ਸਟਾਕਸ ਬਾਜ਼ਾਰ ਵਿਚ ਛੁੱਟੀ, ਬੀ. ਐੱਸ. ਈ.-NSE ਰਹਿਣਗੇ ਬੰਦ

09/02/2019 8:12:36 AM

ਮੁੰਬਈ— ਗਣੇਸ਼ ਚਤੁਰਥੀ ’ਤੇ ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਅਤੇ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰਾਂ ’ਚ ਛੁੱਟੀ ਰਹੇਗੀ। ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਣਗੇ, ਜਿਸ ’ਤੇ ਸ਼ੁੱਕਰਵਾਰ ਨੂੰ ਜਾਰੀ ਹੋਏ ਜੀ. ਡੀ. ਪੀ. ਅੰਕੜੇ ਤੇ ਅਮਰੀਕਾ-ਚੀਨ ਵਿਚਕਾਰ ਵਪਾਰ ਯੁੱਧ ਦਾ ਅਸਰ ਦੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਯੂ. ਐੱਸ. ਨੇ ਚੀਨੀ ਸਮਾਨਾਂ ’ਤੇ ਅਤੇ ਚੀਨ ਨੇ ਅਮਰੀਕੀ ਸਮਾਨਾਂ ਦੇ ਇੰਪੋਰਟ ’ਤੇ ਟੈਰਿਫ ਲਗਾ ਦਿੱਤਾ ਹੈ, ਜਿਸ ਨਾਲ ਦੋ ਵਿਸ਼ਵ ਆਰਥਿਕ ਤਾਕਤਾਂ ਵਿਚਕਾਰ ਵਪਾਰ ਯੁੱਧ ਹੋਰ ਵਧਣ ਦਾ ਖਦਸ਼ਾ ਹੈ।

 

 

ਉੱਥੇ ਹੀ, ਸਰਕਾਰ ਵੱਲੋਂ ਪਿਛਲੇ ਹਫਤੇ ਸਰਚਾਰਜ ’ਤੇ ਦਿੱਤੀ ਗਈ ਰਾਹਤ ਦੇ ਬਾਵਜੂਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰਾਂ ’ਚੋਂ ਅਗਸਤ ਮਹੀਨੇ ਦੌਰਾਨ 5,920 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ 1 ਤੋਂ 30 ਅਗਸਤ ਤਕ ਇਕੁਇਟੀ ’ਚੋਂ 17,592.28 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 11,672.26 ਕਰੋੜ ਰੁਪਏ ਬਾਂਡ ਬਾਜ਼ਾਰ ’ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਅਗਸਤ ’ਚ ਐੱਫ. ਪੀ. ਆਈਜ਼. ਦੀ ਸ਼ੁੱਧ ਨਿਕਾਸੀ 5,920.02 ਕਰੋੜ ਰੁਪਏ ਰਹੀ। ਜੁਲਾਈ ’ਚ ਵਿਦੇਸ਼ੀ ਨਿਵੇਸ਼ਕਾਂ ਨੇ 2,985.88 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਬਜਟ ’ਚ ਸੁਪਰ ਰਿਚ ਸਰਚਾਰਜ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਸਨ। ਜੂਨ ਦੌਰਾਨ ਐੱਫ. ਪੀ. ਆਈ. ਨੇ 10,384 ਕਰੋੜ, ਮਈ ’ਚ 9,031 ਕਰੋੜ, ਅਪ੍ਰੈਲ ’ਚ 16,093 ਕਰੋੜ, ਮਾਰਚ ’ਚ 45,981 ਕਰੋੜ ਰੁਪਏ ਤੇ ਫਰਵਰੀ ’ਚ 11,182 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ। 
 


Related News