ਸ਼ੇਅਰ ਬਾਜ਼ਾਰ : ਸੈਂਸੈਕਸ 700 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,486 ਦੇ ਪੱਧਰ 'ਤੇ ਬੰਦ

Wednesday, Mar 26, 2025 - 04:05 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 700 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,486 ਦੇ ਪੱਧਰ 'ਤੇ ਬੰਦ

ਨਵੀਂ ਦਿੱਲੀ - ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ ਸ਼ੇਅਰ ਬਾਜ਼ਾਰ ਵਿਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। 7 ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਬਾਜ਼ਾਰ ਟੁੱਟ ਕੇ  ਬੰਦ ਹੋਇਆ ਹੈ। ਸੈਂਸੈਕਸ 728.69 ਅੰਕ ਭਾਵ 0.93% ਦੀ ਗਿਰਾਵਟ ਨਾਲ 77,288.50 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 5 ਸਟਾਕ ਵਾਧੇ ਨਾਲ ਅਤੇ 25 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। Zomato,  NTPC ਦੇ ਸਟਾਕ 3 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਲੈ ਕੇ ਬੰਦ ਹੋਏ ਹਨ। Axis Bank ਤੇ Tech Mahindra'ਚ 2% ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਡੀਆ, ਪ੍ਰਾਈਵੇਟ ਬੈਂਕ ਅਤੇ ਰਿਐਲਟੀ ਸੈਕਟਰ ਵਿੱਚ 1% ਦੀ ਗਿਰਾਵਟ ਹੈ।

PunjabKesari

ਦੂਜੇ ਪਾਸੇ ਨਿਫਟੀ 'ਚ 181.80 ਅੰਕ ਭਾਵ 0.77% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 23,486.85 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 2,985 ਸਟਾਕ ਵਿਚੋਂ 622 ਵਾਧੇ ਨਾਲ 2,303 ਗਿਰਾਵਟ ਨਾਲ ਅਤੇ 60 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ। 25 ਮਾਰਚ ਨੂੰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 5,371.57 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦੋਂ ਕਿ ਘਰੇਲੂ ਨਿਵੇਸ਼ਕਾਂ (ਡੀਆਈਆਈ) ਨੇ 2,768.87 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਗਲੋਬਲ ਬਜ਼ਾਰ ਮਿਲਿਆ-ਜੁਲਿਆ ਰੁਝਾਨ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.29%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 0.26% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.17% ਉੱਪਰ ਹੈ।
25 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 42,587 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.46% ਵਧਿਆ ਅਤੇ S&P 500 ਇੰਡੈਕਸ 0.16% ਵਧਿਆ।

ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ

ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ (25 ਮਾਰਚ) ਨੂੰ ਸੈਂਸੈਕਸ 32 ਅੰਕ ਵਧ ਕੇ 78,017 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ 10 ਅੰਕਾਂ ਦੀ ਤੇਜ਼ੀ ਨਾਲ ਇਹ 23,668 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 10 ਵਧੇ ਜਦਕਿ 20 'ਚ ਗਿਰਾਵਟ ਦਰਜ ਕੀਤੀ ਗਈ। ਅਲਟਰਾਟੈਕ ਸੀਮੈਂਟ 3.32%, ਬਜਾਜ ਫਿਨਸਰਵ 2.16% ਅਤੇ ਇਨਫੋਸਿਸ 1.71% ਵਧੇ। ਜਦੋਂ ਕਿ ਜ਼ੋਮੈਟੋ (5.57%), ਇੰਡਸਇੰਡ ਬੈਂਕ (5.09%) ਅਤੇ ਅਡਾਨੀ ਪੋਰਟਸ (1.89%) ਡਿੱਗ ਕੇ ਬੰਦ ਹੋਏ।

ਨਿਫਟੀ ਦੇ 50 ਸ਼ੇਅਰਾਂ 'ਚੋਂ 34 ਡਿੱਗ ਕੇ ਬੰਦ ਹੋਏ। ਨਿਫਟੀ ਦੇ ਕੰਜ਼ਿਊਮਰ ਡਿਊਰੇਬਲਸ, ਮੀਡੀਆ, ਮੈਟਲ ਫਾਰਮਾ ਅਤੇ ਆਇਲ ਐਂਡ ਗੈਸ 'ਚ ਕਰੀਬ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

 


author

Harinder Kaur

Content Editor

Related News