ਸ਼ੇਅਰ ਬਾਜ਼ਾਰ ''ਚ ਵਾਧਾ,  ਸੈਂਸੈਕਸ 349 ਅੰਕ ਚੜ੍ਹਿਆ ਤੇ ਨਿਫਟੀ 25,151 ਦੇ ਪੱਧਰ ''ਤੇ ਹੋਇਆ ਬੰਦ

Thursday, Aug 29, 2024 - 03:44 PM (IST)

ਮੁੰਬਈ - ਅੱਜ ਯਾਨੀ 29 ਅਗਸਤ ਨੂੰ ਸੈਂਸੈਕਸ 349.05 ਅੰਕ ਭਾਵ 0.43 ਫ਼ੀਸਦੀ ਦੇ ਵਾਧੇ ਨਾਲ 82,134 ਦੇ ਪੱਧਰ ਅਤੇ ਨਿਫਟੀ ਨੇ 99.60 ਅੰਕ ਭਾਵ 0.40 ਫ਼ੀਸਦੀ ਦੇ ਵਾਧੇ ਨਾਲ 25,151 ਦੇ ਪੱਧਰ 'ਤੇ ਹੋਇਆ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਵੱਧ ਰਹੇ ਹਨ ਅਤੇ 9 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ ਦੇ 50 ਸਟਾਕਾਂ 'ਚੋਂ 28 ਵਾਧੇ ਨਾਲ ਅਤੇ 22 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। FMCG, IT, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਸ਼ੇਅਰਾਂ ਵਿਚ ਖ਼ਰੀਦਦਾਰੀ ਦੇਖਣ ਨੂੰ ਮਿਲੀ।

ਏਸ਼ੀਆਈ ਬਾਜ਼ਾਰ ਵਿਚ ਗਿਰਾਵਟ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.39 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.86 ਫੀਸਦੀ ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.61% ਅਤੇ ਕੋਰੀਆ ਦਾ ਕੋਸਪੀ 0.75% ਡਿੱਗਿਆ।

28 ਅਗਸਤ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.39 ਫੀਸਦੀ ਡਿੱਗ ਕੇ 41,091 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 1.12% ਡਿੱਗ ਕੇ 17,556 'ਤੇ ਬੰਦ ਹੋਇਆ। S&P500 0.60% ਦੀ ਗਿਰਾਵਟ ਦੇ ਨਾਲ 5,592 ਦੇ ਪੱਧਰ 'ਤੇ ਬੰਦ ਹੋਇਆ ਹੈ।

ਕੱਲ੍ਹ ਨਿਫਟੀ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 28 ਅਗਸਤ ਨੂੰ ਨਿਫਟੀ ਨੇ 25,129 ਦਾ ਨਵਾਂ ਸਰਵਕਾਲੀ ਉੱਚ ਪੱਧਰ ਬਣਾਇਆ ਸੀ। ਹਾਲਾਂਕਿ ਬਾਅਦ 'ਚ ਇਹ ਉਪਰਲੇ ਪੱਧਰ ਤੋਂ 77 ਅੰਕ ਡਿੱਗ ਕੇ 34 ਅੰਕਾਂ ਦੇ ਵਾਧੇ ਨਾਲ 25,052 'ਤੇ ਬੰਦ ਹੋਇਆ ਸੀ ।

ਇਸ ਦੇ ਨਾਲ ਹੀ ਸੈਂਸੈਕਸ ਵੀ 73 ਅੰਕ ਵਧ ਕੇ 81,785 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਹੇਠਾਂ ਅਤੇ 11 'ਚ ਤੇਜ਼ੀ ਰਹੀ। ਨਿਫਟੀ ਦੇ 50 ਸ਼ੇਅਰਾਂ 'ਚੋਂ 29 ਵਧੇ ਅਤੇ 21 'ਚ ਗਿਰਾਵਟ ਰਹੀ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 28 ਅਗਸਤ ਨੂੰ 1,347.53 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 439.35 ਕਰੋੜ ਦੇ ਸ਼ੇਅਰ ਖਰੀਦੇ।


Harinder Kaur

Content Editor

Related News