ਸ਼ੇਅਰ ਬਾਜ਼ਾਰ 'ਚ ਗਿਰਾਵਟ ਜਾਰੀ : 176 ਅੰਕ ਡਿੱਗ ਕੇ ਬੰਦ ਹੋਇਆ ਸੈਂਸੈਕਸ, ਮੈਟਲ ਤੇ IT 'ਚ ਵਿਕਰੀ
Wednesday, Jul 09, 2025 - 03:49 PM (IST)

ਮੁੰਬਈ - ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 9 ਜੁਲਾਈ ਨੂੰ ਸੈਂਸੈਕਸ 176.43 ਅੰਕ ਭਾਵ 0.21 % ਡਿੱਗ ਕੇ 83,536.08 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 13 ਸਟਾਕ ਵਾਧੇ ਨਾਲ ਅਤੇ 17 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਐਚਸੀਐਲ ਟੈਕ , ਟਾਟਾ ਸਟੀਲ , ਟੈੱਕ ਮਹਿੰਦਰਾ ਅਤੇ ਰਿਲਾਇੰਸ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 46.40 ਅੰਕ ਭਾਵ 0.18 ਫ਼ੀਸਦੀ ਡਿੱਗ ਕੇ 25,476.10 ਦੇ ਪੱਧਰ 'ਤੇ ਬੰਦ ਹੋਇਆ ਹੈ।