‘ਦਿਵਾਲੀਆ’ ਹੋਣ ਦੇ ਐਲਾਨ ਦਾ ਮਕਸਦ ਕੰਪਨੀ ‘ਵੇਚਣਾ’ ਨਹੀਂ ਸਗੋਂ ‘ਬਚਾਉਣਾ’!
Thursday, May 04, 2023 - 10:44 AM (IST)
ਮੁੰਬਈ (ਭਾਸ਼ਾ) – ਸਾਲ 2019 ਤੋਂ ਬਾਅਦ ਦੇਸ਼ ਦੇ ਏਵੀਏਸ਼ਨ ਸੈਕਟਰ ’ਚ ਨਵਾਂ ਭੂਚਾਲ ਆਇਆ ਹੈ। ਉਦੋਂ ਜੈੱਟ ਏਅਰਵੇਜ਼ ਨੇ ਕੰਮ ਕਰਨਾ ਬੰਦ ਕੀਤਾ ਸੀ ਅਤ ਹੁਣ ਸਸਤੀ ਫਲਾਈਟ ਸਰਵਿਸ ਦੇਣ ਵਾਲੀ ਏਅਰਲਾਈਨਜ਼ ਗੋ ਫਸਟ ਬੰਦ ਹੋਣ ਜਾ ਰਹੀ ਹੈ। ਕੰਪਨੀ ਨੇ ਖੁਦ ਨੂੰ ਦਿਵਾਲੀਆ ਐਲਾਨ ਕਰਨ ਲਈ ਐੱਨ. ਸੀ. ਐੱਲ. ਟੀ. ਕੋਲ ਅਰਜ਼ੀ ਦਾਖਲ ਕੀਤੀ ਹੈ। ਇਸ ਦਰਮਿਆਨ ਗੋ ਫਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੌਸ਼ਿਕ ਖੋਨਾ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਦਿਲ ਨੂੰ ਬੇਹੱਦ ਛੂਹਣ ਵਾਲਾ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਗੋ ਫਸਟ ਨੂੰ ‘ਦਿਵਾਲੀਆ ਪ੍ਰੋਸੈੱਸ’ ਦੇ ਤਹਿਤ ਲਿਜਾਣਾ ਕੰਪਨੀ ਦੀ ਮਜਬੂਰੀ ਬਣ ਗਈ ਸੀ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਦੇ ਮਾਲਕ ਯਾਨੀ ਵਾਡੀਆ ਗਰੁੱਪ ਕੰਪਨੀ ਨੂੰ ‘ਵੇਚਣਾ’ ਚਾਹੁੰਦੇ ਹਨ। ਉਨ੍ਹਾਂ ਦਾ ਇਸ ਬਿਜ਼ਨੈੱਸ ਤੋਂ ਬਾਅਦ ਆਉਣ ਦਾ ਕੋਈ ਪਲਾਨ ਨਹੀਂ ਹੈ ਅਤੇ ‘ਦਿਵਾਲੀਆ ਪ੍ਰੋਸੈੱਸ’ ਵਿਚ ਜਾਣ ਦਾ ਮਕਸਦ ਕੰਪਨੀ ਨੂੰ ‘ਬਚਾਉਣਾ’ ਹੈ।
ਕਰਮਚਾਰੀਆਂ ਲਈ ਬੇਹੱਦ ਚਿੰਤਤ
ਕੌਸ਼ਿਕ ਖੋਨਾ ਨੇ ਕਿਹਾ ਕਿ ਗੋ ਫਸਟ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਕੰਪਨੀ ਉਨ੍ਹਾਂ ਨੂੰ ਲੈ ਕੇ ਚਿੰਤਤ ਹੈ। ਹਾਲਾਂਕਿ ਨਕਦੀ ਸੰਕਟ ਕਾਰਣ ਕੰਪਨੀ ਨੂੰ ਦਿਵਾਲੀਆ ਪ੍ਰੋਸੈੱਸ ਲਈ ਅਰਜ਼ੀ ਦਾਖਲ ਕਰਨੀ ਪਈ ਹੈ। ਗੋ ਫਸਟ ਨੇ ਬੁੱਧਵਾਰ ਤੋਂ 3 ਦਿਨਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਐੱਨ. ਸੀ. ਐੱਲ. ਟੀ. ਗੋ ਫਸਟ ਦੇ ਮਾਮਲੇ ’ਤੇ 4 ਨੂੰ ਸੁਣਵਾਈ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ’ਤੇ ਲੋਨ ਰਿਕਵਰੀ ਦਾ ਦਬਾਅ, 2 ਲੱਖ ਕਰੋੜ ਵਸੂਲਣ ਦਾ ਮਿਲਿਆ ਟਾਰਗੈੱਟ
ਪ੍ਰੈਟ ਐਂਡ ਵ੍ਹਿਟਨੀ ਨੇ ਕੀਤਾ ਬੁਰਾ ਹਾਲ
ਆਪਣੇ ਬਿਆਨ ’ਚ ਸੀ. ਈ. ਓ. ਕੌਸ਼ਿਕ ਖੋਨਾ ਨੇ ਕਿਹਾ ਕਿ ਪ੍ਰੈਟ ਐਂਡ ਵ੍ਹਿਟਨੀ (ਪੀ. ਐਂਡ ਡਬਲਯੂ.) ਕੰਪਨੀ ਨੂੰ ਇੰਜਣ ਦੀ ਸਪਲਾਈ ਕਰਨ ’ਚ ਅਸਫਲ ਰਹੀ ਹੈ। ਇਸ ਨਾਲ ਉਸ ਦੇ ਸਾਹਮਣੇ ਗੰਭੀਰ ਸੰਕਟ ਖੜਾ ਹੋ ਗਿਆ ਹੈ। 12 ਮਹੀਨਿਆਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਗੋ ਫਸਟ ਦੀ ਮੈਨੇਜਮੈਂਟ ਲਗਾਤਾਰ ਪ੍ਰੈਟ ਐਂਡ ਵ੍ਹਿਟਨੀ ਨੂੰ ਵਾਧੂ ਇੰਜਣ ਮੁਹੱਈਆ ਕਰਵਾਉਣ ਲਈ ਕਹਿ ਰਹੀ ਹੈ।
ਆਪਣੇ ਬਿਆਨ ’ਚ ਸੀ. ਈ. ਓ. ਕੌਸ਼ਿਕ ਖੋਨਾ ਨੇ ਕਿਹਾ ਕਿ ਪ੍ਰੈਟ ਐਂਡ ਵ੍ਹਿਟਨੀ (ਪੀ. ਐਂਡ ਡਬਲਯੂ.) ਕੰਪਨੀ ਨੂੰ ਇੰਜਣ ਦੀ ਸਪਲਾਈ ਕਰਨ ’ਚ ਅਸਫਲ ਰਹੀ ਹੈ। ਇਸ ਨਾਲ ਉਸ ਦੇ ਸਾਹਮਣੇ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। 12 ਮਹੀਨਿਆਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਗੋ ਫਸਟ ਦੀ ਮੈਨੇਜਮੈਂਟ ਲਗਾਤਾਰ ਪ੍ਰੈਟ ਐਂਡ ਵ੍ਹਿਟਨੀ ਨੂੰ ਵਾਧੂ ਇੰਜਣ ਮੁਹੱਈਆ ਕਰਵਾਉਣ ਲਈ ਕਹਿ ਰਹੀ ਹੈ।
ਗੋ ਫਸਟ ਨੇ ਕੰਪਨੀ ਨੂੰ ਪੁਰਾਣੇ ਇੰਜਣ ਰਿਪੇਅਰ ਕਰਨ ਲਈ ਵੀ ਕਿਹਾ ਹੈ ਪਰ ਪ੍ਰੈਟ ਐਂਡ ਵ੍ਹਿਟਨੀ ਹਰ ਵਾਰ ਕੋਈ ਨਾ ਕੋਈ ਰੁਕਾਵਟ ਖੜ੍ਹੀ ਕਰ ਰਹੀ ਹੈ। ਅਸੀਂ ਸਿੰਗਾਪੁਰ ਦੇ ਐਮਰਜੈਂਸੀ ਆਰਬਿਟ੍ਰੇਸ਼ਨ ’ਚ ਵੀ ਗਏ ਅਤੇ ਫੈਸਲਾ ਸਾਡੇ ਪੱਖ ’ਚ ਆਇਆ ਪਰ ਪ੍ਰੈਟ ਐਂਡ ਵ੍ਹਿਟਨੀ ਇਸ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ।
ਸਿੰਗਾਪੁਰ ਦੇ ਆਰਬਿਟ੍ਰੇਸ਼ਨ ਨੇ ਪ੍ਰੈਟ ਐਂਡ ਵ੍ਹਿਟਨੀ ਨੂੰ 27 ਅਪ੍ਰੈਲ ਤੱਕ ਵਾਧੂ ਇੰਜਣ ਲੀਜ਼ ’ਤੇ ਦੇਣ ਅਤੇ ਬਾਕੀ 10 ਵਾਧੂ ਇੰਜਣ ਹਰ ਮਹੀਨੇ ਦਸੰਬਰ 2023 ਤੱਕ ਦੇਣ ਲਈ ਕਿਹਾ ਹੈ। ਕੌਸ਼ਿਕ ਖੋਨਾ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ ਅਗਸਤ-ਸਤੰਬਰ ਤੱਕ ਗੋ ਫਸਟ ਦੇ ਸਾਰੇ ਏ-320 ਨੀਓ ਜਹਾਜ਼ ਆਪ੍ਰੇਸ਼ਨਲ ਹੋ ਜਾਂਦੇ। ਇਸ ਨਾਲ ਸਾਡੇ ਲਈ ਕੰਪਨੀ ਨੂੰ ਚਲਾਉਣਾ ਸੌਖਾਲਾ ਹੋ ਜਾਂਦਾ।
ਇਹ ਵੀ ਪੜ੍ਹੋ : ਭਾਰਤ 'ਚ WhatsApp ਦੀ ਵੱਡੀ ਕਾਰਵਾਈ! ਮਾਰਚ 'ਚ 47 ਲੱਖ ਖਾਤਿਆਂ 'ਤੇ ਲਗਾਈ ਪਾਬੰਦੀ
ਕੀ ਕਹਿਣਾ ਹੈ ਪ੍ਰੈਟ ਐਂਡ ਵ੍ਹਿਟਨੀ ਦਾ
ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਕੰਪਨੀ ਪ੍ਰੈਟ ਐਂਡ ਵ੍ਹਿਟਨੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਆਪਣੇ ਏਅਰਲਾਈਨ ਕਸਟਮਰਸ ਦੀ ਸਫਲਤਾ ਲਈ ਵਚਨਬੱਧ ਹੈ। ਉਹ ਉਸ ਦੇ ਸਾਰੇ ਕਸਟਮਰਸ ਲਈ ਡਲਿਵਰੀ ਸ਼ਡਿਊਲ ਨੂੰ ਤਰਜੀਹ ਦੇ ਆਧਾਰ ’ਤੇ ਤੈਅ ਕਰ ਰਹੀ ਹੈ। ਕੰਪਨੀ ਗੋ ਫਸਟ ਨਾਲ ਜੁੜੇ ਮਾਮਲੇ ਵਿਚ ਮਾਰਚ 2023 ਦੇ ਆਰਬਿਟ੍ਰੇਸ਼ਨ ਦੇ ਫੈਸਲੇ ਦੀ ਪਾਲਣਾ ਕਰ ਰਹੀ ਹੈ। ਇਹ ਮਾਮਲਾ ਹਾਲੇ ਕੋਰਟ ’ਚ ਵਿਚਾਰ ਅਧੀਨ ਹੈ, ਇਸ ਲਈ ਕੰਪਨੀ ਇਸ ਤੋਂ ਵੱਧ ਆਪਣੀ ਸਫਾਈ ’ਚ ਕੁੱਝ ਨਹੀਂ ਕਹਿ ਸਕਦੀ ਹੈ।
ਕੁੱਝ ਮਾਰਗਾਂ ’ਤੇ ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ : ਟੀ. ਏ. ਏ. ਆਈ.
ਗੋ ਫਸਟ ਵਲੋਂ ਇਨਸਾਲਵੈਂਸੀ ਰੈਜ਼ੋਲੂਸ਼ਨ ਲਈ ਅਪਲਾਈ ਕਰਨਾ ਅਤੇ ਉਡਾਣਾਂ ਨੂੰ ਰੱਦ ਕਰਨਾ ਏਅਰਲਾਈਨ ਉਦਯੋਗਲਈ ਚੰਗਾ ਨਹੀਂ ਹੈ। ਭਾਰਤੀ ਟਰੈਵਲ ਏਜੰਟ ਸੰਘ (ਟੀ. ਏ. ਏ. ਆਈ.) ਨੇ ਇਹ ਰਾਏ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਗੋ ਫਸਟ ਦੇ ਇਸ ਕਦਮ ਨਾਲ ਸਮਰੱਥਾ ਘਟੇਗੀ ਅਤੇ ਕੁੱਝ ਮਾਰਗਾਂ ’ਤੇ ਜਹਾਜ਼ਾਂ ਦੇ ਕਿਰਾਏ ਵਧਣਗੇ। ਟੀ. ਏ. ਏ. ਆਈ. ਦੀ ਮੁਖੀ ਜੋਤੀ ਮਿਆਲ ਨੇ ਕਿਹਾ ਕਿ ਇਹ ਏਅਰਲਾਈਨ ਉਦਯੋਗ ਲਈ ਕਾਫੀ ਖਰਾਬ ਸਥਿਤੀ ਹੈ। ਕਿੰਗਫਿਸ਼ਰ ਏਅਰਲਾਈਨਜ਼ ਵਿਚ ਅਸੀਂ ਕਰੋੜਾਂ ਰੁਪਏ ਗੁਆਏ ਹਨ। ਜੈੱਟ ਏਅਰਵੇਜ਼ ’ਚ ਵੀ ਨੁਕਸਾਨ ਹੋਇਆ ਹੈ। ਹੁਣ ਇਕ ਹੋਰ ਇਨਸਾਲਵੈਂਸੀ ਰੈਜ਼ੋਲੂਸ਼ਨ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 17 ਸਾਲਾਂ ਤੋਂ ਵੱਧ ਤੋਂ ਸੰਚਾਲਨ ਕਰ ਰਹੀ ਗੋ ਫਸਟ ਦਾ ਇਹ ਘਟਨਾਕ੍ਰਮ ਅਜਿਹੇ ਸਮੇਂ ਆਇਆ ਹੈ ਜਦ ਕਿ ਘਰੇਲੂ ਹਵਾਈ ਆਵਾਜਾਈ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਹਵਾਈ ਯਾਤਰਾ ਦੀ ਮੰਗ ਹੈ ਕਿਉਂਕਿ ਇਹ ਛੁੱਟੀਆਂ ਦਾ ਸਮਾਂ ਹੈ ਅਤੇ ਸਾਨੂੰ ਉਨ੍ਹਾਂ ਖੇਤਰਾਂ ’ਚ ਕਿਰਾਇਆ ਵਧਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਜਿੱਥੇ ਗੋ ਫਸਟ ਉਡਾਣ ਭਰ ਰਹੀ ਹੈ। ਆਉਂਦੇ ਹਫਤਿਆਂ ’ਚ ਜਹਾਜ਼ਾਂ ਦੇ ਕਿਰਾਏ ਵਧਣਗੇ। ਟਿਕਟ ਬੁਕਿੰਗ ’ਤੇ ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਰੱਦ ਉਡਾਣਾਂ ਲਈ ਪੈਸਾ ਮੋੜਨਾ ਹੋਵੇਗਾ ਪਰ ਦਿਵਾਲੀਆਪਨ ਹੱਲ ਦੀ ਸਥਿਤੀ ’ਚ ਨਿਯਮ ਕੁੱਝ ਵੱਖ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀਂ ਕੁੱਝ ਅਜਿਹੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।
ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।