ਚਾਲੂ ਮਾਲੀ ਸਾਲ ’ਚ ਪੂੰਜੀ ਬਾਜ਼ਾਰ ਤੋਂ ਜੁਟਾਈ ਗਈ ਰਕਮ 21 ਫੀਸਦੀ ਵਧ ਕੇ 14.27 ਲੱਖ ਕਰੋੜ ਹੋ ਜਾਵੇਗੀ : ਬੁਚ

Saturday, Jan 11, 2025 - 12:35 PM (IST)

ਚਾਲੂ ਮਾਲੀ ਸਾਲ ’ਚ ਪੂੰਜੀ ਬਾਜ਼ਾਰ ਤੋਂ ਜੁਟਾਈ ਗਈ ਰਕਮ 21 ਫੀਸਦੀ ਵਧ ਕੇ 14.27 ਲੱਖ ਕਰੋੜ ਹੋ ਜਾਵੇਗੀ : ਬੁਚ

ਮੁੰਬਈ (ਭਾਸ਼ਾ) – ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਨੇ ਕਿਹਾ ਕਿ ਸ਼ੇਅਰ ਅਤੇ ਕਰਜ਼ਾਂ ਸ੍ਰੋਤਾਂ ਸਮੇਤ ਪੂੰਜੀ ਬਾਜ਼ਾਰਾਂ ਤੋਂ ਜੁਟਾਈ ਗਈ ਕੁੱਲ ਰਕਮ ਦੇ ਚਾਲੂ ਮਾਲੀ ਸਾਲ 2024-25 ’ਚ ਲੱਗਭਗ 21 ਫੀਸਦੀ ਵਧ ਕੇ 14.27 ਲੱਖ ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਇਹ ਮਾਲੀ ਸਾਲ 2023-24 ’ਚ 11.8 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     11,12,13,14 ਜਨਵਰੀ ਨੂੰ ਰਹੇਗੀ ਛੁੱਟੀ, ਲਿਸਟ ਦੇਖ ਕੇ ਪੂਰੇ ਕਰੋ ਆਪਣੇ ਜ਼ਰੂਰੀ ਕੰਮ

ਬੁਚ ਨੇ ਕਿਹਾ ਕਿ ਚਾਲੂ ਮਾਲੀ ਸਾਲ 2024-25 ਦੇ ਪਿਛਲੇ 9 ਮਹੀਨਿਆਂ ’ਚ ਸੰਸਥਾਵਾਂ ਨੇ ਸ਼ੇਅਰਾਂ ਤੋਂ 3.3 ਲੱਖ ਕਰੋੜ ਅਤੇ ਕਰਜ਼ਾ ਬਾਜ਼ਾਰਾਂ ਤੋਂ 7.3 ਲੱਖ ਕਰੋੜ ਰੁਪਏ ਜੁਟਾਏ ਹਨ, ਜਿਸ ਨਾਲ ਕੁੱਲ ਜੁਟਾਈ ਗਈ ਰਕਮ 10.7 ਲੱਖ ਕਰੋੜ ਰੁਪਏ ਹੋ ਗਈ।

ਬੁਚ ਨੇ ਇਥੇ ਐੱਨ. ਆਈ. ਐੱਸ. ਐੱਮ. ਵਲੋਂ ਆਯੋਜਿਤ ਇਕ ਸੰਮੇਲਨ ’ਚ ਕਿਹਾ,‘ਜੇ ਅਸੀਂ ਚੌਥੀ ਤਿਮਾਹੀ (ਜਨਵਰੀ-ਮਾਰਚ) ਲਈ ਅੰਦਾਜ਼ਾ ਲਗਾਈਏ ਤਾਂ ਸ਼ਾਇਦ ਸਾਲ ਦੌਰਾਨ ਸ਼ੇਅਰ ਅਤੇ ਕਰਜ਼ਾ ਦੋਵਾਂ ਦੇ ਪੂੰਜੀ ਦੇ ਰੂਪ ’ਚ 14 ਲੱਖ ਕਰੋੜ ਰੁਪਏ ਤੋਂ ਵੱਧ ਜੁਟਾਏ ਜਾਣਗੇ।’

ਇਹ ਵੀ ਪੜ੍ਹੋ :     ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

ਬੁਚ ਨੇ ਪ੍ਰੋਗਰਾਮ ’ਚ ਇਕ ਪੇਸ਼ਕਾਰੀ ਦਿੱਤੀ, ਜਿਸ ’ਚ ਮਾਲੀ ਸਾਲ 2024-25 ’ਚ ਜੁਟਾਈ ਗਈ ਰਕਮ ਦਾ ਅੰਦਾਜ਼ਾ 14.27 ਲੱਖ ਕਰੋੜ ਰੁਪਏ ਮਾਪਿਆ ਗਿਆ ਹੈ। ਸੇਬੀ ਮੁਖੀ ਨੇ ਕਿਹਾ ਕਿ ਰੀਅਲ ਅਸਟੇਟ ਨਿਵੇਸ਼ ਟਰੱਸਟਾਂ, ਬੁਨਿਆਦੀ ਢਾਂਚਾ ਨਿਵੇਸ਼ ਟਰੱਸਟਾਂ ਅਤੇ ਮਿਊਂਸੀਪਲ ਬਾਂਡਜ਼ ਵੱਲੋਂ ਜੁਟਾਈ ਗਈ ਰਕਮ ਦਾ ਮਾਲੀ ਸਾਲ 2024-25 ਦੇ ਪਹਿਲੇ 9 ਮਹੀਨਿਆਂ ’ਚ ਜੁਟਾਈ ਗਈ ਕੁੱਲ ਪੂੰਜੀ ’ਚ ਬੇਹੱਦ ਘੱਟ ਯੋਗਦਾਨ ਰਿਹਾ। ਇਹ ਲੱਗਭਗ 10,000 ਕਰੋੜ ਰੁਪਏ ਹੈ ਪਰ ਅਗਲੇ ਦਹਾਕੇ ’ਚ ਇਸ ਦੇ ਸ਼ੇਅਰ ਤੇ ਕਰਜ਼ਾ ਬਾਜ਼ਾਰਾਂ ਤੋਂ ਜੁਟਾਈ ਗਈ ਰਕਮ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :      ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ

ਪੇਸ਼ਕਸ਼ਾਂ ’ਚ ਤੇਜ਼ੀ ਲਿਆਉਣ ਲਈ ਬਣਾਈ ਇਕ ਪ੍ਰਣਾਲੀ

ਬੁਚ ਨੇ ਕਿਹਾ ਕਿ ਪੂੰਜੀ ਬਾਜ਼ਾਰ ਰੈਗੂਲੇਟਰੀ ਪੇਸ਼ਕਸ਼ਾਂ ਦੇ ਨਿਪਟਾਰੇ ’ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲਘੂ ਅਤੇ ਮਝਲੇ ਉਦਯੋਗਾਂ (ਐੱਸ. ਐੱਮ. ਈ.) ਦੇ ਬੋਰਡ ਪ੍ਰਸਤਾਵਾਂ ਦੇ ਨਿਪਟਾਰੇ ’ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਦੀ ਵੀ ਵਚਨਬੱਧਤਾ ਜਤਾਈ।

ਉਨ੍ਹਾਂ ਕਿਹਾ ਕਿ ਰੈਗੂਲੇਟਰੀ ਨੇ ਪੇਸ਼ਕਸ਼ਾਂ ’ਚ ਤੇਜ਼ੀ ਲਿਆਉਣ ਲਈ ਇਕ ਪ੍ਰਣਾਲੀ ਬਣਾਈ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਉਦਯੋਗ ਵੀ ਇਸ ਨੂੰ ਅਪਣਾਏਗਾ। ਸੇਬੀ ਮੁਖੀ ਨੇ ਕਿਹਾ ਕਿ ਰੈਗੂਲੇਟਰੀ ਮਿਊਚੁਅਲ ਫੰਡਾਂ ਦੇ ਨਵੇਂ ਪ੍ਰਸਤਾਵਾਂ ਨੂੰ ਕਾਫੀ ਤੇਜ਼ੀ ਨਾਲ ਮਨਜ਼ੂਰੀ ਦੇ ਰਿਹਾ ਹੈ। ਨਾਲ ਹੀ 250 ਰੁਪਏ ਦੀ ਘੱਟੋ-ਘੱਟ ਰਕਮ ਦੇ ਨਾਲ ਵਿਵਸਥਿਤ ਨਿਵੇਸ਼ ਯੋਜਨਾਵਾਂ (ਐੱਸ. ਆਈ. ਪੀ.) ਛੇਤੀ ਹੀ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੇਬੀ ਨੂੰ ਵੱਖ-ਵੱਖ ਪਹਿਲੂਆਂ ’ਤੇ ਬਹੁਤ ਤੇਜ਼ੀ ਨਾਲ ਅੱਗੇ ਵਧਣ ਲਈ ਕੁਝ ਖੇਤਰਾਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇ ਅਸੀਂ ਵਿਕਾਸ ਦੇ ਮੋਰਚੇ ’ਤੇ ਆਪਣੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ ਤਾਂ ਇਹ ਗਤੀ ਜ਼ਰੂਰੀ ਹੈ।

ਇਹ ਵੀ ਪੜ੍ਹੋ :     BSNL ਦਾ ਵੱਡਾ ਧਮਾਕਾ, 90 ਦਿਨ ਵਾਲੇ ਪਲਾਨ 'ਚ ਮਿਲੇਗੀ ਸ਼ਾਨਦਾਰ ਕਾਲਿੰਗ ਅਤੇ ਡਾਟਾ ਸੁਵਿਧਾਵਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News