਫੈੱਡਰਲ ਰਿਜ਼ਰਵ ਬੈਂਕ ਦੇ ਵਿਆਜ ਦਰ ’ਚ ਕਟੌਤੀ ਦਾ ਭਾਰਤ ’ਚ ਵਿਦੇਸ਼ੀ ਨਿਵੇਸ਼ ’ਤੇ ਕੋਈ ਮਹੱਤਵਪੂਰਨ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੈੱਡਰਲ ਰਿਜ਼ਰਵ ਨੇ ਉਹੀ ਕੀਤਾ ਹੈ, ਜੋ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਲਈ ਉਸ ਨੂੰ ਠੀਕ ਲੱਗਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਭਾਰਤੀ ਅਰਥਵਿਵਸਥਾ ਨੂੰ ਧਿਆਨ ’ਚ ਰੱਖਦੇ ਹੋਏ ਵਿਆਜ ਦਰਾਂ ’ਚ ਕਟੌਤੀ ਦਾ ਫੈਸਲਾ ਕਰੇਗਾ।

ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਸੇਠ ਨੇ ਇੱਥੇ ਕਿਹਾ,‘‘ਇਹ ਭਾਰਤੀ ਅਰਥਵਿਵਸਥਾ ਸਹਿਤ ਕੌਮਾਂਤਰੀ ਅਰਥਵਿਵਸਥਾ ਲਈ ਸਾਕਾਰਾਤਮਕ ਹੈ। ਇਹ ਉੱਚ ਪੱਧਰ ਤੋਂ 50 ਆਧਾਰ ਅੰਕਾਂ ਦੀ ਕਟੌਤੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਨਿਵੇਸ਼ ’ਤੇ ਕੋਈ ਖਾਸ ਅਸਰ ਪਵੇਗਾ। ਸਾਨੂੰ ਇਹ ਵੇਖਣਾ ਹੋਵੇਗਾ ਕਿ (ਅਮਰੀਕੀ ਵਿਆਜ ਦਰਾਂ ਦਾ) ਪੱਧਰ ਕਿੱਥੇ ਹੈ। ਸਾਨੂੰ ਇਹ ਵੀ ਵੇਖਣਾ ਹੋਵੇਗਾ ਕਿ ਹੋਰ ਅਰਥਵਿਵਸਥਾਵਾਂ ਦੇ ਬਾਜ਼ਾਰ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ।

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News