ਆਲ ਟਾਈਮ ਹਾਈ 'ਤੇ ਸਟਾਕ ਮਾਰਕੀਟ : ਸੈਂਸੈਕਸ 82,725 ਅਤੇ ਨਿਫਟੀ 25,333 ਦੇ ਪੱਧਰ ਨੂੰ ਛੋਹਿਆ

Monday, Sep 02, 2024 - 10:11 AM (IST)

ਆਲ ਟਾਈਮ ਹਾਈ 'ਤੇ ਸਟਾਕ ਮਾਰਕੀਟ : ਸੈਂਸੈਕਸ 82,725 ਅਤੇ ਨਿਫਟੀ 25,333 ਦੇ ਪੱਧਰ ਨੂੰ ਛੋਹਿਆ

ਮੁੰਬਈ - ਸਟਾਕ ਮਾਰਕੀਟ ਨੇ ਅੱਜ ਯਾਨੀ 2 ਸਤੰਬਰ ਨੂੰ ਇੱਕ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਹੈ। ਕਾਰੋਬਾਰ ਦੌਰਾਨ ਸੈਂਸੈਕਸ 82,725 ਅਤੇ ਨਿਫਟੀ 25,333 ਨੂੰ ਛੂਹ ਗਿਆ। ਫਿਲਹਾਲ ਸੈਂਸੈਕਸ ਲਗਭਗ 200 ਅੰਕਾਂ ਦੇ ਵਾਧੇ ਨਾਲ 82,550 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਨਿਫਟੀ 'ਚ 50 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦੇ ਨਾਲ ਇਹ 25,300 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਅੱਜ ਆਈਟੀ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਟਾਪ ਗੇਨਰਜ਼

ਬਜਾਜ ਫਿਨਸਰਵ , ਆਈਟੀਸੀ, ਬਜਾਜ ਫਾਇਨਾਂਸ, ਐੱਚਸੀਐੱਲ ਟੈੱਕ, ਏਸ਼ੀਅਨ ਪੇਂਟਸ, ਰਿਲਾਇੰਸ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਆਈਸੀਆਈਸੀ ਬੈਂਕ, ਐੱਨਟੀਪੀਸੀ, ਲਾਰਸਨ ਐਂਡ ਟਰਬੋ

ਏਸ਼ੀਆਈ ਬਾਜ਼ਾਰਾਂ 'ਚ ਵਾਧਾ

ਏਸ਼ੀਆਈ ਬਾਜ਼ਾਰ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.16% ਉੱਪਰ ਹੈ। ਇਸ ਦੇ ਨਾਲ ਹੀ, ਹਾਂਗਕਾਂਗ ਦਾ ਹੈਂਗ ਸੇਂਗ 1.78% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.62% ਹੇਠਾਂ ਹੈ।

30 ਅਗਸਤ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.55 ਫੀਸਦੀ ਦੇ ਵਾਧੇ ਨਾਲ 41,563 ਦੇ ਪੱਧਰ 'ਤੇ ਬੰਦ ਹੋਇਆ ਸੀ। Nasdaq 1.13% ਵਧ ਕੇ 17,713 'ਤੇ ਬੰਦ ਹੋਇਆ। SP500 1.01% ਵਧ ਕੇ 5,648 ਦੇ ਪੱਧਰ 'ਤੇ ਬੰਦ ਹੋਇਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 30 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸ਼ੁੱਕਰਵਾਰ ਨੂੰ ਕਾਰੋਬਾਰ 'ਚ ਨਿਫਟੀ ਨੇ 25,268 ਦੇ ਰਿਕਾਰਡ ਪੱਧਰ ਨੂੰ ਛੂਹਿਆ ਸੀ। ਹਾਲਾਂਕਿ ਬਾਅਦ 'ਚ ਇਹ ਥੋੜ੍ਹਾ ਹੇਠਾਂ ਆਇਆ ਅਤੇ 83 ਅੰਕਾਂ ਦੇ ਵਾਧੇ ਨਾਲ 25,235 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਵੀ 82,637 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ, ਇਹ 231 ਅੰਕਾਂ ਦੇ ਵਾਧੇ ਨਾਲ 82,365 'ਤੇ ਬੰਦ ਹੋਇਆ ਸੀ।


author

Harinder Kaur

Content Editor

Related News