ਸ਼ੇਅਰ ਬਾਜ਼ਾਰ : ਸੈਂਸੈਕਸ 550 ਤੋਂ ਵਧ ਅੰਕ ਚੜ੍ਹਿਆ, ਨਿਫਟੀ 23,340 ਦੇ ਪੱਧਰ ''ਤੇ

Monday, Jan 20, 2025 - 02:10 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 550 ਤੋਂ ਵਧ ਅੰਕ ਚੜ੍ਹਿਆ, ਨਿਫਟੀ 23,340 ਦੇ ਪੱਧਰ ''ਤੇ

ਮੁੰਬਈ — ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 20 ਜਨਵਰੀ ਨੂੰ ਸੈਂਸੈਕਸ 550 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 77,170 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 140 ਅੰਕ ਚੜ੍ਹ ਕੇ 23,340 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 16 ਵਧ ਰਹੇ ਹਨ ਅਤੇ 14 ਘਟ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 26 ਵਧ ਰਹੇ ਹਨ ਅਤੇ 25 ਡਿੱਗ ਰਹੇ ਹਨ। NSE ਸੈਕਟਰਲ ਇੰਡੈਕਸ ਦੇ ਸਾਰੇ ਸੈਕਟਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ। ਪ੍ਰਾਈਵੇਟ ਬੈਂਕਿੰਗ ਸੈਕਟਰ ਸਭ ਤੋਂ ਵੱਧ  2.27% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਐਨਐਸਈ ਦੇ ਅੰਕੜਿਆਂ ਅਨੁਸਾਰ, 17 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 3,318.06 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,572.88 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.29 ਫੀਸਦੀ ਅਤੇ ਕੋਰੀਆ ਦਾ ਕੋਸਪੀ 0.076 ਫੀਸਦੀ ਚੜ੍ਹਿਆ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.45 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

17 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.78 ਫੀਸਦੀ ਦੇ ਵਾਧੇ ਨਾਲ 43,487 'ਤੇ ਬੰਦ ਹੋਇਆ। S&P 500 ਇੰਡੈਕਸ 1.00% ਵਧ ਕੇ 5,996 'ਤੇ ਬੰਦ ਹੋਇਆ। ਨੈਸਡੈਕ ਇੰਡੈਕਸ 1.51% ਵਧਿਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 17 ਜਨਵਰੀ ਨੂੰ ਸੈਂਸੈਕਸ 423 ਅੰਕ ਡਿੱਗ ਕੇ 76,619 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 109 ਅੰਕ ਡਿੱਗ ਕੇ 23,201 ਦੇ ਪੱਧਰ 'ਤੇ ਬੰਦ ਹੋਵੇਗਾ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 'ਚ ਤੇਜ਼ੀ ਅਤੇ 14 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 29 'ਚ ਤੇਜ਼ੀ ਅਤੇ 21 'ਚ ਗਿਰਾਵਟ ਦਰਜ ਕੀਤੀ ਗਈ। ਜਦਕਿ ਇਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਇਆ। NSE ਸੈਕਟਰਲ ਇੰਡੈਕਸ ਵਿੱਚ ਪ੍ਰਾਈਵੇਟ ਬੈਂਕਿੰਗ ਸੈਕਟਰ 2.17% ਦੀ ਗਿਰਾਵਟ ਵਿੱਚ ਸਭ ਤੋਂ ਵੱਧ ਘਾਟਾ ਰਿਹਾ।

 


author

Harinder Kaur

Content Editor

Related News