ਟਾਟਾ ਹਾਊਸਿੰਗ ਸੁਤੰਤਰਤਾ ਦਿਵਸ ''ਤੇ ਘਰ ਖਰੀਦਦਾਰਾਂ ਨੂੰ ਵੱਖ-ਵੱਖ ਪੇਸ਼ਕਸ਼ਾਂ
Wednesday, Aug 14, 2024 - 04:45 PM (IST)
ਨਵੀਂ ਦਿੱਲੀ, (ਭਾਸ਼ਾ) - ਰੀਅਲ ਅਸਟੇਟ ਕੰਪਨੀ ਟਾਟਾ ਹਾਊਸਿੰਗ ਡਿਵੈਲਪਮੈਂਟ ਕੰਪਨੀ ਨੇ ਭਾਰੀ ਮੰਗ ਦੇ ਵਿਚਾਲੇ ਵਿਕਰੀ ਵਧਾਉਣ ਲਈ ਦੇਸ਼ ਭਰ ਵਿਚ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਪਣੇ ਕੁਝ ਪ੍ਰੋਜੈਕਟਾਂ ’ਚ ਸਟੈਂਪ ਡਿਊਟੀ ਘਟਾਉਣ ਅਤੇ ਮੁਫਤ ਤੋਹਫ਼ਿਆਂ ਸਮੇਤ ਕਈ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਹ ਭਾਰਤ ਦੇ ਦੱਖਣ ਅਤੇ ਪੱਛਮੀ ਖੇਤਰਾਂ 'ਚ ਆਪਣੇ ਵੱਕਾਰੀ ਲਗਜ਼ਰੀ ਪ੍ਰੋਜੈਕਟਾਂ ਲਈ ਸੁਤੰਤਰਤਾ ਦਿਵਸ 'ਤੇ ਵਿਸ਼ੇਸ਼ ਆਫਰ ਦੇ ਰਹੀ ਹੈ। ਕੰਪਨੀ ਨੇ ਕਿਹਾ, "ਟਾਟਾ ਹਾਊਸਿੰਗ ਇਸ ਤਿਉਹਾਰੀ ਸੀਜ਼ਨ ਦੌਰਾਨ ਖਰੀਦਦਾਰਾਂ ਲਈ ਘਰ ਦੀ ਖਰੀਦਦਾਰੀ ਨੂੰ ਵਧੇਰੇ ਪ੍ਰਾਪਤੀ ਯੋਗ ਅਤੇ ਲਾਭਕਾਰੀ ਬਣਾਉਣ ਲਈ ਸਟੈਂਪ ਡਿਊਟੀ ਵਿੱਚ ਕਟੌਤੀ ਵਰਗੇ ਮਹੱਤਵਪੂਰਨ ਵਿੱਤੀ ਲਾਭਾਂ ਦੀ ਪੇਸ਼ਕਸ਼ ਕਰ ਕੇ ਇਸ ਉੱਚ ਮੰਗ ਦੀ ਮਿਆਦ ਦਾ ਫਾਇਦਾ ਉਠਾ ਰਹੀ ਹੈ।"
ਪੱਛਮੀ ਖੇਤਰ ’ਚ, ਠਾਣੇ ’ਚ ਟਾਟਾ ਹਾਊਸਿੰਗ ਦਾ 'ਸੇਰੀਨ' ਪ੍ਰੋਜੈਕਟ ਸਟੈਂਪ ਡਿਊਟੀ 'ਤੇ 19 ਲੱਖ ਰੁਪਏ ਤੱਕ ਦੀ ਕਾਫ਼ੀ ਬੱਚਤ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਕਲਿਆਣ ’ਚ ਟਾਟਾ ਹਾਊਸਿੰਗ ਦਾ 'ਅਮੰਤਰਾ' ਪਹਿਲੀਆਂ 25 ਯੂਨਿਟਾਂ ਲਈ ਆਪਣੇ ਘਰ ਖਰੀਦਦਾਰਾਂ ਨੂੰ ਸਟੈਂਪ ਡਿਊਟੀ 'ਤੇ 4 ਲੱਖ ਰੁਪਏ ਤੱਕ ਦੀ ਬਚਤ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ, ਪੁਣੇ ਵਿੱਚ ਟਾਟਾ ਵੈਲਿਊ ਹੋਮਜ਼ ਰਾਹੀਂ 'ਸੈਂਸ 66' ਮਜ਼ਬੂਤ ਭੁਗਤਾਨ ਯੋਜਨਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਦੱਖਣੀ ਖੇਤਰ ’ਚ, ਕੋਚੀ ਵਿੱਚ ਟਾਟਾ ਰਿਐਲਟੀ ਦਾ 'ਤ੍ਰਿਤਵਮ' ਪ੍ਰੋਜੈਕਟ ਆਪਣੇ ਘਰ ਖਰੀਦਦਾਰਾਂ ਨੂੰ ਜ਼ੀਰੋ ਸਟੈਂਪ ਡਿਊਟੀ ਦਾ ਲਾਭ ਦੇ ਰਿਹਾ ਹੈ। ਬੈਂਗਲੁਰੂ ਦੇ 'ਨਿਊ ਹੈਵਨ' ਪ੍ਰੋਜੈਕਟ ’ਚ, ਇਹ 3 ਲੱਖ ਰੁਪਏ ਤੱਕ ਦੇ ਫਰਨੀਸ਼ਿੰਗ ਵਾਊਚਰ ਪ੍ਰਦਾਨ ਕਰ ਰਿਹਾ ਹੈ।