ਨਵੀਂ ਉੱਚਾਈ ''ਤੇ ਪਹੁੰਚੇਗਾ ਚੀਨੀ ਉਤਪਾਦਨ

07/17/2018 2:10:50 PM

ਨਵੀਂ ਦਿੱਲੀ—ਦੇਸ਼ 'ਚ ਚੀਨੀ ਦਾ ਉਤਪਾਦਨ ਅਗਲੇ ਸੀਜ਼ਨ 'ਚ 350 ਤੋਂ 355 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜੋ ਇਸ ਸਾਲ ਤੋਂ ਕਰੀਬ 10 ਫੀਸਦੀ ਜ਼ਿਆਦਾ ਹੈ। ਭਾਰਤੀ ਚੀਨੀ ਮਿਲ ਸੰਘ (ਇਸਮਾ) ਦੇ ਸ਼ੁਰੂਆਤੀ ਅਨੁਮਾਨਾਂ 'ਚ ਕਿਹਾ ਗਿਆ ਹੈ ਕਿ ਜੇਕਰ ਮਾਨਸੂਨ ਆਮ ਰਹੇ ਤਾਂ ਚੀਨੀ ਸੀਜ਼ਨ 2018-19 'ਚ ਉਤਪਾਦਨ ਨਵੇਂ ਰਿਕਾਰਡ 'ਤੇ ਪਹੁੰਚ ਸਕਦਾ ਹੈ। ਹਾਲਾਂਕਿ ਅਜੇ ਤੱਕ ਮਾਨਸੂਨ ਆਮ ਰਿਹਾ ਹੈ। 
ਲਗਾਤਾਰ ਦੂਜੇ ਸਾਲ ਚੀਨੀ ਦੇ ਰਿਕਾਰਡ ਉਤਪਾਦਨ ਨਾਲ ਖੁਦਰਾ ਬਾਜ਼ਾਰਾਂ 'ਚ ਇਸ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ, ਜਿਸ ਨਾਲ ਗੰਨੇ ਦੇ ਬਕਾਏ 'ਚ ਵਾਧਾ ਹੋ ਸਕਦਾ ਹੈ। ਸਰਕਾਰ ਦੇ ਕਈ ਕਦਮ ਚੁੱਕਣ ਤੋਂ ਬਾਅਦ ਚੀਨੀ ਦੀਆਂ ਕੀਮਤਾਂ 'ਚ ਕਾਫੀ ਸੁਧਾਰ ਦੇ ਸੰਕੇਤ ਦਿਸੇ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਸਹਿਕਾਰੀ ਚੀਨੀ ਫੈਕਟਰੀ ਪਰਿਸੰਘ (ਐੱਨ.ਐੱਫ.ਸੀ.ਐੱਸ.ਐੱਫ.) ਨੇ 2017-18 'ਚ ਰਿਕਾਰਡ ਉਤਪਾਦਨ ਤੋਂ ਬਾਅਦ 2018-19 'ਚ ਫਿਰ ਤੋਂ ਭਾਰੀ ਉਤਪਾਦਨ ਹੋਣ ਕਰਕੇ ਚਿੰਤਾ ਜਤਾਈ ਸੀ। 
ਇਸ ਦੌਰਾਨ ਇਸਮਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਚੀਨੀ ਉਤਪਾਦਕ ਸੂਬਾ ਉੱਤਰ ਪ੍ਰਦੇਸ਼ 'ਚ ਉਤਪਾਦਨ 2018-19 'ਚ ਵਧ ਕੇ 130 ਤੋਂ 135 ਲੱਖ ਟਨ 'ਤੇ ਪਹੁੰਚਣ ਦਾ ਅਨੁਮਾਨ ਹੈ ਜੋ ਇਸ ਸਾਲ 120.5 ਲੱਖ ਟਨ ਰਿਹਾ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਚੀਨੀ ਉਤਪਾਦਕ ਸੂਬਾ ਮਹਾਰਾਸ਼ਟਰ 'ਚ ਉਤਪਾਦਨ ਅਗਲੇ ਚੀਨੀ ਸੀਜ਼ਨ 'ਚ ਵਧ ਕੇ 110 ਤੋਂ 115 ਲੱਖ 'ਤੇ ਪਹੁੰਚਣ ਦਾ ਅਨੁਮਾਨ ਹੈ ਜੋ ਇਸ ਸਾਲ 36.5 ਲੱਖ ਟਨ ਰਿਹਾ ਹੈ। ਤਾਮਿਲਨਾਡੂ 'ਚ ਉਤਪਾਦਨ 6 ਲੱਖ ਟਨ ਤੋਂ ਵਧ ਕੇ 9 ਲੱਖ ਟਨ 'ਤੇ ਪਹੁੰਚਣ ਦਾ ਅਨੁਮਾਨ ਹੈ। 
ਇਸਮਾ ਦਾ ਕਹਿਣਾ ਹੈ ਕਿ ਗੰਨੇ ਦੀ ਜ਼ਿਆਦਾ ਉਪਲੱਬਧਾ ਨਾਲ ਚੀਨੀ ਦਾ ਉਤਪਾਦਨ ਵਧ ਸਕਦਾ ਹੈ। ਰਕਬੇ 'ਚ ਵਾਧਾ ਅਤੇ ਗੰਨੇ ਦੀ ਕਿਸਮ ਸੀ.ਈ.0238 ਨਾਲ ਉਤਪਾਦਕਤਾ 'ਚ ਵਾਧੇ ਨਾਲ ਗੰਨੇ ਦੀ ਉਪਲੱਬਧਾ ਵਧੇਗੀ।


Related News