ਸੁਕੰਨਿਆ ਸਮ੍ਰਿਧੀ, PPF ਸਮੇਤ ਛੋਟੀਆਂ ਬੱਚਤ ਯੋਜਨਾਵਾਂ 'ਤੇ ਵੱਡਾ ਅਪਡੇਟ, ਸਰਕਾਰ ਨੇ ਵਿਆਜ ਦਰਾਂ 'ਤੇ ਕੀ ਲਿਆ ਫੈਸਲਾ?
Wednesday, Jan 01, 2025 - 02:25 PM (IST)
ਨਵੀਂ ਦਿੱਲੀ (ਭਾਸ਼ਾ) – ਪੀ. ਪੀ. ਐੱਫ. ਅਤੇ ਐੱਨ. ਐੱਸ. ਸੀ. ਸਮੇਤ ਵੱਖ-ਵੱਖ ਛੋਟੀਆਂ ਬਚਤ ਯੋਜਨਾਵਾਂ ’ਤੇ ਵਿਆਜ ਦਰਾਂ 1 ਜਨਵਰੀ 2024 ਤੋਂ ਸ਼ੁਰੂੂ ਚੌਥੀ ਤਿਮਾਹੀ ਲਈ ਬਦਲੀਆਂ ਨਹੀਂ ਗਈਆਂ। ਵਿੱਤ ਮੰਤਰਾਲਾ ਦੀ ਇਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਨੋਟੀਫਿਕੇਸ਼ਨ ਅਨੁਸਾਰ ਸੁਕੰਨਿਆ ਸਮਰਿੱਧੀ ਯੋਜਨਾ ਦੇ ਤਹਿਤ ਜਮ੍ਹਾ ’ਤੇ 8.2 ਫੀਸਦੀ ਦੀ ਵਿਆਜ ਦਰ ਮਿਲੇਗੀ। 3 ਸਾਲ ਦੇ ਫਿਕਸ ਡਿਪਾਜ਼ਿਟ ’ਤੇ ਦਰ ਤੀਜੀ ਤਿਮਾਹੀ ’ਚ ਦਿੱਤੀ ਜਾ ਰਹੀ 7.1 ਫੀਸਦੀ ’ਤੇ ਬਣੀ ਰਹੇਗੀ। ਜਨਤਕ ਭਵਿੱਖ ਨਿਧੀ (ਪੀ. ਪੀ. ਐੱਫ.) ਅਤੇ ਡਾਕਘਰ ਬਚਤ ਜਮ੍ਹਾ ਯੋਜਨਾਵਾਂ ਦੀਆਂ ਵਿਆਜ ਦਰਾਂ ਵੀ ਕ੍ਰਮਵਾਰ 7.1 ਫੀਸਦੀ ਅਤੇ 4 ਫੀਸਦੀ ’ਤੇ ਬਰਕਰਾਰ ਰੱਖੀਆਂ ਗਈਆਂ ਹਨ। ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ 7.5 ਫੀਸਦੀ ਹੋਵੇਗੀ ਅਤੇ ਨਿਵੇਸ਼ 115 ਮਹੀਨਿਆਂ ’ਚ ਮੈਚਿਓਰ ਹੋਣਗੇ।
ਇਹ ਵੀ ਪੜ੍ਹੋ : ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ! ਲੇਟ ਫੀਸ ਦੇ ਨਾਲ ITR ਫਾਈਲ ਕਰਨ ਦੀ ਡੈੱਡਲਾਈਨ ਵਧੀ
ਯੋਜਨਾ ਜਨਵਰੀ ਤੋਂ ਮਾਰਚ 2025 ਵਿਆਜ ਦਰ (%)
ਬਚਤ ਖਾਤਾ 4.0
1 ਸਾਲ ਦਾ ਸਮਾਂ ਜਮ੍ਹਾਂ 6.9
2 ਸਾਲ ਦਾ ਸਮਾਂ ਡਿਪਾਜ਼ਿਟ 7.0
3 ਸਾਲ ਦਾ ਸਮਾਂ ਜਮ੍ਹਾਂ 7.1
5 ਸਾਲ ਦਾ ਸਮਾਂ ਜਮ੍ਹਾਂ 7.5
5 ਸਾਲ ਦੀ ਆਵਰਤੀ ਡਿਪਾਜ਼ਿਟ(RD) 6.7
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 8.2
ਮਹੀਨਾਵਾਰ ਆਮਦਨ ਸਕੀਮ 7.4
ਰਾਸ਼ਟਰੀ ਬੱਚਤ ਸਰਟੀਫਿਕੇਟ 7.7
ਪਬਲਿਕ ਪ੍ਰੋਵੀਡੈਂਟ ਫੰਡ 7.1
ਕਿਸਾਨ ਵਿਕਾਸ ਪੱਤਰ 7.5 (115 ਮਹੀਨਿਆਂ ਵਿੱਚ ਮੈਚਿਓਰ ਹੋ ਜਾਵੇਗਾ)
ਸੁਕੰਨਿਆ ਸਮ੍ਰਿਧੀ ਖਾਤਾ 8.2
ਇਹ ਵੀ ਪੜ੍ਹੋ : 15,000 ਤੋਂ ਜ਼ਿਆਦਾ ਵੈੱਬਸਾਈਟਸ ਤੇ ਇੰਫਲੁਐਂਸਰਸ 'ਤੇ ਲੱਗਾ ਬੈਨ, ਲੱਗੇ ਗੰਭੀਰ ਦੋਸ਼
ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.) ’ਤੇ ਵਿਆਜ ਦਰ ਜਨਵਰੀ-ਮਾਰਚ 2025 ਦੀ ਮਿਆਦ ਲਈ 7.7 ਫੀਸਦੀ ’ਤੇ ਬਣੀ ਰਹੇਗੀ। ਤੀਜੀ ਤਿਮਾਹੀ ਵਾਂਗ ਮਹੀਨਾਵਾਰ ਆਮਦਨ ਯੋਜਨਾ ’ਚ ਨਿਵੇਸ਼ ’ਤੇ 7.4 ਫੀਸਦੀ ਵਿਆਜ ਮਿਲੇਗਾ। ਪਿਛਲੀਆਂ 4 ਤਿਮਾਹੀਆਂ ਤੋਂ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਪਿਛਲੀ ਵਾਰ ਮਾਲੀ ਸਾਲ 2023-24 ਦੀ ਚੌਥੀ ਤਿਮਾਹੀ ਲਈ ਕੁਝ ਯੋਜਨਾਵਾਂ ’ਚ ਬਦਲਾਅ ਕੀਤਾ ਸੀ। ਸਰਕਾਰ ਹਰ ਤਿਮਾਹੀ ’ਚ ਡਾਕਘਰ ਅਤੇ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਛੋਟੀਆਂ ਬਚਤ ਯੋਜਨਾਵਾਂ ’ਤੇ ਵਿਆਜ ਦਰਾਂ ਨੂੰ ਨੋਟੀਫਾਈ ਕਰਦੀ ਹੈ।
ਇਹ ਵੀ ਪੜ੍ਹੋ : ਟੈਕਸ ਵਿਵਾਦਾਂ ਨੂੰ ਸੁਲਝਾਉਣ ਦਾ ਮੌਕਾ, ਸਰਕਾਰ ਨੇ ਵਧਾਈ 'ਵਿਵਾਦ ਸੇ ਵਿਸ਼ਵਾਸ ਯੋਜਨਾ' ਦੀ ਡੈੱਡਲਾਈਨ
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੀ ਬੇਟੀ 'ਸਨਾ' ਨੇ ਆਪਣੇ ਦਮ 'ਤੇ ਹਾਸਲ ਕੀਤਾ ਵੱਡਾ ਮੁਕਾਮ, ਮਿਲ ਰਿਹੈ ਮੋਟਾ ਪੈਕੇਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8