ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ ਕਰਵਾਓ ਰਜਿਸਟ੍ਰੇਸ਼ਨ

Saturday, Mar 13, 2021 - 04:11 PM (IST)

ਨਵੀਂ ਦਿੱਲੀ - ਸਰਕਾਰ ਨੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸਕੀਮ ਦੇ ਤਹਿਤ ਹੁਣ ਤੱਕ ਤਕਰੀਬਨ 45 ਲੱਖ ਲੋਕ ਰਜਿਸਟਰਡ ਹੋ ਚੁੱਕੇ ਹਨ। ਕੇਂਦਰ ਸਰਕਾਰ ਨੇ PM Shram Yogi Mandhan Yojana ਅਧੀਨ ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਮਹੀਨੇ ਵਿਚ ਘੱਟੋ ਘੱਟ 3000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੀ ਇਹ ਸਕੀਮ ਜੀਵਨ ਬੀਮਾ ਨਿਗਮ (LIC) ਦੁਆਰਾ ਚਲਾਈ ਜਾ ਰਹੀ ਹੈ, ਇਸ ਲਈ LIC ਹੀ ਪੈਨਸ਼ਨ ਦਾ ਭੁਗਤਾਨ ਵੀ ਕਰੇਗੀ।

ਜਾਣੋ ਇਸ ਯੋਜਨਾ ਬਾਰੇ 

ਸਰਕਾਰ ਨੇ ਸਾਲ 2019 ਵਿਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ ਤਕਰੀਬਨ 44.90 ਲੱਖ ਕਾਮਿਆਂ ਨੇ ਆਪਣੇ ਨਾਮ ਦਰਜ ਕਰਵਾਏ ਹਨ। ਮਹੀਨਾਵਾਰ 15,000 ਰੁਪਏ ਤੋਂ ਘੱਟ ਆਮਦਨ ਵਾਲੇ 18-40 ਸਾਲ ਦੇ ਕਾਮੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

ਪੈਨਸ਼ਨ ਲੈਣ ਲਈ ਕਰਨਾ ਹੋਵੇਗਾ ਇਹ ਕੰਮ

ਇਸ ਸਕੀਮ ਤਹਿਤ ਮਹੀਨੇ ਵਿਚ 55 ਤੋਂ 200 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ 18 ਸਾਲ ਦੇ ਲੋਕਾਂ ਨੂੰ 55 ਰੁਪਏ , 30 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ 100 ਰੁਪਏ ਅਤੇ 40 ਸਾਲ ਦੀ ਉਮਰ ਤੋਂ ਉਪਰ ਦੇ ਲੋਕਾਂ ਨੂੰ 200 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਜੇ ਕੋਈ ਮਜ਼ਦੂਰ 18 ਸਾਲ ਦੀ ਉਮਰ ਵਿਚ ਹੀ ਆਪਣੇ ਆਪ ਨੂੰ ਇਸ ਸਕੀਮ ਵਿਚ ਰਜਿਸਟਰ ਕਰਵਾਉਂਦਾ ਹੈ ਤਾਂ ਉਸ ਨੂੰ ਇੱਕ ਸਾਲ ਵਿਚ ਸਿਰਫ 660 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਉਸ ਵਰਕਰ ਨੂੰ 60 ਸਾਲ ਦੀ ਉਮਰ ਤੱਕ 27,720 ਰੁਪਏ ਦਾ ਨਿਵੇਸ਼ ਕਰਨਾ ਪਏਗਾ। 60 ਸਾਲ ਦੀ ਉਮਰ ਵਿਚ ਉਸ ਨੂੰ ਹਰ ਮਹੀਨੇ 3,000 ਰੁਪਏ ਮਿਲਣਗੇ।

ਇਹ ਵੀ ਪੜ੍ਹੋ : Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਜਾਣੋ ਕਿਵੇਂ ਕਰਵਾਉਣਾ ਹੈ ਰਜਿਸਟਰੇਸ਼ਨ

ਇਸ ਯੋਜਨਾ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਕਾਮਨ ਸਰਵਿਸ ਸੈਂਟਰ ( CSC Centre) ਜਾ ਕੇ ਆਪਣਾ ਖਾਤਾ ਖੁੱਲਵਾਉਣਾ ਪਵੇਗਾ। ਖਾਤਾ ਖੁੱਲ੍ਹਣ ਤੋਂ ਬਾਅਦ ਮਜ਼ਦੂਰ ਨੂੰ Shram Yogi Card ਜਾਰੀ ਕੀਤਾ ਜਾਵੇਗਾ। ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1800-267-6888 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ: ਅਗਲੇ ਮਹੀਨੇ ਤੋਂ ਮਹਿੰਗੀ ਹੋਵੇਗੀ ਇੰਸ਼ੋਰੈਂਸ ਪਾਲਿਸੀ!

ਜ਼ਰੂਰੀ ਦਸਤਾਵੇਜ਼

ਇਸ ਸਕੀਮ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਮਜ਼ਦੂਰਾਂ ਨੂੰ ਆਧਾਰ ਕਾਰਡ, ਬੈਂਕ ਖਾਤੇ ਦੀ ਪਾਸਬੁੱਕ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਅਗਲੇ 4 ਦਿਨ ਲਗਾਤਾਰ ਬੰਦ ਰਹਿਣਗੇ ਬੈਂਕ, ਅੱਜ ਹੀ ਨਿਬੇੜੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News