''ਚਾਲੂ ਖਾਤੇ ਦਾ ਘਾਟਾ ਮੌਜੂਦਾ ਵਿੱਤੀ ਸਾਲ ਵਿਚ ਘਟ ਕੇ ਜੀ. ਡੀ. ਪੀ. ਦੇ ਇਕ ਫੀਸਦੀ ’ਤੇ ਰਹਿਣ ਦਾ ਅਨੁਮਾਨ''

Tuesday, Jan 02, 2024 - 07:32 PM (IST)

''ਚਾਲੂ ਖਾਤੇ ਦਾ ਘਾਟਾ ਮੌਜੂਦਾ ਵਿੱਤੀ ਸਾਲ ਵਿਚ ਘਟ ਕੇ ਜੀ. ਡੀ. ਪੀ. ਦੇ ਇਕ ਫੀਸਦੀ ’ਤੇ ਰਹਿਣ ਦਾ ਅਨੁਮਾਨ''

ਮੁੰਬਈ (ਭਾਸ਼ਾ) – ਅਮਰੀਕੀ ਬ੍ਰੋਕਰੇਜ ਕੰਪਨੀ ਗੋਲਡਮੈਨ ਸਾਕਸ ਨੇ ਕਿਹਾ ਕਿ ਮਜ਼ਬੂਤ ਪੂੰਜੀ ਪ੍ਰਵਾਹ ਨਾਲ ਭਾਰਤ ਦਾ ਗਲੋਬਲ ਪੱਧਰ ’ਤੇ ਲੈਣ-ਦੇਣ ਨਾਲ ਸਬੰਧ ਵਹੀ-ਖਾਤਾ ਉਮੀਦ ਦੀ ਤੁਲਨਾ ਵਿਚ ਕਿਤੇ ਵੱਧ ਮਜ਼ਬੂਤ ਹੈ। ਇਸ ਨੂੰ ਦੇਖਦੇ ਹੋਏ ਚਾਲੂ ਖਾਤੇ ਦਾ ਘਾਟਾ (ਕੈਡ) ਮੌਜੂਦਾ ਵਿੱਤੀ ਸਾਲ 2023-24 ਵਿਚ ਘੱਟ ਰਹੇਗਾ ਅਤੇ ਇਸ ਦੇ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਦੇ 1 ਫੀਸਦੀ ’ਤੇ ਰਹਿਣ ਦਾ ਅਨੁਮਾਨ ਹੈ। ਇਸ ਨਾਲ 39 ਅਰਬ ਡਾਲਰ ਦੀ ਅਦਾਇਗੀ ਸਰਪਲੱਸ ਦੀ ਸਥਿਤੀ ਹੋਵੇਗੀ।

ਇਹ ਵੀ ਪੜ੍ਹੋ :    RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ

ਗੋਲਡਮੈਨ ਸਾਕਸ ਨੇ ਇਕ ਰਿਪੋਰਟ ’ਚ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਘੱਟ ਹੋਣ, ਮਜ਼ਬੂਤ ਪੂੰਜੀ ਪ੍ਰਵਾਹ, ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਅਤੇ ਘੱਟ ਵਿਦੇਸ਼ੀ ਕਰਜ਼ੇ ਨਾਲ ਦੇਸ਼ ਦਾ ਗਲੋਬਲ ਪੱਧਰ ’ਤੇ ਲੈਣ-ਦੇਣ ਨਾਲ ਸਬੰਧ ਵਹੀ-ਖਾਤੇ ਦੇ ਅਨੁਕੂਲ ਰਹੇਗਾ। ਰਿਪੋਰਟ ਮੁਤਾਬਕ ਇਸ ਦੇ ਨਾਲ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਇਸ ਸਾਲ ਨੀਤੀਗਤ ਦਰ ਵਿਚ ਕਟੌਤੀ ਨੂੰ ਦੇਖਦੇ ਹੋਏ ਬਾਹਰੀ ਮੋਰਚੇ ’ਤੇ ਭਾਰਤ ਦੀ ਸਥਿਤੀ ਬਿਹਤਰ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ :    ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ

ਬ੍ਰੋਕਰੇਜ ਕੰਪਨੀ ਨੇ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੋਏ ਚਾਲੂ ਖਾਤੇ ਦੇ ਘਾਟੇ (ਕੈਡ) ਦੇ ਅਨੁਮਾਨ ਨੂੰ ਸੋਧ ਕੇ ਇਸ ਦੇ ਜੀ. ਡੀ. ਪੀ. ਦਾ ਇਕ ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਜੋ ਪਹਿਲਾਂ 1.3 ਫੀਸਦੀ ਸੀ। ਉਥੇ ਹੀ 2024-25 ਲਈ ਇਸ ਦੇ 1.3 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਦ ਕਿ ਪਹਿਲਾਂ ਇਸ ਦੇ 1.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਰਿਪੋਰਟ ’ਚ ਇਸ ਲਈ ਹੋਰ ਗੱਲਾਂ ਤੋਂ ਇਲਾਵਾ ਕੱਚੇ ਤੇਲ ਦੀ ਕੀਮਤ ਦੇ ਅਨੁਮਾਨ ਨੂੰ 90 ਡਾਲਰ ਪ੍ਰਤੀ ਬੈਰਲ ਤੋਂ ਘਟਾ ਕੇ 81 ਡਾਲਰ ਪ੍ਰਤੀ ਬੈਰਲ ਕੀਤੇ ਜਾਣ ਅਤੇ ਸੇਵਾ ਐਕਸਪੋਰਟ ਦੇ ਉਮੀਦ ਨਾਲੋਂ ਬਿਹਤਰ ਰਹਿਣ ਨੂੰ ਦੱਸਿਆ ਹੈ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News