ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 23,598 ਦੇ ਪੱਧਰ ''ਤੇ
Thursday, Mar 27, 2025 - 10:27 AM (IST)

ਮੁੰਬਈ - ਅੱਜ ਯਾਨੀ ਵੀਰਵਾਰ 27 ਮਾਰਚ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 411.56 ਅੰਕ ਭਾਵ 0.53 % ਚੜ੍ਹ ਕੇ 77,700.06 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 23 ਸਟਾਕ ਵਾਧੇ ਨਾਲ ਅਤੇ 7 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ 111.65 ਅੰਕ ਭਾਵ 0.48% ਦੀ ਤੇਜ਼ੀ ਦੇ ਨਾਲ ਇਹ 23,598.50 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਨਿਫਟੀ ਦੇ 2,765 ਸਟਾਕ ਵਿਚੋਂ 1,366 ਸਟਾਕ ਵਾਧੇ ਨਾਲ, 1,324 ਸਟਾਕ ਗਿਰਾਵਟ ਨਾਲ ਅਤੇ 75 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। 26 ਮਾਰਚ ਨੂੰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 2,240.55 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦੋਂ ਕਿ ਘਰੇਲੂ ਨਿਵੇਸ਼ਕਾਂ (ਡੀਆਈਆਈ) ਨੇ 696.37 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਬੀਐਸਈ ਦੇ 30 ਸ਼ੇਅਰਾਂ ਵਿੱਚੋਂ 22 ਡਿੱਗ ਰਹੇ ਹਨ ਅਤੇ 8 ਵੱਧ ਰਹੇ ਹਨ। ਲਾਰਸਨ ਐਂਡ ਟੂਬਰੋ (ਐਲਐਂਡਟੀ) ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਵਧ ਰਹੇ ਹਨ ਜਦੋਂ ਕਿ ਟਾਟਾ ਮੋਟਰਜ਼ ਅਤੇ ਸਨ ਫਾਰਮਾ ਘਟ ਰਹੇ ਹਨ।
ਸੈਕਟਰਲ ਸੂਚਕਾਂਕ ਵਿੱਚ, ਆਟੋ ਸੈਕਟਰ ਵਿੱਚ ਸਭ ਤੋਂ ਵੱਧ 1.20% ਦੀ ਗਿਰਾਵਟ ਆਈ ਹੈ। ਸਰਕਾਰੀ ਬੈਂਕ ਸੈਕਟਰ ਵਿੱਚ 1% ਦਾ ਵਾਧਾ ਹੋਇਆ ਹੈ।
ਟਰੰਪ ਨੇ ਅਮਰੀਕਾ ਵਿਚ ਵਿਦੇਸ਼ੀ ਕਾਰਾਂ 'ਤੇ 25% ਟੈਰਿਫ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਕਾਰਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦਾ ਅਸਰ ਭਾਰਤ ਦੇ ਆਟੋਮੋਬਾਈਲ ਸੈਕਟਰ 'ਤੇ ਦਿਖਾਈ ਦੇ ਰਿਹਾ ਹੈ। ਇਸ 'ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੈਗੁਆਰ ਅਤੇ ਲੈਂਡਰੋਵਰ ਕਾਰਾਂ ਵੇਚਣ ਵਾਲੀ ਕੰਪਨੀ ਟਾਟਾ ਮੋਟਰਜ਼ ਦੇ ਸ਼ੇਅਰ ਅੱਜ ਲਗਭਗ 6% ਹੇਠਾਂ ਹਨ।
ਗਲੋਬਲ ਬਾਜ਼ਾਰ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 0.93% ਡਿੱਗਿਆ ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ ਸੂਚਕਾਂਕ 1.41% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.54% ਵਧਿਆ।
26 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.31 ਫੀਸਦੀ ਡਿੱਗ ਕੇ 42,454 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ ਵਿੱਚ 2.04% ਅਤੇ S&P 500 ਸੂਚਕਾਂਕ ਵਿੱਚ 1.12% ਦੀ ਗਿਰਾਵਟ ਆਈ।
ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ
ਲਗਾਤਾਰ 7 ਦਿਨ ਚੜ੍ਹਨ ਤੋਂ ਬਾਅਦ ਕੱਲ ਯਾਨੀ ਬੁੱਧਵਾਰ (26 ਮਾਰਚ) ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਸੈਂਸੈਕਸ 728 ਅੰਕ ਡਿੱਗ ਕੇ 77,288 'ਤੇ ਬੰਦ ਹੋਇਆ। ਨਿਫਟੀ ਵੀ 181 ਅੰਕ ਡਿੱਗ ਕੇ 23,486 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 26 ਵਿੱਚ ਗਿਰਾਵਟ ਆਈ ਜਦੋਂ ਕਿ 4 ਵਿੱਚ ਵਾਧਾ ਹੋਇਆ। ਟਾਪ ਗੈਨਰ ਇੰਡਸਇੰਡ ਬੈਂਕ ਦੇ ਸ਼ੇਅਰ 3.36% ਵਧ ਕੇ ਬੰਦ ਹੋਏ। ਜਦੋਂ ਕਿ NTPC ਅਤੇ Zomato ਦੇ ਸ਼ੇਅਰ 2.5% ਤੱਕ ਡਿੱਗੇ ਹਨ। ਐਨਐਸਈ ਦੇ 50 ਸ਼ੇਅਰਾਂ ਵਿੱਚੋਂ 40 ਵਿੱਚ ਗਿਰਾਵਟ ਆਈ ਜਦੋਂ ਕਿ 10 ਵਧੇ।