ਸ਼ੇਅਰ ਬਾਜ਼ਾਰ 'ਚ ਕਮਜ਼ੋਰੀ : ਸੈਂਸੈਕਸ 236 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 24,548 'ਤੇ ਬੰਦ
Thursday, Dec 12, 2024 - 03:59 PM (IST)
ਮੁੰਬਈ - ਅੱਜ ਸ਼ੇਅਰ ਬਾਜ਼ਾਰ 'ਚ ਨਿਫਟੀ ਦੀ ਹਫਤਾਵਾਰੀ ਮਿਆਦ 'ਤੇ ਬਾਜ਼ਾਰ 'ਚ ਗਿਰਾਵਟ ਵਧਦੀ ਨਜ਼ਰ ਆਈ। ਬਾਜ਼ਾਰ ਦਿਨ ਦੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗਦੇ ਅਤੇ ਬੰਦ ਹੁੰਦੇ ਦੇਖੇ ਗਏ। ਦੁਪਹਿਰ 12 ਵਜੇ ਤੋਂ ਬਾਅਦ ਸੈਂਸੈਕਸ-ਨਿਫਟੀ 'ਚ 300 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਬੈਂਕ ਨਿਫਟੀ 'ਚ ਵੀ ਕਰੀਬ 300 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਸਮਾਲਕੈਪ ਅਤੇ ਮਿਡਕੈਪ ਸੂਚਕਾਂਕ ਵੀ ਘਾਟੇ 'ਚ ਕਾਰੋਬਾਰ ਕਰਦੇ ਨਜ਼ਰ ਆਏ। ਹੁਣ ਸੈਂਸੈਕਸ 236.18 ਅੰਕ ਭਾਵ 0.29% ਦੀ ਗਿਰਾਵਟ ਨਾਲ 81,289.96 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨਿਫਟੀ50 ਵੀ 93.10 ਅੰਕਾਂ ਭਾਵ 0.38% ਦੀ ਗਿਰਾਵਟ ਨਾਲ 24,548.70 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 14 ਸਟਾਕ ਵਾਧੇ ਨਾਲ 35 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ।
ਸਭ ਤੋਂ ਜ਼ਿਆਦਾ ਗਿਰਾਵਟ ਐੱਫ.ਐੱਮ.ਸੀ.ਜੀ., ਆਟੋ, ਆਇਲ ਐਂਡ ਗੈਸ, ਮੀਡੀਆ, ਪੀ.ਐੱਸ.ਯੂ ਬੈਂਕ, ਰਿਐਲਟੀ ਵਰਗੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 'ਚ 14 ਦਿਨਾਂ ਦਾ ਵਾਧਾ ਖਤਮ ਹੁੰਦਾ ਨਜ਼ਰ ਆ ਰਿਹਾ ਸੀ ਅਤੇ ਦੋਵੇਂ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਮੁਦਰਾ ਬਾਜ਼ਾਰ 'ਚ ਰੁਪਿਆ 3 ਪੈਸੇ ਕਮਜ਼ੋਰ ਹੋ ਕੇ 84.86/$ 'ਤੇ ਬੰਦ ਹੋਇਆ।