ਉਬੇਰ ਭਾਰਤ 'ਚ ਕੋਰੋਨਾ ਆਫ਼ਤ ਦੌਰਾਨ ਵੀ ਦੇਵੇਗਾ ਨੌਕਰੀਆਂ
Wednesday, Aug 05, 2020 - 06:10 PM (IST)
ਬੇਂਗਲੁਰੂ/ਨਵੀਂ ਦਿੱਲੀ— ਮੋਬਾਇਲ ਐਪ ਤੋਂ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਕੰਪਨੀ ਉਬੇਰ ਦੇਸ਼ 'ਚ 140 ਇੰਜੀਨੀਅਰਾਂ ਦੀ ਭਰਤੀ ਕਰ ਰਹੀ ਹੈ। ਇਹ ਕੰਪਨੀ ਦੀ ਬੇਂਗਲੁਰੂ ਅਤੇ ਹੈਦਰਾਬਾਦ ਸਥਿਤ ਤਕਨੀਕੀ ਟੀਮ ਦਾ ਹਿੱਸਾ ਹੋਣਗੇ।
ਭਾਰਤੀ ਬਾਜ਼ਾਰ 'ਚ ਅਮਰੀਕੀ ਕੰਪਨੀ ਉਬੇਰ ਦੀ ਮੁਕਾਬਲੇਬਾਜ਼ੀ ਘਰੇਲੂ ਕੰਪਨੀ ਓਲਾ ਨਾਲ ਹੈ। ਕੰਪਨੀ ਦੇ ਹੈਦਰਾਬਾਦ ਅਤੇ ਬੇਂਗਲੁਰੂ ਸਥਿਤ ਦਫਤਰ 'ਚ 600 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। ਕੋਵਿਡ-19 ਸੰਕਟ ਦੇ ਮੱਦੇਨਜ਼ਰ ਕੰਪਨੀ ਦਾ ਡਰਾਈਵਰ ਤੇ ਗਾਹਕ ਸਹਾਇਤਾ ਸੰਚਾਲਨ ਪ੍ਰਭਾਵਿਤ ਹੋਇਆ ਹੈ, ਨਾਲ ਹੀ ਉਸ ਦਾ ਕੰਮਕਾਜ ਵੀ ਲਗਭਗ ਬੰਦ ਹੋ ਗਿਆ। ਇਸ ਕਾਰਨ ਕੰਪਨੀ ਨੇ ਮਈ 'ਚ ਆਪਣੇ ਤਕਰੀਬਨ 600 ਕਰਮਚਾਰੀਆਂ ਨੂੰ ਅਗਲੇ ਤਿੰਨ ਮਹੀਨਿਆਂ 'ਚ ਕੱਢਣ ਦੀ ਕੋਸ਼ਿਸ਼ ਕੀਤੀ ਸੀ।
ਉਬੇਰ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ''ਕੰਪਨੀ ਆਪਣੀ ਬੇਂਗਲੁਰ ਅਤੇ ਹੈਦਰਾਬਾਦ ਆਧਾਰਿਤ ਟੈਕਨੋਲੋਜੀ ਟੀਮ ਲਈ ਹੋਰ 140 ਇੰਜੀਨੀਅਰ ਭਰਤੀ ਕਰ ਰਹੀ ਹੈ। ਇਹ ਕਾਮੇ ਮੋਟਰਸਾਈਕਲ ਡਰਾਈਵਰਾਂ, ਡਰਾਈਵਰਾਂ ਦੀ ਵਾਧੇ, ਸਪਲਾਈ, ਮਾਰਕੀਟ, ਗਾਹਕ ਸੇਵਾ, ਡਿਜੀਟਲ ਭੁਗਤਾਨ, ਜੋਖਮ ਅਤੇ ਪਾਲਣਾ, ਸੁਰੱਖਿਆ ਅਤੇ ਵਿੱਤੀ ਤਕਨਾਲੋਜੀ ਦੇ ਖੇਤਰਾਂ 'ਚ ਅਤਿ ਆਧੁਨਿਕ ਉਤਪਾਦਾਂ ਦਾ ਵਿਕਾਸ ਕਰਨਗੇ।''