ਸ਼ੇਅਰ ਬਾਜ਼ਾਰ : ਸੈਂਸੈਕਸ 110 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 22,310 ਦੇ ਪੱਧਰ 'ਤੇ

Thursday, Mar 06, 2025 - 10:15 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 110 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 22,310 ਦੇ ਪੱਧਰ 'ਤੇ

ਮੁੰਬਈ - ਅੱਜ 6 ਮਾਰਚ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਸੈਂਸੈਕਸ ਦਿਨ ਦੇ ਉੱਚੇ ਪੱਧਰ ਤੋਂ 600 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। ਇਹ 110.27 ਅੰਕ ਭਾਵ 0.15 % ਡਿੱਗ ਕੇ 73,619.96 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। 

PunjabKesari
ਦੂਜੇ ਪਾਸੇ ਨਿਫਟੀ 27.30 ਅੰਕ ਭਾਵ 0.12% ਦੀ ਗਿਰਾਵਟ ਦੇ ਨਾਲ ਇਹ 22,310 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਮੈਟਲ, ਆਟੋ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 19 ਸਟਾਕ ਵਾਧੇ ਨਾਲ ਅਤੇ 31 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ। 

PunjabKesari

ਨਿਫਟੀ ਮੈਟਲ, ਆਟੋ, ਰਿਐਲਟੀ ਅਤੇ ਪੀਐਸਯੂ ਬੈਂਕ ਸੂਚਕਾਂਕ ਲਗਭਗ 0.5% ਵੱਧ ਹਨ। ਮੀਡੀਆ ਲਗਭਗ 1% ਵੱਧ ਹੈ। ਤੇਲ ਅਤੇ ਗੈਸ ਸੂਚਕਾਂਕ ਲਗਭਗ 1.50% ਉੱਪਰ ਹੈ। IT ਅਤੇ FMCG ਸੂਚਕਾਂਕ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਟਾਟਾ ਸਟੀਲ, ਰਿਲਾਇੰਸ ਅਤੇ ਏਸ਼ੀਅਨ ਪੇਂਟ ਦੇ ਸ਼ੇਅਰ ਲਗਭਗ 2% ਵਧੇ ਹਨ।

ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦਾ ਹਲ

ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ (5 ਮਾਰਚ) ਨੂੰ ਸੈਂਸੈਕਸ 740 ਅੰਕ ਵਧ ਕੇ 73,730 'ਤੇ ਬੰਦ ਹੋਇਆ। ਨਿਫਟੀ 'ਚ 254 ਅੰਕਾਂ ਦਾ ਵਾਧਾ ਹੋਇਆ, ਇਹ 22,337 ਦੇ ਪੱਧਰ 'ਤੇ ਬੰਦ ਹੋਇਆ। ਮੈਟਲ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਨਿਫਟੀ ਮੈਟਲ ਇੰਡੈਕਸ 4.04 ਫੀਸਦੀ ਵਧ ਕੇ ਬੰਦ ਹੋਇਆ ਹੈ। ਸਰਕਾਰੀ ਬੈਂਕ ਸੂਚਕਾਂਕ ਵਿੱਚ 3%, ਮੀਡੀਆ ਵਿੱਚ 3.14%, ਆਟੋ ਵਿੱਚ 2.60% ਅਤੇ ਆਈਟੀ ਵਿੱਚ 2.13% ਦਾ ਵਾਧਾ ਦਰਜ ਕੀਤਾ ਗਿਆ। ਰੀਅਲਟੀ ਇੰਡੈਕਸ 2.32 ਫੀਸਦੀ ਵਧ ਕੇ ਬੰਦ ਹੋਇਆ ਹੈ। ਹੈਲਥਕੇਅਰ ਅਤੇ ਫਾਰਮਾ ਸੂਚਕਾਂਕ ਲਗਭਗ 1.5% ਵਧੇ।


author

Harinder Kaur

Content Editor

Related News