ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ''ਚ ਹੋਇਆ ਵਾਧਾ

Thursday, Jul 30, 2020 - 12:16 PM (IST)

ਨਵੀਂ ਦਿੱਲੀ : ਸਰਕਾਰ ਨੇ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਹੋਰ 2 ਮਹੀਨੇ ਯਾਨੀ 30 ਸਤੰਬਰ ਤੱਕ ਵਧਾ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਟੈਕਸਦਾਤਾਵਾਂ (ਟੈਕਸ ਦੇਣ ਵਾਲੇ) ਨੂੰ ਹੋਰ ਰਾਹਤ ਦਿੰਦੇ ਹੋਏ ਸੀ.ਬੀ.ਡੀ.ਟੀ. ਯਾਨੀ ਕੇਂਦਰੀ ਪ੍ਰਤੱਖ ਕਰ ਬੋਰਡ (CBDT-Central Board of Direct Taxes) ਨੇ ਵਿੱਤੀ ਸਾਲ 2018-19 (ਮੁਲਾਂਕਣ ਸਾਲ 2019-20) ਲਈ ਇਨਕਮ ਟੈਕਸ ਰਿਟਰਨ ਭਰਨੇ ਦੀ ਆਖ਼ਰੀ ਤਾਰੀਖ਼ 31 ਜੁਲਾਈ 2020 ਤੋਂ ਵਧਾ ਕੇ 30 ਸਤੰਬਰ 2020 ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿੱਤੀ ਸਾਲ 2018-19 ਦਾ ਮੂਲ ਅਤੇ ਸੋਧਿਆ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼ ਤੀਜੀ ਵਾਰ ਵਧਾਈ ਗਈ ਹੈ।


ਵਿੱਤੀ ਸਾਲ 2018-19 ਲਈ 31 ਮਾਰਚ 2020 ਤੱਕ ਆਈ.ਟੀ.ਆਰ. ਦਾਖ਼ਲ ਕਰਣਾ ਸੀ। ਹਾਲਾਂਕਿ ਇਸ ਨੂੰ ਪਹਿਲਾਂ 30 ਜੂਨ ਤੱਕ ਲਈ ਵਧਾਇਆ ਗਿਆ। ਫਿਰ ਇਸ ਨੂੰ ਵਧਾ ਕੇ 31 ਜੁਲਾਈ ਕੀਤਾ ਗਿਆ ਅਤੇ ਹੁਣ ਇਸ ਨੂੰ ਵਧਾ ਕੇ 30 ਸਤੰਬਰ 2020 ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਵਿੱਤੀ ਸਾਲ 2019-20 ਲਈ ਇਨਕਮ  ਟੈਕਸ ਰਿਟਰਨ ਦਾਖਲ ਕਰਨ ਦੀ ਸਮਾਂ-ਹੱਦ ਨੂੰ ਵੀ 30 ਨਵੰਬਰ 2020 ਤੱਕ ਲਈ ਪਹਿਲਾਂ ਹੀ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ ਇਨਕਮ  ਟੈਕਸ ਦੀ ਜੋ ਰਿਟਰਨ 31 ਜੁਲਾਈ 2020 ਅਤੇ 31 ਅਕਤੂਬਰ 2020 ਤੱਕ ਭਰੀ ਜਾਣੀ ਸੀ, ਉਨ੍ਹਾਂ ਨੂੰ ਹੁਣ 30 ਨਵੰਬਰ 2020 ਤੱਕ ਦਾਖਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਰ ਆਡਿਟ ਰਿਪੋਰਟ ਸੌਂਪਣ ਦੀ ਸਮਾਂ-ਹੱਦ ਨੂੰ 31 ਅਕਤੂਬਰ 2020 ਤੱਕ ਵਧਾ ਦਿੱਤਾ ਗਿਆ ਹੈ।


cherry

Content Editor

Related News