LIC ਦੇ IPO 'ਚ ਦੇਰੀ ਦੀਆਂ ਖਬਰਾਂ ਵਿਚਾਲੇ ਕੇਂਦਰ ਸਰਕਾਰ ਦਾ ਬਿਆਨ ਆਇਆ ਸਾਹਮਣੇ

Monday, Dec 20, 2021 - 01:29 PM (IST)

LIC ਦੇ IPO 'ਚ ਦੇਰੀ ਦੀਆਂ ਖਬਰਾਂ ਵਿਚਾਲੇ ਕੇਂਦਰ ਸਰਕਾਰ ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ - ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ.ਆਈ.ਸੀ.) ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦੇ ਆਉਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਹਨ, ਪਰ ਸਰਕਾਰ ਵੱਲੋਂ ਕੋਈ ਨਿਸ਼ਚਿਤ ਤਰੀਕ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਇਸ ਸਾਲ ਦੀ ਆਖਰੀ ਤਿਮਾਹੀ 'ਚ ਵੀ LIC ਦਾ IPO ਆਉਣ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ, ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਵਿੱਚ ਸਰਕਾਰ ਦੀ ਹਿੱਸੇਦਾਰੀ ਦੀ ਦੇਖਭਾਲ ਕਰਨ ਵਾਲੇ ਵਿਭਾਗ ਦੀਪਮ ਨੇ ਅੱਗੇ ਆ ਕੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

ਇਹ ਵੀ ਪੜ੍ਹੋ : LIC ਦੇ IPO ਦਾ ਇੰਤਜ਼ਾਰ ਕਰ ਰਹੇ ਨਿਵੇਸ਼ਕਾਂ ਨੂੰ ਕਰਨਾ ਪੈ ਸਕਦੈ ਲੰਮਾ ਇੰਤਜ਼ਾਰ, ਜਾਣੋ ਵਜ੍ਹਾ

ਦੀਪਮ ਨੇ ਇਕ ਟਵੀਟ 'ਚ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ 'ਚ ਇਹ ਅੰਦਾਜ਼ਾ ਲਗਾਉਣਾ ਗਲਤ ਹੈ ਕਿ LIC ਦਾ IPO ਇਸ ਵਿੱਤੀ ਸਾਲ 'ਚ ਨਹੀਂ ਆਵੇਗਾ। ਦੀਪਮ ਨੇ ਕਿਹਾ ਹੈ ਕਿ ਇਸ ਸਾਲ ਦੀ ਆਖਰੀ ਤਿਮਾਹੀ 'ਚ LIC ਦਾ IPO ਲਿਆਉਣ ਦੀ ਯੋਜਨਾ ਹੈ ਅਤੇ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ।

 

ਕਿਸ ਨੇ IPO ਵਿੱਚ ਦੇਰੀ ਦੀ ਸੰਭਾਵਨਾ ਪ੍ਰਗਟ ਕੀਤੀ ਹੈ?

LIC ਦਾ ਮੁੱਲ ਨਿਰਧਾਰਨ ਅਸਲ ਵਿੱਚ ਲੋੜ ਤੋਂ ਵੱਧ ਸਮਾਂ ਲੈ ਰਿਹਾ ਹੈ ਅਤੇ ਇਸਲਈ ਇਸ ਨਾਲ ਸਬੰਧਤ ਰਸਮੀ ਕਾਰਵਾਈਆਂ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਅਜਿਹੇ ਮੁੱਦੇ ਹਨ ਜਿਸ ਕਾਰਨ ਐਲਆਈਸੀ ਦੇ ਮੁੱਲ ਨੂੰ ਪੂਰਾ ਕਰਨਾ ਮੁਸ਼ਕਲ ਹੈ। ਮਰਚੈਂਟ ਬੈਂਕਰ ਨਾਲ ਕੰਮ ਕਰ ਰਹੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਭਾਵੇਂ LIC ਦਾ ਮੁਲਾਂਕਣ ਕਰ ਲਿਆ ਜਾਂਦਾ ਹੈ, ਕਈ ਰੈਗੂਲੇਟਰੀ ਪ੍ਰਕਿਰਿਆਵਾਂ ਹਨ ਜਿਨ੍ਹਾਂ ਨੂੰ IPO ਤੋਂ ਪਹਿਲਾਂ ਪੂਰਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਰਿਪੋਰਟ 'ਚ ਖ਼ੁਲਾਸਾ, ਭਾਰਤ ਵਿਚ ਹਰ ਘੰਟੇ ਆਉਂਦੀਆਂ ਹਨ 27,000 ਫਰਜ਼ੀ ਫੋਨ ਕਾਲਸ

SEBI ਦੇ ਨਾਲ ਬਿਜ਼ਨਸ ਰੈਗੂਲੇਟਰੀ ਅਥਾਰਟੀ (IRDA) ਨੂੰ ਜਾਣਕਾਰੀ

ਇਕ ਮਰਚੈਂਟ ਬੈਂਕਰ ਦੇ ਨਾਲ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਕੰਪਨੀ ਦੇ ਆਈਪੀਓ ਲਈ ਜਾਣ ਤੋਂ ਪਹਿਲਾਂ, ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਨੂੰ ਨਾ ਸਿਰਫ ਇਸ ਬਾਰੇ ਪੂਰੀ ਜਾਣਕਾਰੀ ਦੇਣੀ ਪੈਂਦੀ ਹੈ, ਸਗੋਂ ਕਾਰੋਬਾਰ ਕਰ ਰਹੀ ਕੰਪਨੀ ਦੇ ਰੈਗੂਲੇਟਰ ਤੋਂ ਮਨਜ਼ੂਰੀ ਵੀ ਲੈਣੀ ਪੈਂਦੀ ਹੈ। ਦਿਲਚਸਪ ਤੱਥ ਇਹ ਹੈ ਕਿ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (ਇਰਡਾ) ਦੇ ਮੁਖੀ ਦਾ ਅਹੁਦਾ ਪਿਛਲੇ 7 ਮਹੀਨਿਆਂ ਤੋਂ ਖਾਲੀ ਪਿਆ ਹੈ।

ਇਹ ਵੀ ਪੜ੍ਹੋ : ਡੇਢ ਕਰੋੜ 'ਚ ਨਿਲਾਮ ਹੋਵੇਗਾ ਦੁਨੀਆ ਦਾ ਪਹਿਲਾਂ SMS, ਜਾਣੋ 14 ਅੱਖਰਾਂ 'ਚ ਲਿਖਿਆ ਇਹ ਮੈਸਜ ਕੀ ਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News