ਬੈਂਕਾਂ ''ਚ ਹਿੱਸੇਦਾਰੀ ਵੇਚ 58 ਹਜ਼ਾਰ ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਜੁਟਾ ਸਕਦੀ ਹੈ ਸਰਕਾਰ
Monday, Oct 30, 2017 - 10:41 AM (IST)

ਨਵੀਂ ਦਿੱਲੀ—ਜਨਤਕ ਬੈਂਕਾਂ 'ਚ ਸ਼ੇਅਰਾਂ 'ਚ ਹਾਲ ਹੀ 'ਚ ਉਛਾਲ ਦੇ ਮੱਦੇ ਨਜ਼ਰ ਇਨ੍ਹਾਂ ਬੈਂਕਾਂ 'ਚ ਸਰਕਾਰ ਦੀ ਲਿਮਟਿਡ ਹਿੱਸੇਦਾਰੀ ਵੇਚਣ ਨਾਲ ਅਨੁਮਾਨਿਤ 58 ਹਜ਼ਾਰ ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਰਾਸ਼ੀ ਮਿਲਣ ਦੀ ਸੰਭਾਵਨਾ ਹੈ। ਉਦਯੋਗ ਅਤੇ ਵਪਾਰਕ ਸੰਗਠਨ ਐਸੋਚੈਮ ਨੇ ਇਕ ਰਿਪੋਰਟ 'ਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਬੈਂਕਾਂ 'ਚ ਪੂੰਜੀ ਪਾਏ ਜਾਣ ਦੇ ਐਲਾਨ ਤੋਂ ਬਾਅਦ ਬੈਂਕਿੰਗ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਐਲਾਨ ਨਾਲ ਸ਼ੇਅਰਾਂ ਦੀ ਕੀਮਤ 'ਚ ਹੋਏ ਬਦਲਾਅ ਦੇ ਹਿਸਾਬ ਨਾਲ ਦੇਖੀਏ ਤਾਂ ਹੁਣ ਆਪਣੀ ਤੈਅ ਹਿੱਸੇਦਾਰੀ ਦੀ ਵਿਕਰੀ ਰਾਹੀਂ 58 ਹਜ਼ਾਰ ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਜੁਟਾ ਸਕਦੀ ਹੈ।
ਵਰਣਨਯੋਗ ਹੈ ਕਿ ਸਰਕਾਰ ਨੇ ਫਸੇ ਲੋਨ ਦੇ ਦਬਾਅ ਨਾਲ ਬੈਂਕਾਂ ਨੂੰ ਉਭਾਰਨ ਲਈ 1.35 ਲੱਖ ਕਰੋੜ ਰੁਪਏ ਬੈਂਕਾਂ 'ਚ ਪਾਉਣ ਦਾ ਐਲਾਨ ਕੀਤਾ ਹੈ। ਸਰਾਕਰ ਦੀ ਯੋਜਨਾ ਆਪਣੀ ਹਿੱਸੇਦਾਰੀ ਘੱਟ ਕਰਕੇ ਸ਼ੇਅਰਾਂ ਦੀ ਵਿਕਰੀ ਰਾਹੀਂ 58 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਹੈ। ਇਸ ਤੋਂ ਬਾਅਦ ਜਨਤਕ ਬੈਂਕਾਂ 'ਚ ਸਰਕਾਰ ਦੀ ਹਿੱਸੇਦਾਰੀ ਘੱਟ ਹੋ ਕੇ 52 ਫੀਸਦੀ 'ਤੇ ਆ ਜਾਵੇਗੀ।