ਤਨਖਾਹ ''ਚ ਮਿਲਣ ਵਾਲੇ ਟੈਕਸ ਲਾਭ ਤੋਂ ਬੇਖਬਰ ਕਰਮਚਾਰੀ

Wednesday, Apr 25, 2018 - 11:10 AM (IST)

ਮੁੰਬਈ — ਜ਼ਿਆਦਾਤਰ ਤਨਖਾਹ ਲੈਣ ਵਾਲਿਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੇ ਨਾਲ-ਨਾਲ ਸਰਕਾਰ ਤੋਂ ਮਿਲਣ ਵਾਲੀ ਰਿਆਇਤਾਂ ਬਾਰੇ ਪਤਾ ਹੀ ਨਹੀਂਂ ਹੁੰਦਾ। ਹਰ ਚਾਰ ਵਿਚੋਂ ਇਕ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਵੇਂ ਆਪਣਾ ਟੈਕਸ ਬਚਾ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ  ਸੈਲਰੀ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰ ਕਿਹੜੇ ਟੈਕਸ ਵਿਚ ਫਾਇਦਾ ਦਿੰਦੀ ਹੈ ਜਿਸ ਕਾਰਨ ਉਹ ਆਪਣਾ ਪੈਸਾ ਬਚਾ ਸਕਦੇ ਹਨ। ਵੱਡੇ ਸ਼ਹਿਰ ਦੀਆਂ 194 ਕੰਪਨੀਆਂ ਦੇ 1,233 ਕਰਮਚਾਰੀਆਂ ਵਿਚਕਾਰ ਇਕ ਸਰਵੇਖਣ ਕੀਤਾ ਗਿਆ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀਆਂ ਵਲੋਂ ਕੀਤਾ ਗਿਆ ਕਰਮਚਾਰੀਆਂ ਦੇ ਫੋਨ ਦਾ ਭੁਗਤਾਨ ਸਭ ਤੋਂ ਪਸੰਦੀਦਾ ਟੈਕਸ ਲਾਭ ਹੈ। ਇਸ ਤੋਂ ਬਾਅਦ ਫਿਊਲ, ਐੱਲ.ਈ.ਟੀ. ਅਤੇ ਗੈਜੇਟ ਦਾ ਨੰਬਰ ਆਉਂਦਾ ਹੈ। ਕਰੀਬ 62 ਫੀਸਦੀ ਕਰਮਚਾਰੀਆਂ ਦਾ ਕਹਿਣਾ ਸੀ ਕਿ ਕਿਸੇ ਸੁਵਿਧਾ ਦੇ ਇਸਤੇਮਾਲ ਦਾ ਬਿਲ ਦੇਣ ਦੀ ਪ੍ਰਕਿਰਿਆ 'ਚ ਕਰਮਚਾਰੀ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ। 
ਸਰਵੇਖਣ ਵਿਚ ਕਿਹਾ ਗਿਆ ਹੈ ਕਿ 94 ਫੀਸਦੀ ਕੰਪਨੀਆਂ ਅਜੇ ਤੱਕ ਗੁੰਝਲਦਾਰ ਅਤੇ ਕਾਗਜ਼ੀ ਪ੍ਰਕਿਰਿਆਵਾਂ ਦਾ ਇਸਤੇਮਾਲ ਕਰਦੀਆਂ ਹਨ। ਕਰੀਬ 71 ਫੀਸਦੀ ਕੰਪਨੀਆਂ ਤਾਂ ਹਰੇਕ ਦਾਅਵੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 8 ਦਿਨ ਦਾ ਸਮਾਂ ਲੈਂਦੀਆਂ ਹਨ। ਕੁਝ ਕੰਪਨੀਆਂ ਤਾਂ ਇਸ ਲਈ 2 ਹਫਤਿਆਂ ਦਾ ਸਮਾਂ ਲੈਂਦੀਆਂ ਹਨ। ਸਿਰਫ 6 ਫੀਸਦੀ ਫਰਮਾਂ ਹੀ ਹਨ ਜੋ ਕਿ ਕਰਮਚਾਰੀਆਂ ਦੇ ਵੱਖ-ਵੱਖ ਖਰਚਿਆਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਨਾਲ ਜਟਿਲ ਪ੍ਰਕਿਰਿਆ ਅਪਨਾਉਂਦੀਆਂ ਹਨ।
ਹਰੇਕ ਤਿੰਨ ਵਿਚੋਂ ਦੋ ਕੰਪਨੀਆਂ ਦਾ ਕਹਿਣਾ ਹੈ ਕਿ ਟੈਕਸ ਲਾਭਾਂ ਨੂੰ ਵਿਵਸਥਿਤ ਕਰਨ 'ਚ ਜਿਹੜਾ ਸਮਾਂ ਅਤੇ ਲਾਗਤ ਆਉਂਦੀ ਹੈ ਉਹ ਕਰਮਚਾਰੀਆਂ ਨੂੰ ਮਿਲਣ ਵਾਲੇ ਅਸਲ ਲਾਭ ਤੋਂ ਜ਼ਿਆਦਾ ਹੁੰਦੀ ਹੈ। ਟੈਕਸ ਲਾਭਾਂ ਦੀ ਔਖੀ ਪ੍ਰਕਿਰਿਆ ਅਤੇ ਦਸਤਾਵੇਜ਼ ਇਕੱਠੇ ਕਰਨ ਦੀ ਪ੍ਰਕਿਰਿਆ 'ਚ ਲੱਗਣ ਵਾਲੇ ਸਮਾਂ ਕਾਰਨ ਕਈ ਕਰਮਚਾਰੀ ਤਾਂ ਇਨ੍ਹਾਂ ਤੋਂ ਮਿਲਣ ਵਾਲੇ ਫਾਇਦਿਆਂ ਨੂੰ ਛੱਡਣਾ ਠੀਕ ਸਮਝਦੇ ਹਨ।


Related News