ਚੀਨ 'ਚ ਕੈਂਸਰ ਦੀ ਦਵਾਈ ਪੇਸ਼ ਕਰਨ ਲਈ 'ਸਨ ਫਾਰਮਾ' ਨੇ ਕੀਤਾ ਸਮਝੌਤਾ

Wednesday, Nov 06, 2019 - 05:19 PM (IST)

ਚੀਨ 'ਚ ਕੈਂਸਰ ਦੀ ਦਵਾਈ ਪੇਸ਼ ਕਰਨ ਲਈ 'ਸਨ ਫਾਰਮਾ' ਨੇ ਕੀਤਾ ਸਮਝੌਤਾ

ਨਵੀਂ ਦਿੱਲੀ — ਦਿੱਗਜ ਦਵਾਈ ਕੰਪਨੀ 'ਸਨ ਫਾਰਮਾ' ਨੇ ਚੀਨ 'ਚ ਕੈਂਸਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਅਤੇ ਉਤਪਾਦਾਂ ਨੂੰ ਪੇਸ਼ ਕਰਨ ਲਈ ਬ੍ਰਿਟੇਨ ਦੀ ਏਸਟ੍ਰਾਜੇਨੇਕਾ ਨਾਲ ਲਾਇਸੈਂਸ ਸਮਝੌਤਾ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਨ ਫਾਰਮਾ ਨੇ ਬਿਆਨ 'ਚ ਕਿਹਾ ਕਿ ਇਸ ਕਰਾਰ ਨਾਲ ਚੀਨ 'ਚ ਰੋਗੀਆਂ ਨੂੰ ਗੁਣਵੱਤਾ ਭਰਪੂਰ ਦਵਾਈਆਂ ਉਪਲੱਬਧ ਕਰਵਾਉਣ ਅਤੇ ਉਨ੍ਹਾਂ ਦੀ ਲਾਗਤ ਘੱਟ ਕਰਨ 'ਚ ਮਦਦ ਮਿਲੇਗੀ। ਸਮਝੌਤਿਆਂ ਦੀਆਂ ਸ਼ਰਤਾਂ ਮੁਤਾਬਕ ਸਨ ਫਾਰਮਾ 'ਤੇ ਕਰਾਰ 'ਚ ਸ਼ਾਮਲ ਦਵਾਈਆਂ ਦੇ ਵਿਕਾਸ ਅਤੇ ਨਿਰਮਾਣ ਦੀ ਜ਼ਿੰਮੇਵਾਰੀ ਹੋਵੇਗੀ ਜਦੋਂਕਿ ਏਸਟ੍ਰਾਜੇਨੇਕਾ ਚੀਨ 'ਚ ਇਨ੍ਹਾਂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਡਿਸਟ੍ਰਿਬਿਊਸ਼ਨ ਦਾ ਕੰਮ ਕਰੇਗੀ।

ਕੰਪਨੀ ਨੇ ਕਿਹਾ ਕਿ ਇਹ ਸਮਝੌਤਾ ਸ਼ੁਰੂ 'ਚ ਉਤਪਾਦਾਂ ਦੀ ਪਹਿਲੀ ਵਿਕਰੀ ਤੋਂ 10 ਸਾਲ ਲਈ ਹੋਵੇਗਾ। ਹਾਲਾਂਕਿ ਕੰਪਨੀ ਨੇ ਸਮਝੌਤੇ ਨਾਲ ਜੁੜੀ ਵਿੱਤੀ ਜਾਣਕਾਰੀ ਨਹੀਂ ਦਿੱਤੀ ਹੈ। 


Related News