ਇਨਕਮ ਟੈਕਸ ਵਿਭਾਗ ਨੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਜਾਰੀ ਕੀਤਾ ਫਾਰਮ

Sunday, Jul 02, 2017 - 02:45 AM (IST)

ਇਨਕਮ ਟੈਕਸ ਵਿਭਾਗ ਨੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਜਾਰੀ ਕੀਤਾ ਫਾਰਮ

ਨਵੀਂ ਦਿੱਲੀ-ਇਨਕਮ ਟੈਕਸ ਵਿਭਾਗ ਨੇ ਟੈਕਸਦਾਤਿਆਂ ਲਈ ਮੈਨੂਅਲ ਤੌਰ 'ਤੇ ਆਪਣੇ ਆਧਾਰ ਕਾਰਡ ਨੂੰ ਸਥਾਈ ਖਾਤਾ ਨੰਬਰ (ਪੈਨ) ਨਾਲ ਜੋੜਨ ਲਈ ਵਨ ਪੇਜ ਫਾਰਮ ਜਾਰੀ ਕੀਤਾ ਹੈ। ਇਸ ਫਾਰਮ 'ਚ ਇਕ ਵਿਅਕਤੀ ਨੂੰ ਆਧਾਰ ਕਾਰਡ ਅਤੇ ਪੈਨ ਨੰਬਰ ਦੋਵਾਂ 'ਚ ਜੋ ਨਾਂ ਲਿਖੇ ਹੋਏ ਹਨ, ਉਹ ਨਾਂ ਫਾਰਮ ਵਿਚ ਲਿਖਣੇ ਪੈਣਗੇ। ਇਸ ਦੇ ਮਗਰੋਂ ਇਕ ਦਸਤਖਤ ਕੀਤਾ ਹੋਇਆ ਐਲਾਨ ਪੱਤਰ ਦੇਣਾ ਹੋਵੇਗਾ।
ਇਨਕਮ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜੋ ਲੋਕ 1 ਜੁਲਾਈ ਤੱਕ ਆਧਾਰ ਕਾਰਡ ਅਤੇ ਪੈਨ ਨੂੰ ਲਿੰਕ ਨਹੀਂ ਕਰ ਸਕੇ, ਉਨ੍ਹਾਂ ਕੋਲ ਈ-ਆਈ. ਟੀ. ਆਰ. 'ਚ ਯੂ. ਆਈ. ਡੀ. ਏ. ਆਈ. ਵਲੋਂ ਮੁਹੱਈਆ ਕਰਵਾਏ ਗਏ ਨੰਬਰ ਨੂੰ ਦੇਣ ਦਾ ਬਦਲ ਹੋਵੇਗਾ ਅਤੇ ਇਸ ਨੂੰ ਆਧਾਰ-ਪੈਨ ਨੂੰ ਜਾਇਜ਼ ਲਿੰਕਿੰਗ ਮੰਨਿਆ ਜਾਵੇਗਾ।


Related News