ਕੋਰੋਨਾ ਸੰਕਟ ਕਾਰਨ ਟਾਟਾ ਛੁੱਟੀ ’ਤੇ ਗਏ ਕਰਮਚਾਰੀਆਂ ਦੀ ਤਨਖਾਹ ਨਹੀਂ ਕੱਟੇਗਾ

Saturday, Mar 21, 2020 - 11:51 AM (IST)

ਕੋਰੋਨਾ ਸੰਕਟ ਕਾਰਨ ਟਾਟਾ ਛੁੱਟੀ ’ਤੇ ਗਏ ਕਰਮਚਾਰੀਆਂ ਦੀ ਤਨਖਾਹ ਨਹੀਂ ਕੱਟੇਗਾ

ਬਿਜ਼ਨੈਸ ਡੈਸਕ— ਕੋਰੋਨਾ ਵਾਇਰਸ ਦੇ ਸੰਕਟ ਵਿਚਾਲੇ ਟਾਟਾ ਸਮੂਹ ਦੀਆਂ ਕੰਪਨੀਆਂ ਅਸਥਾਈ ਕਰਮਚਾਰੀਆਂ ਅਤੇ ਦਿਹਾੜੀ ਮਜ਼ਦੂਰਾਂ ਨੂੰ ਮਾਰਚ-ਅਪ੍ਰੈਲ ਦੀ ਪੂਰੀ ਤਨਖਾਹ ਦੇਣਗੀਆਂ। ਟਾਟਾ ਸੰਸ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਜੇਕਰ ਕੋਈ ਅਸਥਾਈ ਕਰਮਚਾਰੀ ਜਾਂ ਦਿਹਾੜੀ ਮਜ਼ਦੂਰ ਵੱਖ ਰਹਿਣ ਦੇ ਲਈ ਚੁੱਕੇ ਗਏ ਕਦਮਾਂ ਦੇ ਚਲਦੇ ਕੰਮ ’ਤੇ ਨਹੀਂ ਪਹੁੰਚਦਾ ਹੈ ਤਾਂ ਉਸ ਸਥਿਤੀ ’ਚ ਵੀ ਟਾਟਾ ਸਮੂਹ ਦੀਆਂ ਕੰਪਨੀਆਂ ਉਨ੍ਹਾਂ ਨੂੰ ਮਾਰਚ ਅਤੇ ਅਪ੍ਰੈਲ ਦੀ ਪੂਰੀ ਤਨਖਾਹ ਦੇਵੇਗੀ।

ਚੰਦਰਸ਼ੇਖਰਨ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਵਿਸ਼ਵ ਪੱਧਰੀ ਮਹਾਮਾਰੀ ਹੈ। ਅਜਿਹੇ ’ਚ ਮੁਸ਼ਕਲ ਸਮੇਂ ’ਚ ਦੇਸ਼ ਨੂੰ ਸਾਮੂਹਿਕ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਟਾਟਾ ਸਮੂਹ ਦੀਆਂ ਸਾਰੀਆਂ ਕੰਪਨੀਆਂ ਤੋਂ ਬਹੁਤ ਜ਼ਿਆਦਾ ਸਾਵਧਾਨੀ ਵਰਤਨ ਨੂੰ ਕਿਹਾ ਗਿਆ ਹੈ। ਸਾਡੇ ਲਈ ਸਾਡੇ ਕਰਮਚਾਰੀ, ਉਨ੍ਹਾਂ ਦੇ ਪਰਿਵਾਰ, ਸਾਡੇ ਸਪਲਾਈਕਰਤਾ, ਡਿਸਟਿ੍ਰਬਿਊਟਰ ਅਤੇ ਹੋਰ ਸਾਰਿਆਂ ਦੀ ਸਿਹਤ ਦੀ ਰੱਖਿਆ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਟਾਟਾ ਸਮੂਹ ਦੀਆਂ ਕੰਪਨੀਆਂ ਨੇ ਵੱਡੇ ਪੱਧਰ ’ਤੇ ਘਰੋਂ ਕੰਮ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। 

ਚੰਦਰਨਸ਼ੇਖਰਨ ਨੇ ਕਿਹਾ ਕਿ ਅਸੀਂ ਆਪਣੇ ਕਰਮਚਾਰੀਆਂ ਨੂੰ ਤੇਜ਼ੀ ਨਾਲ ਵੱਡੇ ਪੱਧਰ ’ਤੇ ਘਰੋਂ ਕੰਮ ਕਰਨ ਲਈ ਕਿਹਾ ਹੈ ਤਾਂ ਜੋ ਬਹੁਤ ਜ਼ਰੂਰੀ ਹਾਲਾਤ ’ਚ ਹੀ ਕਰਮਚਾਰੀਆਂ ਨੂੰ ਘਰੋਂ ਬਾਹਰ ਨਿਕਲਣਾ ਪਏ। ਜਨਹਿਤ ’ਚ ਸਮਾਨ ਜਾਂ ਸੇਵਾਵਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਤੋਂ ਵੱਖ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਦਾ ਜ਼ਿਆਦਾ ਨੁਕਸਾਨ ਸਮਾਜ ਦੇ ਹੇਠਲੇ ਤਬਕੇ ਨੂੰ ਹੋਵੇਗਾ। ਅਜਿਹੇ ਸੰਕਟ ਦੇ ਸਮੇਂ ਉਨ੍ਹਾਂ ਦੀ ਸਮੂਹ ਦੀਆਂ ਕੰਪਨੀਆਂ ਅਸਥਾਈ ਅਤੇ ਦਿਹਾੜੀ ਮਜ਼ਦੂਰਾਂ ਦੀ ਪੂਰੀ ਤਨਖਾਹ ਦੇਣਾ ਯਕੀਨੀ ਕਰਨਗੀਆਂ।

ਇਹ ਵੀ ਪੜ੍ਹੋ : Mcdonald,KFC ਅਤੇ Dominos ਰਖਣਗੇ ਤੁਹਾਡੀ ਸਿਹਤ ਦਾ ਧਿਆਨ, ਘਰ ਬੈਠੇ ਮਿਲੇਗਾ ਮਨਪਸੰਦ ਭੋਜਨ


author

Tarsem Singh

Content Editor

Related News