ਟਾਟਾ ਸਟੀਲ ਦੇ ਸਟਾਕਸ ਦਾ ਦਮ, ਇਕ ਮਹੀਨੇ 'ਚ ਦਿੱਤਾ 25 ਫ਼ੀਸਦੀ ਰਿਟਰਨ

Thursday, Apr 08, 2021 - 04:02 PM (IST)

ਨਵੀਂ ਦਿੱਲੀ- ਟਾਟਾ ਗਰੁੱਪ ਦੀ ਦਿੱਗਜ ਕੰਪਨੀ ਟਾਟਾ ਸਟੀਲ ਦਾ ਸ਼ੇਅਰ ਵੀਰਵਾਰ ਨੂੰ ਬੀ. ਐੱਸ. ਈ. 'ਤੇ ਕਾਰੋਬਾਰ ਦੌਰਾਨ 6 ਫ਼ੀਸਦੀ ਦੀ ਛਲਾਂਗ ਨਾਲ 924.25 ਰੁਪਏ ਦੇ ਆਲਟਾਈਮ ਹਾਈ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 29 ਅਕਤੂਬਰ 2007 ਨੂੰ ਇਹ 924 ਰੁਪਏ 'ਤੇ ਪੁੱਜਾ ਸੀ। ਉੱਥੇ ਹੀ, ਪਿਛਲੇ ਇਕ ਮਹੀਨੇ ਵਿਚ ਟਾਟਾ ਗਰੁੱਪ ਦੀ ਦਿੱਗਜ ਕੰਪਨੀ ਟਾਟਾ ਸਟੀਲ ਦਾ ਸ਼ੇਅਰ 25 ਫ਼ੀਸਦੀ ਚੜ੍ਹ ਚੁੱਕਾ ਹੈ। ਇਸ ਦਾ ਅਰਥ ਹੈ ਕਿ ਇਕ ਮਹੀਨੇ ਪਹਿਲਾਂ ਜਿਨ੍ਹਾਂ ਨੇ ਹੇਠਲੀ ਕੀਮਤ 'ਤੇ ਇਹ ਸ਼ੇਅਰ ਲਏ ਸਨ ਉਨ੍ਹਾਂ ਨੂੰ ਸ਼ਾਨਦਾਰ ਰਿਟਰਨ ਮਿਲਿਆ ਹੈ।

ਗਲੋਬਲ ਰੇਟਿੰਗ ਏਜੰਸੀਆਂ ਨੇ ਵਿੱਤੀ ਸਾਲ 2021 ਦੀ ਤੀਜੀ ਤਿਮਾਹੀ ਵਿਚ ਰਿਕਵਰੀ ਦਾ ਹਵਾਲਾ ਦਿੰਦੇ ਹੋਏ ਟਾਟਾ ਸਟੀਲ ਦੀ ਰੇਟਿੰਗ ਅਪਗ੍ਰੇਡ ਕਰ ਦਿੱਤੀ ਸੀ। ਇਸ ਤੋਂ ਬਾਅਦ ਟਾਟਾ ਸਟੀਲ ਦੇ ਸ਼ੇਅਰ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਸੋਨੇ ਦੀ ਵੱਡੀ ਛਲਾਂਗ, 10 ਗ੍ਰਾਮ 46,500 ਰੁ: ਤੋਂ ਪਾਰ, ਚਾਂਦੀ ਵੀ ਮਹਿੰਗੀ ਹੋਈ

ਉੱਥੇ ਹੀ, ਮੰਗਲਵਾਰ ਨੂੰ ਸਟੈਂਡਰਡ ਐਂਡ ਪੂਅਰਸ ਨੇ ਟਾਟਾ ਸਟੀਲ ਦੀ ਕ੍ਰੈਡਿਟ ਰੇਟਿੰਗ ਦੀ ਦਰਜਾਬੰਦੀ ਵਧਾ ਦਿੱਤੀ ਸੀ। ਮਜਬੂਤ ਨਕਦ ਤਰਲਤਾ ਅਤੇ ਕੰਪਨੀ ਦੀ ਕਰਜ਼ ਘੱਟ ਕਰਨ ਦੇ ਇਰਾਦੇ ਦੇ ਮੱਦੇਨਜ਼ਰ ਅਗਲੇ ਦੋ ਸਾਲਾਂ ਵਿਚ ਟਾਟਾ ਸਟੀਲ ਦੇ ਕਰਜ਼ ਵਿਚ ਭਾਰੀ ਕਮੀ ਆਉਣ ਦੀ ਉਮੀਦ ਹੈ। ਮੂਡੀਜ਼ ਨੇ ਵੀ ਹਾਲ ਵਿਚ ਟਾਟਾ ਸਟੀਲ ਦਾ ਆਊਟਲੁਕ ਨੈਗੇਟਿਵ ਤੋਂ ਸਟੈਬਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਬਿਰਲਾ ਦਾ ਇਹ IPO ਹੋਵੇਗਾ ਲਾਂਚ, ਇਕ ਹੀ ਦਿਨ 'ਚ ਹੋ ਸਕਦੈ ਮੋਟਾ ਮੁਨਾਫ਼ਾ

ਸਟੀਲ ਦੀ ਮੰਗ ਵਧੀ
ਟਾਟਾ ਸਟੀਲ ਦਾ ਸ਼ੇਅਰ ਪਿਛਲੇ 6 ਮਹੀਨਿਆਂ ਵਿਚ ਲਗਭਗ 150 ਫ਼ੀਸਦੀ ਦੀ ਤੇਜ਼ੀ ਨਾਲ ਵਧਿਆ ਹੈ, ਜਦੋਂ ਕਿ ਇਸ ਸਮੇਂ ਦੌਰਾਨ ਬੀ. ਐੱਸ. ਈ ਸੈਂਸੇਕਸ ਵਿਚ 24 ਫ਼ੀਸਦੀ ਦੀ ਬੜ੍ਹਤ ਆਈ ਹੈ। ਗਲੋਬਲ ਅਤੇ ਭਾਰਤੀ ਆਰਥਿਕਤਾ ਵਿਚ ਰਿਕਵਰੀ ਨਾਲ ਦੇਸ਼ ਵਿਚ ਸਟੀਲ ਦੀ ਮੰਗ ਵਿਚ ਮਹੱਤਵਪੂਰਣ ਸੁਧਾਰ ਹੋਇਆ ਹੈ। ਬੁਨਿਆਦੀ ਢਾਂਚੇ ਖੇਤਰ ਵਿਚ ਨਿਵੇਸ਼ ਤੇ ਹਾਲੀਆ ਵਿਕਾਸ ਨੀਤੀ ਨਾਲ ਸਟੀਲ ਦੀ ਮੰਗ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਗੌਰਤਲਬ ਹੈ ਕਿ ਸ਼ੇਅਰ ਬਾਜ਼ਾਰ ਦਾ ਰਿਟਰਨ ਜੋਖਮ ਭਰਿਆ ਹੁੰਦਾ ਹੈ, ਇਸ ਲਈ ਨੁਕਸਾਨ ਸਹਿਣ ਸਕਣ ਦੀ ਹਿੰਮਤ ਮੁਤਾਬਕ ਹੀ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਰਿਟਰਨ ਫਿਕਸਡ ਨਹੀਂ ਹੁੰਦਾ।

ਇਹ ਵੀ ਪੜ੍ਹੋ- ਵੱਡਾ ਝਟਕਾ! ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਪੈਟਰੋਲ-ਡੀਜ਼ਲ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News