ਰਾਜਸਥਾਨ ਦੇ ਬਾੜਮੇਰ ’ਚ ਲੱਭਿਆ ਨਵਾਂ ਤੇਲ ਖੇਤਰ, ਸਾਲ 2017 'ਚ ਸ਼ੁਰੂ ਹੋਈ ਸੀ ਖੋਦਾਈ
Tuesday, Feb 22, 2022 - 12:31 PM (IST)
ਨਵੀਂ ਦਿੱਲੀ (ਭਾਸ਼ਾ) – ਵੇਦਾਂਤਾ ਸਮੂਹ ਦੀ ਕੰਪਨੀ ਕੇਅਰਨ ਆਇਲ ਐਂਡ ਗੈਸ ਨੇ ਰਾਜਸਥਾਨ ਦੇ ਬਾੜਮੇਰ ਜ਼ਿਲੇ ’ਚ ਨਵੇਂ ਤੇਲ ਖੇਤਰ ਦੀ ਖੋਜ ਦਾ ਐਲਾਨ ਕੀਤਾ। ਇਹ ਤੇਲ ਭੰਡਾਰ ਉਸੇ ਰੇਗਿਸਤਾਨ ਖੇਤਰ ’ਚ ਮਿਲਿਆ ਹੈ, ਜਿੱਥੇ ਕੰਪਨੀ ਦਾ ‘ਭਰਪੂਰ ਤੇਲ ਖੇਤਰ’ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਨੇ ਸਰਕਾਰ ਅਤੇ ਹਾਈਡ੍ਰੋਕਾਰਬਨ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਚ.) ਨੂੰ ਓ. ਏ. ਐੱਲ. ਪੀ. (ਓਪਨ ਏਰੀਆ ਲਾਈਸੈਂਸਿੰਗ ਨੀਤੀ) ਦੇ ਤਹਿਤ ਆਉਣ ਵਾਲੇ ਬਲਾਕ ਆਰ. ਜੇ.-ਓ. ਐੱਨ. ਐੱਚ. ਪੀ.-2017/1 ’ਚ ਪੁੱਟੇ ਗਏ ਖੂਹ ਡਬਲਯੂ. ਐੱਮ.-ਬੇਸਲ ਡੀ. ਡੀ. ਫੈਨ-1 ’ਚ ਤੇਲ ਖੋਜ ਬਾਰੇ ਦੱਸ ਦਿੱਤਾ ਹੈ। ਇਸ ਖੋਜ ਨੂੰ ‘ਦੁਰਗਾ’ ਨਾਂ ਦਿੱਤਾ ਗਿਆ ਹੈ।
ਕੇਅਰਨ ਆਇਲ ਐਂਡ ਗੈਸ ਨੇ ਕਿਹਾ ਕਿ ਬਲਾਕ ਦੀ ਨਿਗਰਾਨੀ ਨਾਲ ਜੁੜੀ ਕਮੇਟੀ (ਪ੍ਰਬੰਧਨ ਕਮੇਟੀ) ਤੋਂ ਮਨਜ਼ੂਰੀ ਵੀ ਮੰਗੀ ਗਈ ਹੈ। ਇਹ ਬਲਾਕ ਉਨ੍ਹਾਂ 41 ਖੇਤਰਾਂ ’ਚੋਂ ਇਕ ਹੈ, ਜਿਸ ਨੂੰ ਕੰਪਨੀ ਨੇ ਓਪਨ ਏਰੀਆ ਲਾਈਸੈਂਸਿੰਗ ਨੀਤੀ ਦੇ ਤਹਿਤ ਅਕਤੂਬਰ 2018 ’ਚ ਪਹਿਲੇ ਦੌਰ ਦੀ ਬੋਲੀ ’ਚ ਹਾਸਲ ਕੀਤਾ ਸੀ। ਸ਼ੇਅਰ ਬਾਜ਼ਾਰ ’ਚ ਸੂਚੀਬੱਧ ਕੇਅਰਨ ਆਇਲ ਐਂਡ ਗੈਸ ਵੇਦਾਂਤਾ ਲਿਮ. ਦੀ ਪੂਰੀ ਸਹਾਇਕ ਇਕਾਈ ਹੈ।
ਕੰਪਨੀ ਮੁਤਾਬਕ ਦੁਰਗਾ-1 (ਪਹਿਲਾਂ ਡਬਲਯੂ. ਐੱਮ-ਬੇਸਲ ਡੀ. ਡੀ. ਫੈਨ-1) ਦੂਜਾ ਖੂਹ ਹੈ, ਜਿਸ ਦੀ ਖੋਦਾਈ ਆਰ. ਜੇ.-ਓ. ਐੱਨ. ਐੱਚ. ਪੀ.-2017/1 ’ਚ ਕੀਤੀ ਗਈ ਹੈ। ਇਸ ਖੂਹ ਦੀ ਖੋਦਾਈ 2615 ਮੀਟਰ ਦੀ ਡੂੰਘਾਈ ਤੱਕ ਕੀਤੀ ਗਈ।