26 ਸਾਲਾਂ ਬਾਅਦ ਵੀ ਜਲਵਾ ਬਰਕਰਾਰ, ਬੋਲੈਰੋ ਹੁਣ ਨਵੇਂ ਅਵਤਾਰ ’ਚ

Monday, May 11, 2026 - 06:13 PM (IST)

26 ਸਾਲਾਂ ਬਾਅਦ ਵੀ ਜਲਵਾ ਬਰਕਰਾਰ, ਬੋਲੈਰੋ ਹੁਣ ਨਵੇਂ ਅਵਤਾਰ ’ਚ

ਆਟੋ ਡੈਸਕ- ਗੱਲ ਸਿਰਫ ਪੰਜਾਬ ਦੀ ਨਹੀਂ ਹੈ...ਮਹਿੰਦਰਾ ਬੋਲੈਰੋ ਨੂੰ ਦੇਸ਼ ਦੇ ਹਰ ਕੋਨੇ ’ਚ ਪਸੰਦ ਕੀਤਾ ਗਿਆ ਹੈ। ਇਸ ਧਾਕੜ ਗੱਡੀ ਨੂੰ ਸੜਕ ’ਤੇ ਉਤਰੇ ਹੋਏ 26 ਸਾਲ ਹੋ ਚੁੱਕੇ ਹਨ ਪਰ ਇਸ ਦੀ ਰਫਤਾਰ ਅੱਜ ਵੀ ਰੁਕ ਨਹੀਂ ਹੈ। ਸਾਲ 2000 ’ਚ ਲਾਂਚ ਹੋਈ ਬੋਲੈਰੋ ਨੇ ਸਾਦਗੀ ਅਤੇ ਤਾਕਤ ਦੇ ਦਮ ’ਤੇ ਆਪਣੀ ਪਛਾਣ ਬਣਾਈ। ਪਿੰਡ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਟੁੱਟੀਆਂ-ਫੁੱਟੀਆਂ ਸੜਕਾਂ ਤੋਂ ਲੈ ਕੇ ਹਾਈਵੇਅ ਤੱਕ, ਇਹ ਅੱਜ ਵੀ ਓਨੀ ਹੀ ਮਜ਼ਬੂਤੀ ਨਾਲ ਦੌੜ ਰਹੀ ਹੈ, ਜਿੰਨੀ ਪਹਿਲੇ ਦਿਨ ਦੌੜੀ ਸੀ।

ਅੱਜ ਕੋਈ ਵੀ ਐੱਸ. ਯੂ. ਵੀ. ਪੈਨੋਰਮਿਕ ਸਨਰੂਫ, ਅਡਾਸ ਅਤੇ ਐਡਵਾਂਸ ਫੀਚਰਸ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ਪਰ ਬੋਲੈਰੋ ਫਿਰ ਵੀ ਆਪਣੀ ਜਗ੍ਹਾ ਬਣਾਈ ਹੋਈ ਹੈ। ਅਜਿਹਾ ਨਹੀਂ ਹੈ ਕਿ ਬੋਲੈਰੋ ’ਚ ਫੀਚਰਸ ਨਹੀਂ ਹਨ, ਬਿਲਕੁਲ ਹਨ ਪਰ ਓਨੇ ਹੀ ਜਿੰਨੇ ਕੰਮ ਦੇ ਹੁੰਦੇ ਹਨ। ਬੋਲੈਰੋ ਉਹ ਸਾਥੀ ਹੈ, ਜੋ ਕਦੇ ਸਾਥ ਨਹੀਂ ਛੱਡਦਾ... ਭਾਰ ਚੁੱਕਣਾ, ਖਰਾਬ ਰਸਤਿਆਂ ’ਤੇ ਟਿਕਣਾ ਅਤੇ ਬਿਨਾਂ ਨਖਰੇ ਦੇ ਚੱਲਦੇ ਜਾਣਾ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਮਾਲਵਾ, ਦੋਆਬਾ ਅਤੇ ਮਾਝਾ ਵਰਗੇ ਇਲਾਕਿਆਂ ’ਚ ਇਹ ਅੱਜ ਵੀ ਪਹਿਲੀ ਪਸੰਦ ਬਣੀ ਹੋਈ ਹੈ। ਲੁਧਿਆਣਾ ਅਤੇ ਅੰਮ੍ਰਿਤਸਰ ’ਚ ਇਸ ਦੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ।

ਹਾਲ ਹੀ ’ਚ ਬੋਲੈਰੋ ਨੂੰ ਨਵਾਂ ਅਪਡੇਟ ਮਿਲਿਆ ਹੈ। ਮਹਿੰਦਰਾ ਨੇ ਬਹੁਤ ਸਮਝਦਾਰੀ ਨਾਲ ਇਸ ਨੂੰ ਬਿਹਤਰ ਬਣਾਇਆ ਹੈ। ਪੂਰੀ ਤਰ੍ਹਾਂ ਬਦਲਿਆ ਨਹੀਂ, ਸਗੋਂ ਥੋੜ੍ਹਾ ਹੋਰ ਐਡਵਾਂਸ ਬਣਾ ਦਿੱਤਾ ਹੈ। ਬੀ4, ਬੀ6, ਬੀ6(O) ਵੇਰੀਐਂਟਸ ਨੂੰ ਹੋਰ ਬਿਹਤਰ ਕੀਤਾ ਗਿਆ ਹੈ ਅਤੇ ਨਵਾਂ ਟਾਪ ਵੇਰੀਐਂਟ ਬੀ8 ਲਾਂਚ ਕੀਤਾ ਗਿਆ ਹੈ, ਜਿਸ ’ਚ ਡਾਇਮੰਡ ਕੱਟ ਅਲੌਏ ਵ੍ਹੀਲਜ਼, ਸਟੈਲਥ ਬਲੈਕ ਕਲਰ ਅਤੇ ਨਵੀਂ ਗਰਿੱਲ ਵਰਗੇ ਅਪਡੇਟਸ ਦਿੱਤੇ ਗਏ ਹਨ ਪਰ ਇਸ ਦਾ ਰੱਗਡ ਲੁੱਕ ਹੁਣ ਵੀ ਜਿਉਂ ਦਾ ਤਿਉਂ ਹੈ।

ਅੰਦਰ ਵੱਲ ਬਦਲਾਅ ਸੰਤੁਲਿਤ ਹਨ। ਲੈਦਰੇਟ ਸੀਟਸ, ਬਿਹਤਰ ਕੁਸ਼ਨਿੰਗ, 17.8 ਸੈਂਟੀਮੀਟਰ ਟੱਚਸਕ੍ਰੀਨ ਇਨਫੋਟੇਨਮੈਂਟ, ਸਟੀਅਰਿੰਗ ਮਾਊਂਟਿਡ ਕੰਟਰੋਲਸ ਅਤੇ ਯੂ. ਐੱਸ. ਬੀ. ਟਾਈਪ-ਸੀ ਚਾਰਜਿੰਗ ਵਰਗੇ ਫੀਚਰਸ ਇਹ ਦਿਖਾਉਂਦੇ ਹਨ ਕਿ ਬੋਲੈਰੋ ਸਮੇਂ ਦੇ ਨਾਲ ਚੱਲ ਰਹੀ ਹੈ...ਪਰ ਆਪਣੇ ਰਸਤੇ ਤੋਂ ਭਟਕ ਨਹੀਂ ਰਹੀ।

1.5 ਲਿਟਰ ਐਮਹਾਕ75 ਡੀਜ਼ਲ ਇੰਜਣ ਲੱਗਭਗ 55.9 ਕੇ. ਡਬਲਯੂ. ਦੀ ਪਾਵਰ ਅਤੇ 210 ਐੱਨ. ਐੱਮ. ਟਾਰਕ ਦਿੰਦਾ ਹੈ। 5-ਸਪੀਡ ਮੈਨੂਅਲ ਗੇਅਰਬਾਕਸ ਅਤੇ ਰੀਅਰ ਵ੍ਹੀਲ ਡਰਾਈਵ ਭਰੋਸਾ ਦਿੰਦੇ ਹਨ...ਜਿਵੇਂ ਕਹਿ ਰਹੇ ਹੋਣ,‘‘ਜਾਣਾ ਕਿੱਥੇ ਹੈ? ਮੈਂ ਤਿਆਰ ਹਾਂ।’’ ਇਸ ਦੀ ਲੈਡਰ ਫ੍ਰੇਮ ਚੈਸਿਸ ਅਤੇ ਹਾਈ ਗਰਾਊਂਡ ਕਲੀਅਰੈਂਸ ਇਸ ਨੂੰ ਉਨ੍ਹਾਂ ਹਾਲਾਤ ’ਚ ਵੀ ਅੱਗੇ ਵਧਾਉਂਦੇ ਹਨ, ਜਿੱਥੇ ਕਈ ਵਾਰ ਮਾਡਰਨ ਐੱਸ. ਯੂ. ਵੀ. ਵੀ ਜਵਾਬ ਦੇ ਜਾਂਦੀਆਂ ਹਨ। ਇਹ ਸਾਡਾ ਨਹੀਂ, ਇਸ ਨੂੰ ਰੋਜ਼ ਚਲਾਉਣ ਵਾਲਿਆਂ ਦਾ ਕਹਿਣਾ ਹੈ।

19 ਕਿ. ਮੀ./ਲਿਟਰ (ਏ. ਆਰ. ਏ. ਆਈ. ਸਰਟੀਫਾਈਡ) ਦੀ ਮਾਈਲੇਜ ਅਤੇ 7-ਸੀਟਰ ਲੇਆਊਟ ਇਸ ਨੂੰ ਹੋਰ ਵੀ ਪ੍ਰੈਕਟੀਕਲ ਬਣਾਉਂਦੇ ਹਨ। ਸੇਫਟੀ ਦੀ ਗੱਲ ਕਰੀਏ ਤਾਂ ਡਿਊਲ ਏਅਰਬੈਗਸ, ਏ. ਬੀ. ਐੱਸ. ਅਤੇ ਰੀਵਰਸ ਪਾਰਕਿੰਗ ਸੈਂਸਰ ਵਰਗੇ ਫੀਚਰਸ ਸਟੈਂਡਰਡ ਮਿਲਦੇ ਹਨ। ਇਸ ’ਚ ਐਡਵਾਂਸ ਰਾਈਡ ਐਂਡ ਹੈਂਡਲਿੰਗ ਟੈਕਨਾਲੋਜੀ ‘ਰਾਈਡਫਲੋ’ ਦਿੱਤੀ ਗਈ ਹੈ, ਜਿਸ ਨਾਲ ਰਾਈਡ ਕੰਫਰਟ ਅਤੇ ਹੈਂਡਲਿੰਗ ਦੋਵੇਂ ਬਿਹਤਰ ਹੋ ਗਏ ਹਨ। ਬਿਹਤਰ ਸਸਪੈਨਸ਼ਨ ਟਿਊਨਿੰਗ, ਹਲਕਾ ਸਟੀਅਰਿੰਗ ਅਤੇ ਬਿਹਤਰ ਬ੍ਰੇਕਿੰਗ ਨਾਲ ਹੁਣ ਬੋਲੈਰੋ ਫੈਮਿਲੀ ਟ੍ਰਿਪਸ, ਸਿਟੀ ਡਰਾਈਵਜ਼ ਅਤੇ ਹਾਈਵੇਅ ਸਭ ਲਈ ਜ਼ਿਆਦਾ ਆਰਾਮਦਾਇਕ ਹੋ ਗਈ ਹੈ।

ਕੀਮਤ ਇਸ ਦੀਆਂ ਸਭ ਤੋਂ ਵੱਡੀਆਂ ਤਾਕਤਾਂ ’ਚੋਂ ਇਕ ਹੈ। 7.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.90 ਲੱਖ ਰੁਪਏ (ਐਕਸ-ਸ਼ੋਅਰੂਮ) ਤੱਕ ਜਾਣ ਵਾਲੀ ਬੋਲੈਰੋ ਦਾ ਪੰਜਾਬ ’ਚ ਰੋਲ ਸਿਰਫ ਇਕ ਐੱਸ. ਯੂ. ਵੀ. ਦਾ ਨਹੀਂ, ਸਗੋਂ ਭਰੋਸੇ ਦੀ ਪਛਾਣ ਦਾ ਹੈ। ਕਿਸਾਨ ਲਈ ਇਹ ਖੇਤ ਦੀ ਸਾਥੀ ਹੈ, ਵਪਾਰੀ ਲਈ ਟ੍ਰਾਂਸਪੋਰਟ ਦਾ ਜ਼ਰੀਆ ਅਤੇ ਨੌਜਵਾਨਾਂ ਲਈ ਸ਼ਾਮ ਦੀ ਗੇੜੀ ਅਤੇ ਪਹਾੜਾਂ ’ਤੇ ਘੁੰਮਣ ਵਾਲਾ ਸਾਥੀ। ਬੋਲੈਰੋ ਹਰ ਕਿਰਦਾਰ ਨਿਭਾਉਂਦੀ ਹੈ, ਬਿਨਾਂ ਸ਼ਿਕਾਇਤ ਦੇ।

ਇਹੀ ਕਾਰਨ ਹੈ ਕਿ ਪੁਰਾਣੀ ਪੀੜ੍ਹੀ ਇਸ ਨੂੰ ਛੱਡਣ ਨੂੰ ਤਿਆਰ ਨਹੀਂ ਅਤੇ ਨਵੀਂ ਪੀੜ੍ਹੀ ਇਸ ਨੂੰ ਅਪਣਾਉਣ ’ਚ ਝਿਜਕਦੀ ਨਹੀਂ ਕਿਉਂਕਿ ਇੱਥੇ ਗੱਲ ਸਿਰਫ ਫੀਚਰਸ ਦੀ ਨਹੀਂ, ਭਰੋਸੇ ਦੀ ਹੁੰਦੀ ਹੈ ਅਤੇ ਹੁਣ ਤਾਂ ਫੀਚਰਸ ਦੀ ਵੀ ਕੋਈ ਕਮੀ ਨਹੀਂ ਰਹੀ। ਪੰਜਾਬ ਦੀ ਪਛਾਣ ਬੋਲੈਰੋ ਹੈ ਅਤੇ ਹੁਣ ਨਵੇਂ ਅਵਤਾਰ ’ਚ ਇਹ ਪਛਾਣ ਹੋਰ ਵੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ।


author

Rakesh

Content Editor

Related News